ਚਾਰੇ ਚਸ਼ਮੇ ਵੱਗੇ ।
ਇਹ ਕੱਲਰਾਂ ਦੀ ਵਾਦੀ ਮਾਹੀਆ
ਇਸ ਵਾਦੀ ਵਿਚ ਕੁਝ ਨਾ ਉੱਗੇ ।ਸਾਰੇ ਇਸ਼ਕ ਸਰਾਪੇ ਜਾਂਦੇ
ਏਥੇ ਕੋਈ ਹੁਸਨ ਨਾ ਪੁੱਗੇ ।
ਸੱਭੋ ਰਾਤਾਂ ਸਾਖੀ ਹੋਈਆਂ
ਅੱਖੀਆਂ ਬਹਿ ਬਹਿ ਤਾਰੇ ਚੁੱਗੇ ।ਏਸ ਰਾਸ ਦੇ ਪਾਤਰ ਵੱਟੇ
ਨਾਟ ਸਮੇ ਦਾ ਖੇਡਣ ਲੱਗੇ ।
ਐਪਰ ਅਜੇ ਵਾਰਤਾ ਓਹੋ
ਓਹੀ ਦੁਖਾਂਤ, ਜਿਹਾ ਸੀ ਅੱਗੇ ।ਇਹ ਮੈਂ ਜਾਣਾਂ – ਫਿਰ ਵੀ ਚਾਹਵਾਂ
ਤੇਰਾ ਇਸ਼ਕ ਹਯਾਤੀ ਤੱਗੇ ।
ਭੁੱਲਿਆ ਚੁੱਕਿਆ ਵਰ ਕੋਈ ਲੱਗੇ
ਤੇਰਾ ਬੋਲ ਭੋਏਂ ਨਾ ਡਿੱਗੇ ।ਇੰਜ ਕਿਸੇ ਨਾ ਵਿੱਛੜ ਡਿੱਠਾ
ਇੰਜ ਕੋਈ ਨਾ ਮਿਲਿਆ ਅੱਗੇ ।
ਹੋਏ ਸੰਜੋਗ ਵਿਯੋਗ ਇਕੱਠੇ
ਹੰਝੂਆਂ ਦੇ ਗਲ ਹੰਝੂ ਲੱਗੇ ।
punjabi shayari
ਮੇਰੇ ਦਿਲ ਵਿੱਚ ਕੱਦੇ ਓਸ ਕਮਲੀ ਦਾ ਘਰ ਸੀ
ਜੋ ਅੱਜ ਗੇਰਾ ਦੀਆ ਕੋਠੀਆ ਵਿੱਚ ਰਹਿੰਦੀ ਏ
ਕੋਈ ਮਿਲ ਜਾਵੇ ਐਸਾ ਹਮਸਫਰ ਮੈਨੂੰ ਵੀ ਜੋ
ਗਲ ਲਗਾ ਕੇ ਕਹੇ ਨਾ ਰੋਇਆ ਕਰ ਮੈਨੂੰ ਤਕਲੀਫ ਹੁੰਦੀ ਹੈ..!
ਇਕ ਬਾਂਹ ਸੱਜੀ ਤੇ ਦੂਜਾ ਖੱਬੀ,
ਭਰਾ ਮਿਲਦੇ ਨੇ ਰੱਬ ਸੱਬਬੀ
ਕਹਾਣੀ ਏਹ ਕਾਦੀ ਪਿਆਰ ਦੀ ਪਿਆਰ ਲਈ ਜੇ ਸਿਫ਼ਤਾਂ ਕਿਤੀ ਜਾਵੇ ਯਾਰ ਦੀ
ਜੇ ਕਦਰ ਨਹੀਂ ਓਹਨੂੰ ਤਾਂ ਛੱਡ ਕੀ ਲੇਣਾ ਗਲਾਂ ਫੇਰ ਕਾਦੀ ਕੀਤੀ ਜਾਵੇ ਓਹਦੇ ਖਿਆਲ ਦੀ
ਮੈਨੂੰ ਕਹਿੰਦੀ ਤੇਰੀਆਂ ਅੱਖਾਂ ਬਹੁਤ ਸੌਹਣੀਆ
ਮੈਂ ਕਿਹਾ ਮੀਂਹ ਤੋਂ ਬਾਅਦ ਅਕਸਰ ਮੌਸਮ ਸੌਹਣਾ ਹੋ ਜਾਂਦਾ ਏ
ਹੱਕ ਲੈਣੇ ਜੱਟਾਂ ਨੇਂ ਦਿੱਲੀਏ
ਹਿੱਕ ਤੇਰੀ ਤੇ ਚੜਕੇ
ਸਿਰਫ ਗੁੜ ਬਣ ਜਾਣਾ ਹੀ ਪ੍ਰਾਪਤੀ ਨਹੀ ਹੁੰਦੀ
ਆਪਨੇ ਆਪ ਨੂੰ ਮਖੀਆਂ ਤੋਂ ਬਚਾਉਣਾ ਵੀ ਉਨਾ ਹੀ ਜਰੂਰੀ ਹੁੰਦਾ ਹੈ
ਮਿੱਤਰਾ ੳਏ ਅੰਬਰਾਂ ਚ ਉੱਡਦੇ ਪਰਿੰਦਿਆਂ ਦੇ
ਚੇਤੇ ਰੱਖੀ ਕਦੇ ਵੀ ਗੁਆਂਢ ਨੀਂ ਹੁੰਦੇ
ਇਥੇ ਸਾਰੇ ਮਤਲਬ ਦੇ ਯਾਰ ਨੇਂ ਜਦੋਂ ਤਕ ਪੈਸਾ ਓਹਦੋਂ ਤੱਕ ਪਿਆਰ ਨੇਂ
ਜਿਨ੍ਹਾਂ ਮਰਜ਼ੀ ਕਰਲੋ ਕਿਸੇ ਲਈ ਐਹਣਾ ਲਈ ਦਿਲ ਦੇ ਸਾਫ਼ ਬੰਦੇ ਬੇਕਾਰ ਨੇ
ਉਹਦੇ ਵਿਚ ਗੱਲ ਹੀ ਕੁਝ ਐਸੀ ਸੀ ਕੀ,
ਦਿਲ ਨਾ ਦਿੰਦੇ ਤਾਂ ਜਾਨ ਚਲੀ ਜਾਂਦੀ..!
ਵੱਡੀਆਂ ਵੱਡੀਆਂ ਗਲਤੀਆਂ ਵੀ ਮਾਫ ਕਰ ਦਿੰਦੇ ਯਾਰਾ ਜੋ ਉਮਰਾਂ ਭਰ ਰਿਸ਼ਤੇ ਨਿਭਾਉਣ ਵਾਲੇ ਹੁੰਦੇ ਆ
ਜੋ ਛੋਟੀਆ ਛੋਟੀਆ ਗੱਲਾਂ ਤੇ ਬਹਾਨੇ ਭਾਲ ਦੇ ਉਹ ਵਰਤ ਕੇ ਖਹਿੜਾ ਛੁਡਾਉਣ ਵਾਲੇ ਹੁੰਦੇ ਆ