ਲਫ਼ਜ਼ਾਂ ਦੇ ਵੀ ਜਾਇਕੇ ਹੁੰਦੇ ਨੇਂ
ਪਰੋਸਣ ਤੋਂ ਪਹਿਲਾਂ ਚੱਖ ਲੈਣੇ ਚਾਹੀਦੇ ਨੇਂ
punjabi shayari
ਖੁਦ ਨਾਗ ਛੇੜਕੇ ਆਖਦਾ ਸਾਡੇ ਲੜਿਆ ਕਿਉਂ
ਇਹ ਨੀ ਸੋਚਦੇ ਪੈਰ ਪੂੰਛ ਤੇ ਧਰਿਆ ਕਿਉਂ
ਧੰਨਵਾਦੀ ਹਾਂ ਉਸ ਮਾਂ ਦੀ ਜਿੰਨੇਂ ਦੁਨੀਆਂ ਵਿਖਾਈ
ਧੰਨਵਾਦ ਕਰਾਂ ਉਸ ਪਿਓ ਦਾ ਜਿੰਨੇਂ ਦੁਨੀਆਂਦਾਰੀ ਵਿਖਾਈ
ਹੋਵੇਂਗਾ ਤੂੰ ਬਹੁਤ ਵੱਡਾ ਸੌਦਾਗਰ
ਪਰ ਮੈਨੂੰ ਖਰੀਦ ਲਵੇਂ ਇਹੋ ਜਹੀ ਤੇਰੀ ਔਕਾਤ ਨਹੀਂ
ਵਕ਼ਤ ਨੂੰ ਬਦਲਣਾ ਸਿੱਖ ਸੱਜਣਾਂ
ਵਕ਼ਤ ਨਾਲ ਬਦਲਣਾ ਨਹੀਂ
ਉਹ ਮੌਜਾਂ ਭੁੱਲਣੀਆਂ ਨਈਂ
ਜੋ ਬਾਪੂ ਦੇ ਸਿਰ ਤੇ ਕਰੀਆਂ
ਕਰਨ ਦੋ ਜ਼ੋ ਤੁਹਾਡੀਆ ਬੁਰਾਈਆਂ ਕਰਦੇ ਨੇਂ
ਇਹ ਛੋਟੀਆਂ ਛੋਟੀਆਂ ਹਰਕਤਾਂ ਛੋਟੇ ਲੋਕ ਹੀ ਕਰਦੇ ਨੇਂ
ਟਾਹਣੀਆਂ ਤੇ ਲੱਗਿਆਂ ਦੇ ਮੁੱਲ ਪਾਉਂਦੇ ਲੋਕ
ਨੀ ਜ਼ਮੀਨ ਤੇ ਡਿੱਗੇ ਦੇ ਮੁੱਲ ਪਾਈ ਦੇ
ਸਾਰੇ ਰਿਸ਼ਤੇ ਨਿਭਾ ਕੇ ਵੇਖ ਲਏ ਪਰ
ਮਾਂ ਪਿਓ ਜਿਹਾ ਕੋਈ ਨਾਂ ਮਿਲਿਆ
ਸੁਣ ਸੱਜਣਾਂ ਸ਼ੇਰਨੀ ਦੀ ਭੁੱਖ ਤੇ ਸਾਡਾ ਲੁੱਕ
ਦੋਵੇਂ ਹੀ ਜਾਣਲੇਵਾ ਨੇਂ
ਹਸ਼ਰ ਤਾਂ ਪਤਾ ਨਹੀਂ ਕੀ ਹੋਇਆ ਹੋਵੇਗਾ
ਪਰ ਸੁਣਨ ‘ਚ ਆਇਆ ਸੱਚਾ ਪਿਆਰ ਕਰਦਾ ਸੀ ਉਹ
ਆਪਣੀ ਜ਼ਿੰਦਗੀ ਵਿੱਚ ਦੋ ਇਨਸਾਨਾਂ ਦਾ ਜਾਨੋਂ ਵੱਧ ਖਿਆਲ ਰੱਖੋ
ਇੱਕ ਉਹ ਜਿਸਨੇ ਤੁਹਾਡੀ ਜਿੱਤ ਲਈ ਸਭ ਕੁੱਝ ਹਾਰਿਆ ਹੋਵੇ “ਬਾਪੂ”
ਤੇ ਇੱਕ ਉਹ ਜਿਸਨੂੰ ਤੁਸੀਂ ਹਰ ਦੁੱਖ ਵਿੱਚ ਪੁਕਾਰਿਆ ਹੋਵੇ ”ਬੇਬੇ”