ਨਜ਼ਰਾਂ ਨੀਵੀਆਂ ਤੇ ਸੋਚ ਬੇਮਿਸਾਲ ਰੱਖੀ
ਸਮਝਣਾ ਕਿਸੇ ਨੇ ਨਹੀਂ ਬਸ ਵੱਖਰਾ ਅੰਦਾਜ਼ ਰੱਖੀ
ਸ਼ਬਦ ਘੱਟ ਚਾਹੇ ਪਰ ਅਰਥ ਕਮਾਲ ਰੱਖੀ
ਅੱਗੇ ਵਧ ਜਾਈਂ ਪਰ ਪਿਛਲਾ ਵੀ ਨਾਲ ਰੱਖੀ
punjabi shayari
ਕਿੰਨਾ ਚੰਗਾ ਲੱਗਦਾ ਏ ਜਦੋਂ ਮਾਂ ਆਖਦੀ ਏ
ਤੂੰ ਫ਼ਿਕਰ ਨਾ ਕਰ ਮੈਂ ਤੇਰੇ ਨਾਲ ਆਂ
ਪਿਆਰ ਇੱਕ ਪਿਆਰਾ ਜਿਹਾ ਅਹਿਸਾਸ ਹੈ
ਜੀਹਦੇ ਨਾਲ ਵੀ ਹੋ ਜਾਵੇ ਬਸ ਓਹੀ ਖ਼ਾਸ ਹੈ
ਹੁਣ ਨਰਾਜ਼ ਕਿਸੇ ਨਾਲ ਨਹੀਂ ਹੋਣਾ
ਬੱਸ ਨਜ਼ਰਅੰਦਾਜ਼ ਕਰਕੇ ਜਿਉਣਾ ਹੈ
ਰਾਹ ਮੇਰਾ ਤੂੰ, ਮੇਰੀ ਮੰਜ਼ਿਲ ਤੂੰ ਹੀ ਏ,
ਸਾਹ ਬਿਨਾਂ ਹੁੰਦੀ ਜਿਵੇਂ ਜ਼ਿੰਦਗੀ ਅਧੂਰੀ ਏ
ਦਿਲ ਦੀ ਗੱਲ ਬੁੱਲ੍ਹਾਂ ਤੇ ਨਾ ਆਈ
ਬੱਸ ਇੱਕ-ਦੂਜੇ ਨੂੰ ਚਾਹਾਂ ਹੀ ਪਿਓਂਦੇ ਰਹੇ
ਖੰਡ ਬਾਜ ਨਾ ਹੁੰਦੇ ਦੁੱਧ ਮਿੱਠੇ ਘਿਓ ਬਾਜ ਨਾ ਕੁੱਟੀਦੀਆ ਚੂਰੀਆਂ ਨੇ
ਮਾਂ ਬਾਜ ਨਾ ਹੁੰਦੇ ਲਾਡ ਪੂਰੇ ਪਿਓ ਬਾਜ ਨਾ ਪੈਂਦਿਆਂ ਪੂਰੀਆ ਨੇ
ਮਰਦੇ ਤਾਂ ਕਮਲੀਏ ਤੇਰੇ ਤੇ ਲੱਖਾਂ ਹੋਣਗੇ
ਪਰ ਅਸੀਂ ਤਾਂ ਤੇਰੇ ਨਾਲ ਜਿਉਣਾ ਚਹੁੰਦੇ ਹਾਂ
ਟਾਈਮ ਖ਼ਤਮ ਤੇਰੀ ਮੁਹੱਬਤ ਦਾ
ਹੁਣ ਮਜ਼ੇ ਲੈ ਮੇਰੀ ਨਫ਼ਰਤ ਦਾ
ਇੱਕ ਸਾਫ਼ ਜਿਹੀ ਗੱਲ ਦੋ ਲਫ਼ਜ਼ਾਂ ਵਿੱਚ ਕਰਦੇ ਆਂ
ਫਿਲਿੰਗ ਨੂੰ ਸਮਝੋ ਜੀ, ਅਸੀਂ ਦਿਲ ਤੋਂ ਤੁਹਾਡੇ ਤੇ ਮਰਦੇ ਆਂ
ਤੇਰਾ ਮੈਨੂੰ ਭੁੱਲ ਜਾਣਾ
ਮੈਨੂੰ ਅੱਜ ਵੀ ਯਾਦ ਏ
ਅੱਜ ਤੱਕ ਕੇ ਹਾਲਾਤ ਜੋ ਨੇ ਹੱਸਦੇ
ਅੱਗ ਉਹਨਾਂ ਦੇ ਸੀਨੇਆ ਤੇ ਲਾਉਣੀ ਆ
ਬਾਪੂ ਮੁੱਛ ਨੂੰ ਮਰੋੜਾ ਦੇ ਕੇ ਰੱਖ ਲਾ
ਪੁੱਤ ਤੇਰੇ ਨੇ ਵੀ ਅੱਤ ਹੀ ਕਰਾਉਣੀ ਆ