ਗਹਿਰਾਂ ਚੜ੍ਹੀਆਂ ਪੂਰਬੋਂ
ਅੰਬਰ ਲੱਦੇ ਇੰਜ
ਚੜ੍ਹਦਾ ਸੂਰਜ ਤੁੰਬਿਆ
ਚਾਨਣ ਦਿੱਤਾ ਪਿੰਜ
ਸੁੱਕੇ ਸਰਵਰ ਰਹਮ ਦੇ
ਹੰਸ ਨਾ ਬੋੜੀ ਚਿੰਝ
ਕਰਮ ਕਿਸੇ ਦੇ ਹੋ ਗਏ
ਮੱਥੇ ਨਾਲੋਂ ਰਿੰਜਗਹਿਰਾਂ ਪੈਂਡੇ ਚੱਲੀਆਂ
ਚਾਰੇ ਕੰਨੀਆਂ ਕੁੰਜ
ਲੀਕਾਂ ਫੜੀਆਂ ਘੁੱਟ ਕੇ
ਖੁਰਾ ਨਾ ਜਾਵੇ ਖੁੰਝ
ਕਾਲੇ ਕੋਹ ਮੁਕਾਂਦਿਆਂ
ਧੁੱਪਾਂ ਲੱਥੀਆਂ ਉਂਜ
ਸੂਰਜ ਹੋਇਆ ਸਰਕੜਾ
ਕਿਰਣਾਂ ਹੋਈਆਂ ਮੁੰਜਗਹਿਰਾਂ ਪੱਛਮ ਮੱਲਿਆ
ਲਾਹੀ ਹਿਜਰ ਦੀ ਡੰਝ
ਪਕੜਾਂ ਪੈਰ ਲਪੇਟੀਆਂ
ਹੱਥੋਂ ਛਟਕੇ ਵੰਝ
ਹੋਠ ਨਾ ਹਾੜੇ ਮੁਕਦੇ
ਅੱਖ ਨਾ ਸੁਕਦੀ ਹੰਝ
ਲਹਿ ਲਹਿ ਜਾਣ ਦਿਹਾੜੀਆਂ
ਹੋਈ ਉਮਰ ਦੀ ਸੰਝ ।
punjabi shayari
ਮੇਰੇ ਤਾਂ ਦੁੱਖ ਵੀ ਲੋਕਾਂ ਦੇ ਕੰਮ ਆਉਂਦੇ ਆ,
ਮੇਰੀ ਅੱਖ ਚ ਹੰਝੂ ਦੇਖ, ਲੋਕ ਮੁਸਕਰਾਉਂਦੇ ਆ
ਉਹਦੇ ਵਿਚ ਗੱਲ ਹੀ ਕੁਝ ਐਸੀ ਸੀ ਕੀ,
ਦਿਲ ਨਾ ਦਿੰਦੇ ਤਾਂ ਜਾਨ ਚਲੀ ਜਾਂਦੀ
ਨਈਓ ਨਿਬ ਦੇ ਯਰਾਨੇ ਸਾਡੇ ਸਬ ਨਾਲ ਨੀ ,
ਲਾ ਕੇ ਵਿਰਤੀ ਰੱਖੀਦੀ ਸੱਦਾ ਰੱਬ ਨਾਲ ਨੀ
ਕੋਈ ਰੀਸ ਨੀ ਠੰਡੀ ਛਾ ਦੀ ਜਾਨੀ
ਖੈਰ ਮੰਗੇ ਹਰ ਸਾਹ ਦੀ ਜਾਨੀ
ਰੱਬ ਵੀ ਪੂਰੀ ਕਰ ਨਾ ਪਾਵੇ
ਕੰਮੀ ਕਦੇ ਵੀ ਮਾਂ ਦੀ ਜਾਨੀ
ਹਰ ਇੱਕ ਨੂੰ ਦਿਲ ਦੇਣ ਵਾਲੇ ਆਸ਼ਕ ਨਹੀਂ ਹਾਂ
ਏਹ ਤਾਂ ਪਿਆਰ ਤੇਰੇ ਨਾਲ ਗੂੜ੍ਹਾ ਪੈਗਿਆ ਵਰਨਾ
ਸਾਡੇ ਨਾਲ ਵੀ ਪਿਆਰ ਕਰਨ ਵਾਲੇ ਕਈ ਹਾਂ
ਜਾਂਦੀ ਜਾਂਦੀ ਕਹਿ ਗਈ ਜਿੱਤ ਤਾਂ ਤੂੰ ਸਕਦਾ ਨੀ ਹਰ ਜਾਵੇ ਤਾਂ ਚੰਗਾ ਏ
ਜੀ ਸਕੇ ਤਾ ਜੀ ਲਈ ਮੇਰੇ ਬਿਨਾਂ ਪਰ ਜੇ ਮਰ ਜੇ ਤਾਂ ਚੰਗਾ ਏ,,
ਜਾਗ-ਜਾਗਕੇ ਰਾਤਾਂ ਕੱਟੀਆਂ, ਦੋ-ਦੋ ਘੰਟੇ ਸੁੱਤੇ ਆਂ
ਕੰਮ ਨੀ ਤੀਰਾਂ-ਤੁੱਕਿਆਂ ਦਾ, ਅਸੀ ਮਿਹਨਤ ਕਰਕੇ ਉੱਠੇ ਆਂ
ਨਸ਼ੀਬ ਦੀ ਗੱਲ ਨਾ ਕਰ ਮੇਰੇ ਤੋਂ
ਮੈਂ ਹਰ ਜਿਤੀਆਂ ਖ਼ੁਆਬ ਗੁਆਇਆ ਐਂ
ਏਹ ਅਖਾਂ ਤੇ ਹੰਜੂ ਇਦਾਂ ਹੀ ਨਹੀਂ
ਮੈਂ ਜਖ਼ਮ ਦਰਦ ਦਿਲ ਤੇ ਲੁਕਾਇਆ ਐਂ
ਉਂਝ ਦਿਲ ਕਿਸੇ ਕੋਲੋ ਗੱਲ ਨਾ ਕਹਾਵੇ,
ਪਰ ਤੇਰੇ ਲਈ ਦਿਲ ਡੁੱਲਦਾ ਹੀ ਜਾਵੇ..!
ਤੇਰੀ ਯਾਦ ਨੇ ਮੇਰਾ ਬੁਰਾ ਹਾਲ ਕਰ ਦਿੱਤਾ
ਤਨਹਾ ਮੇਰਾ ਜਿਉਂਣਾ ਮੁਸ਼ਕਿਲ ਕਰ ਦਿੱਤਾ,
ਸੋਚਿਆ ਕਿ ਹੁਣ ਤੈਨੂੰ ਯਾਦ ਨਾ ਕਰਾ
ਤਾਂ ਦਿਲ ਨੇ ਧੜਕਣ ਤੋਂ ਮਨਾਂ ਕਰ ਦਿੱਤਾ,,
ਅਸੀਂ ਝੁਠੇ ਹਾਂ ਝੁਠੇ ਹੀ ਸਹੀ ਸੁੱਚਾ ਤੂੰ ਬਣ
ਜਿਨੇਂ ਜਖ਼ਮ ਦੇਣੇ ਸੀ ਹੁਣ ਬੱਸ ਦੇ ਲਏ
ਹੁਣ ਆਪਣਾਂ ਜਿਹਾਂ ਨਾ ਤੂੰ ਬਣ