ਬਈ ਹੁੰਦੇ ਯਾਰ ਭਰਾਂਵਾਂ ਵਰਗੇ_
ਸੱਜੀਆਂ ਖੱਬੀਆਂ ਬਾਹਵਾਂ ਵਰਗੇ__
ਮਿੱਠੀ ਕੈਦ, ਸਜਾਵਾਂ ਵਰਗੇ ਹਵਾ ਦੇ ਬੁੱਲੇ ਹੁੰਦੇ ਆ__
ਬਈ ਤਾਹੀਂਓ ਕਹਿੰਦਾ ਯਾਰ ਅਣਮੁੱਲੇ ਹੁੰਦੇ ਆ…
punjabi shayari
ਵੈਸੇ ਤਾਂ ਜ਼ਿੰਦਗੀ ਬਹੁੱਤ ਫਿੱਕੀ ਆ
ਬੱਸ ਇੱਕੋ ਜਾਨ ਮੇਰੀ ਆ
ਜੋ ਬਾਹਲੀ ਮਿਠੀ ਆ
ਜਰੂਰੀ ਨਹੀਂ ਕੇ ਹਮੇਸ਼ਾ ਮਾੜੇ ਕਰਮਾਂ
ਕਰਕੇ ਹੀ ਦੁੱਖ ਮਿਲਦੇ ਆ
ਕਈ ਵਾਰ ਹੱਦ ਤੋਂ ਜ਼ਿਆਦਾ ਚੰਗੇ ਹੋਣ ਦੀ
ਵੀ ਕੀਮਤ ਚੁਕਾਉਣੀ ਪੈਂਦੀ ਆ
ਮੈ ਯਾਰਾ ਦੀ ਕਰਾ ਤਰੀਫ ਕਿਵੇ,
ਮੇਰੇ ਅੱਖਰਾ ਵਿੱਚ ਇਨਾ ਜੋਰ ਨਹੀ
ਦੁਨੀਆ ਵਿੱਚ ਭਾਵੇ ਲੱਖ ਯਾਰੀਆ,
ਪਰ ਮੇਰੇ ਯਾਰਾ ਜਿਹਾ ਕੋਈ ਹੋਰ ਨਹੀ
ਅਫਸੋਸ ਤਾਂ ਬਹੁਤ ਹੈ ਉਸਦੇ ਬਦਲ ਜਾਣ ਦਾ
ਪਰ ਉਸਦੀਆਂ ਕੁਝ ਗੱਲਾਂ ਨੇ ਮੈਨੂੰ ਜੀਣਾ ਸਿਖਾ ਦਿੱਤਾ।।
ਕਿਸਮਤ ਆਪਣੀ ਰੱਬ ਤੋ ਲਿਖਵਾ ਕੇ ਲਿਆਏ ਹਾ
ਇੰਝ ਤਾ ਨੀਂ ਸੱਜਣਾ ਤੇਰੇ ਏਨੇ ਕਰੀਬ ਆਏ ਹਾ ।
ਸੁਥਰਾ ਇਮਾਨ ਭਾਵੇਂ ਕੋੜੀ ਆ ਜੁਬਾਨ
ਕਦੇ ਪਿੱਠ ਪਿੱਛੇ ਚਲਾਕੀਆਂ ਨੀ ਕੀਤੀਆ
ਜਿਸ ਤਰਾਂ ਦੇ ਹੋ ਉਸੇ ਤਰਾਂ ਦੇ ਰਹੋ ! ਕਿਉਕੀ! ਅਸਲੀ ਦੀ ਕੀਮਤ ਨਕਲੀ ਨਾਲੋਂ ਜਿਆਦਾ ਹੁੰਦੀ ਹੈ !
ਅੱਜ ਕੱਲ ਦੀ ਦੁਨੀਆ ਚ ਸਭ ਪੈਸੇ ਤੇ ਡੁੱਲਦੇ ਨੇ
ਉਹ ਕਾਹਦੇ ਯਾਰ ਜੋ ਨਵੇਂ ਵੇਖ ਪੁਰਾਣੇ ਯਾਰਾਂ ਨੂ ਭੁੱਲਦੇ ਨੇ
ਅਸੀ ਆਪਣੇ ਦਿਲ ਦੇ ਅਰਮਾਨਾਂ
ਨੂੰ ਦਿਲ ਅੰਦਰ ਹੀ ਸੁਲਾ ਦਿੱਤਾ
ਨਾ ਕੋਈ msg ਨਾ ਕੋਈ phone
ਲੱਗਦਾ ਸੱਜਣਾ ਨੇ ਸਾਨੂੰ ਭੁਲਾ ਦਿੱਤਾ
ਮਰਜ਼ੀ ਦੇ ਮਾਲਕ ਨੂੰ ਕੌਣ ਰੋਕ ਲਉ
ਤੇਰੇ ਬਾਰੇ ਮੇਰੇ ਜਿੰਨਾ ਕੌਣ ਸੋਚ ਲਉ
ਫਿਕਰ ਤਾਂ ਤੇਰੀ ਅੱਜ ਵੀ ਕਰਦਾ ਹਾਂ
ਬਸ ਜਿਕਰ ਕਰਨ ਦਾ ਹੁਣ ਹੱਕ ਨੀ ਰਿਹਾ