ਵਕਤ ਦਾ ਪਾਸਾ ਕਦੇ ਵੀ ਪਲਟ ਸਕਦਾ ਹੈ
ਇਸ ਲਈ ਸਿਤਮ ਓਹੀ ਕਰ ਜ਼ੋ ਤੂੰ ਸਹਿ ਸਕੇਂ
punjabi shayari
ਦਿਲ ਤੇ ਲੱਗੀਆਂ ਸੀ ਸੱਜਣਾ
ਯਾਰੀਆਂ ਵੀ ਤੇ ਸੱਟਾਂ ਵੀ
ਬਹੁਤ ਹੀ ਕਮਾਲ ਦੇ ਸੀ ਉਹ ਪੁਰਾਣੇ ਅਨਪੜ੍ਹ ਲੋਕ ਜੋ
ਮੁਕਰਨ ਨੂੰ ਮਰਨ ਬਰਾਬਰ ਸਮਝਦੇ ਸਨ
ਅੱਜ ਕੱਲ ਦੇ ਲੋਕ ਦਿਨ ਵਿਚ ਖੌਰੇ ਕਿੰਨੇ ਵਾਰ ਮਰਦੇ ਨੇ
ਛੋਟੇ ਹੋਣ ‘ਚ ਵੀ ਮਾਣ ਮਹਿਸੂਸ ਹੁੰਦਾ ਮੈਨੂੰ
ਕਿਉਂਕਿ ਵੱਡੇ ਵੱਡੇ ਮੇਰੀਆਂ ਰੀਸਾਂ ਕਰਦੇ ਨੇਂ
ਆਪਣੀ ਮੁਸਕਾਨ ਨੂੰ ਓਦੋਂ ਹੀ ਰੋਕੋ ਜਦੋਂ ਉਹ ਕਿਸੇ ਨੂੰ ਦਰਦ ਦੇ ਰਹੀ ਹੋਵੇ
ਨਹੀਂ ਤਾਂ ਖਿਲਖਿਲਾ ਕੇ ਹੱਸਦੇ ਰਹੋ ਕਿਉੰਕਿ ਇਹੀ ਤੁਹਾਡੀ ਅਸਲੀ ਦੌਲਤ ਹੈ
ਅਕਸਰ ਇਨਸਾਨ ਨੂੰ ਓਹੀ ਰਿਸ਼ਤੇ ਥਕਾ ਦਿੰਦੇ ਨੇ
ਜੋ ਉਸਦਾ ਇਕਲੌਤਾ ਸਕੂਨ ਹੁੰਦੇ ਨੇਂ
ਜੋ ਆਉਂਦਾ ਹੈ ਆਉਣ ਦਿਉ ਜੋ ਜਾਂਦਾ ਹੈ ਜਾਣ ਦਿਉ
ਕਿਸੇ ਨੂੰ ਵੀ ਬੰਨ੍ਹ ਕੇ ਰੱਖਣ ਦੀ ਕੋਸ਼ਿਸ਼ ਨਾ ਕਰੋ
ਜਾਣ ਵਾਲੇ ਰੁਕਣਗੇ ਨਹੀਂ ਤੇ ਰੁਕਣ ਵਾਲ਼ਿਆਂ ਨੂੰ
ਬੰਨ ਕੇ ਰੱਖਣ ਦੀ ਲੋੜ ਨਹੀਂ ਪਵੇਗੀ
ਲੱਖ ਵਾਰ ਹਾਰ ਕੇ ਵੀ ਨਹੀਂ ਹਾਰਦੇ
ਜਿਹਨਾਂ ਨੂੰ ਖ਼ੁਦ ਤੇ ਉਮੀਦ ਹੁੰਦੀ ਹੈ
ਉਹ ਰੂਹਾਂ ਵੀ ਬਾ-ਕਮਾਲ ਹੁੰਦੀਆਂ ਨੇ
ਜੋ ਬਿਨਾਂ ਕਿਸੇ ਨਫੇ ਨੁਕਸਾਨ
ਕਿਸੇ ਨੂੰ ਖੁਸ਼ ਦੇਖਣਾ ਚਾਹੁੰਦੀਆਂ ਨੇ
ਮੁੱਲ ਸਾਡੇ ਕੀਤੇ ਦਾ ਤਰੀਕੇ ਨਾਲ ਤਾਰਿਆ
ਸਾਨੂੰ ਤਾਂ ਸ਼ਿਕਾਰੀ ਨੇ ਸਲੀਕੇ ਨਾਲ ਮਾਰਿਆ
\
ਇਤਰ ਨਾਲ ਕਪੜਿਆਂ ਦਾ ਮਹਿਕਨਾ ਕੋਈ ਵੱਡੀ ਗੱਲ ਨਹੀਂ
ਮਜ਼ਾ ਤਾਂ ਓਦੋਂ ਹੈ ਜਦੋਂ ਇਨਸਾਨ ਦੇ ਕਿਰਦਾਰ ਚੋਂ ਖੁਸ਼ਬੋ ਆਵੇ
ਕੌਡੀਆਂ ਦੇ ਭਾਅ ਓਹਨਾਂ ਨੂੰ ਵੇਚ ਦਿਆਂਗੇ
ਬਾਜ਼ਾਰ ‘ਚ ਜ਼ੋ ਸਾਡੀ ਕ਼ੀਮਤ ਲਗਾਉਣ ਆਏ ਨੇਂ