ਸਾਨੂੰ ਜਿੰਦਗੀ ਧੋਖਾ ਦੇ ਚੱਲੀ
ਹੁਣ ਮੌਤ ਨੂੰ ਅਜਮਾਵਗੇ
ਜੇ ਉਹ ਵੀ ਬੇਵਫਾ ਨਿਕਲੀ
ਫੇਰ ਦਸ ਕਿੱਧਰ ਜਾਵੇਗਾ
punjabi shayari
ਹੱਸ – ਹੱਸ ਕਿ ਕੱਟਨੀ ਜਿੰਦਗੀ ਯਾਰਾ ਦੇ ਨਾਲ
ਦਿਲ ਲਾ ਕੇ ਰੱਖਣਾ ਬਹਾਰਾ ਦੇ ਨਾਲ ..
ਕੀ ਹੋਇਆ ਜੇ ਅਸੀਂ ਪੂਜਾ – ਪਾਠ ਨਹੀ ਕਰਦੇ
ਸਾਡੀ ਯਾਰੀ ਏ ਰੱਬ ਵਰਗੇ ਯਾਰਾ ਦੇ ਨਾਲ..
ਦੋ ਚੀਜ਼ਾਂ ਨੂੰ ਯਾਦ ਕਰਕੇ ਬੰਦਾ ਸਾਰੀ ਜ਼ਿੰਦਗੀ ਮੁਸਕਰਾਉਦਾ ਰਹਿੰਦਾ
ਪਹਿਲਾ ਪਿਆਰ ਤੇ ਦੂਜਾ ScHooL ਵਾਲੇ ਯਾਰ
ਮੈ ਭਰਾਵਾਂ ਦੀ ਕਰਾ ਤਾਰੀਫ ਕਿੰਵੇਂ,
ਮੇਰੇ ਅੱਖਰਾਂ ਵਿੱਚ ਇਨਾਂ ਜੋ਼ਰ ਨਹੀ..
ਸਾਰੀ ਦੁੱਨੀਆਂ ਵਿੱਚ ਭਾਵੇਂ ਲੱਖ ਯਾਰੀਆਂ,
ਪਰ ਮੇਰੇ ਭਰਾਵਾਂ ਜਿਹਾ ਕੋਈ ਹੋਰ ਨਹੀ..
ਬਰਬਾਦ ਤੂੰ ਕੀਤਾ ਏ ਮੈਨੂੰ
ਇਸ ਚ ਲੇਖਾਂ ਦਾ ਕੋਈ ਹੱਥ ਨਹੀਂ।
ਜ਼ਿੰਦਗੀ ਬਿਤਾਉਣ ਲਈ ਦਿਲ ਦਿੱਤਾ ਸੀ
ਤਬਾਹ ਕਰਨ ਦਾ ਹੱਕ ਨਹੀਂ।
ਛੋਟੀ ਜਿਹੀ ਜਿੰਦ ਅਰਮਾਨ ਬਹੁਤ ਨੇ
ਹਮਦਰਦ ਕੋਈ ਨਹੀ ਇਨਸਾਨ ਬਹੁਤ ਨੇ
ਦਿਲ ਦਾ ਦਰਦ ਸੁਣਾਈਏ ਕਿਸ ਨੂੰ
ਦਿਲ ਦੇ ਜੋ ਕਰੀਬ ਨੇ ਉਹ ਅਣਜਾਣ ਬਹੁਤ ਨੇ!
ਸ਼ੇਅਰ ਮਾਰਕਿਟ ਵਾਂਗੂ ਚੜ੍ਹੇ ਗੱਭਰੂ,
ਟੌਪ ਦੀ ਕਰੰਸੀ ਜਿਵੇਂ ਯੂਰੋ ਹੁੰਦੀ ਆ
ਕਿਸੇ ਨੂੰ ਸੁੱਟਣ ਦੀ ਜਿੱਦ ਨੀ
ਖੁਦ ਨੂੰ ਬਣਾਉਣ ਦਾ ਜਨੂੰਨ ਆ
ਤੇਰਾ ਹਰ ਗੁਨਾਹ ਮਾਫ਼ ਸੀ,
ਸੱਚੋ ਸੱਚ ਦੱਸ ਸੱਜਣਾਂ,
ਜਿਸ ਲਈ ਤੂੰ ਸਾਨੂੰ ਧੋਖਾ ਦਿੱਤਾ,
ਉਹ ਸਾਡੇ ਤੋਂ ਵੀ ਜਿਆਦਾ ਖਾਸ ਸੀ?
ਉਮਰ ਨਾਲ਼ ਕੋਈ ਲੈਣਾ-ਦੇਣਾ ਨਹੀਂ ਹੁੰਦਾ।
ਜਿੱਥੇ ਵਿਚਾਰ ਮਿਲਦੇ ਹਨ,
ਉੱਥੇ ਹੀ ਸੱਚੀ ਦੋਸਤੀ ਹੁੰਦੀ ਹੈ।
ਗੱਲ ਤਾਂ ਸਾਰੀ ਜਜ਼ਬਾਤਾਂ ਦੀ ਆ
ਕਈ ਵਾਰੀ ਪਿਆਰ ਤਾਂ
ਲਾਵਾਂ ਲੈਣ ਤੋ ਬਾਦ ਵੀ ਨਹੀ ਹੁੰਦਾ
ਕਾਲੇ ਕਿੱਕਰਾਂ ਦੇ ਟਾਹਣੇ ਨੇ,
ਵੇ ਜਿੰਨਾਂ ਨਾਲ ਹੱਸ ਬੋਲੀਏ
ਉਹ ਯਾਰ ਪੁਰਾਣੇ ਨੇ।