ਮਾਂ ਦਿਆਂ ਪੈਰਾਂ ਵਿੱਚ ਸਿਰ ਜਦੋਂ ਰੱਖਣਾ
ਲੱਖਾਂ ਹੀ ਫ਼ਰਿਸ਼ਤਿਆਂ ਆਕੇ ਮੈਨੂੰ ਤੱਕਣਾ
ਉਦੋਂ ਹੋਣਾ ਏ ਦੀਦਾਰ ਮੈਨੂੰ ਸ਼ਹਿਨਸ਼ਾਹ ਜਹਾਨ ਦਾ ਕਿਉਂਕਿ ਮਾਂ ਮਮਤਾ ਦੀ ਮੂਰਤ ਰੂਪ ਹੈ ਖ਼ੁਦਾ ਦਾ
punjabi shayari
ਇੱਕ ਸ਼ਾਮ ਆਉਂਦੀ ਐ ਤੇਰੀ ਯਾਦ ਲੈ ਕੇ
ਇੱਕ ਸ਼ਾਮ ਜਾਂਦੀ ਐ ਤੇਰੀ ਯਾਦ ਦੇਕੇ
ਪਰ ਮੈਨੂੰ ਤਾਂ ਉਸ ਸ਼ਾਮ ਦਾ ਇੰਤਜ਼ਾਰ ਏ
ਜਿਹੜੀ ਸ਼ਾਮ ਆਵੇ ਤੈਨੂੰ ਨਾਲ ਲੈ ਕੇ
ਖ਼ਫ਼ਾ ਹੋਣ ਤੋਂ ਪਹਿਲਾਂ
ਮੇਰੀ ਜ਼ਿੰਦਗੀ ਚੋਂ ਦਫ਼ਾ ਹੋ ਜਾਵੀ
ਜੰਨਤ ਏ ਤੇਰੇ ਦੀਦਾਰ ਦੇ ਨਜ਼ਾਰੇ
ਜੰਨਤ ਏ ਤੇਰੀਆਂ ਬਾਹਾਂ ਦੇ ਸਹਾਰੇ
ਰਾਤ ਨਾਲ ਚਲਾ ਗਿਆ ਉਹ ਸੁਪਨਾ ਸੀ
ਗੱਲ ਹਜ਼ਮ ਨੀ ਹੋਈ
ਕਿ ਮੇਰੇ ਆਪਣੇ ਦਾ ਵੀ ਕੋਈ ਆਪਣਾ ਸੀ
ਮੰਗਦਾ ਹਾਂ ਇਹ ਮੰਨਤ ਕਿ ਫਿਰ ਇਹੀ ਜਹਾਨ ਮਿਲੇ
ਫਿਰ ਇਹੀ ਗੋਦ ਮਿਲੇ ਤੇ ਫਿਰ ਇਹੀ ਮਾਂ ਮਿਲੇ
ਦੋ ਹੀ ਚੀਜ਼ਾਂ ਮੰਗਦੇ ਹਾਂ ਰੱਬ ਤੋਂ ਦਿਨ ਰਾਤ
ਇੱਕ ਓਹਦਾ ਸਿਰ ਤੇ ਹੱਥ ਹੋਵੇ
ਦੂਜਾ ਤੇਰਾ ਮੇਰਾ ਸਾਥ
ਸੋਚੀਂ ਨਾਂ ਤੂੰ ਸਾਧਾਂ ਨੇ ਇਲਮ ਛੱਡਤੇ
ਦੁੱਖ ਦੱਸਦਾਂਗੇ ਤੇਰੀ ਵੀ ਨਬਜ਼ ਫੜ੍ਹ ਕੇ
ਦੂਜਾ ਮੌਕਾ ਮੱਤਲਬ
ਫ਼ਿਰ ਤੋਂ ਧੋਖਾ
ਚੰਨ ਵੱਲ ਵੇਖ ਅਸੀਂ ਫਰਿਆਦ ਮੰਗਦੇ ਹਾਂ
ਜ਼ਿੰਦਗੀ ਚ ਬੱਸ ਤੇਰਾ ਪਿਆਰ ਮੰਗਦੇ ਹਾਂ
ਕਿੱਥੇ ਲਿਖਿਆ ਕਿ ਤੂੰ ਇੱਕ ਵਾਰ ਟੁੱਟੇਂਗਾ
ਇੱਥੇ ਟੁਕੜਿਆਂ ਦੇ ਵੀ ਟੁਕੜੇ ਹੁੰਦੇ ਆ
ਮਾਂ ਵਰਗਾ ਘਣਛਾਵਾਂ ਬੂਟਾ ਮੈਨੂੰ ਕਿੱਧਰੇ ਨਜ਼ਰ ਨਾ ਆਵੇ
ਲੈ ਕੇ ਜਿਸਤੋਂ ਛਾਂ ਉਧਾਰੀ ਰੱਬ ਨੇ ਸਵਰਗ ਬਣਾਇਆ