ਦੁਆਂਵਾਂ ਕੱਠੀਆਂ ਕਰ ਸੱਜਣਾ
ਹਰ ਥਾਂ ਪੈਸਾ ਕੰਮ ਨਹੀਂ ਆਉੰਦਾ.
punjabi shayari
ਮੈ ਕਿਸਮਤ ਦਾ ਸਭ ਤੋ ਚਹੇਤਾ ਖਿਡੌਣਾ ਹਾ
ਜੋ ਮੈਨੂੰ ਰੋਜ਼ ਜੋੜਦੀ ਆ ਫਿਰ ਤੋੜਣ ਲਈ
ਦੂਰੋਂ ਦੂਰੋਂ ਖੜਕੇ ਨਾਂ Judge ਕਰ ਮੈਨੂੰ
ਕਿੰਨੇ ਮਾੜੇ ਚੰਗੇ ਦੇਖ ਮੁਲਾਕਾਤ ਕਰਕੇ
ਕਿੰਨੇ ਹੀ ਚਿਹਰੇ ਹੁੰਦੇ ਦੁਨੀਆਂ ਤੇ
ਪਰ ਆਉਂਦਾ ਰਾਸ ਕੋਈ ਕੋਈ
ਖਾਬਾਂ ਤੋਂ ਖਿਆਲਾ ਤਾਂਈ ਤੇਰਾ ਹੀ ਖ਼ਾਬ ਏ
ਮਰਨੇ ਤੋਂ ਪਹਿਲਾਂ ਹੋਊ ਜਿਹੜਾ ਜ਼ੁਬਾਂ ਉੱਤੇ ਤੇਰਾ ਹੀ ਨਾਮ ਏ
ਕਹੇ ਟੂਣਿਆਂ ਹਾਰੇ ਰਾਹ !
ਅਗਮ ਅਗੋਚਰ ਖਿੱਚ ਇਨ੍ਹਾਂ ਦੀ,
ਜਾਦੂ ਨੇ ਅਸਗਾਹ !
ਕਹੇ ਟੂਣਿਆਂ ਹਾਰੇ ਰਾਹ !ਨਾ ਜਾਣਾ ਇਹ ਕਿੱਧਰੋਂ ਔਂਦੇ
ਤੇ ਕਿੱਧਰ ਨੂੰ ਜਾਂਦੇ
ਸੌ ਸੌ ਟੂਣੇ, ਸੌ ਸੌ ਜਾਦੂ
ਪੈਰਾਂ ਹੇਠ ਵਿਛਾਂਦੇਮੋੜਾਂ ਦੇ ਨਾਲ ਮੁੜ ਮੁੜ ਜਾਂਦੇ
ਪੈਰ ਨਾ ਖਾਣ ਵਸਾਹ ।
ਕਹੇ ਟੂਣਿਆਂ ਹਾਰੇ ਰਾਹ !ਜਿੰਦੋਂ ਭੀੜੇ, ਉਮਰੋਂ ਲੰਬੇ
ਇਹ ਰਸਤੇ ਕੰਡਿਆਲੇ
ਪਰ ਪੈਰਾਂ ਵਿਚ ਪੈਂਦੇ ਛਾਲੇ
ਲੱਖ ਇਕਰਾਰਾਂ ਵਾਲੇਰਸਤੇ ਪੈ ਕੇ ਕੌਣ ਕਰੇ ਹੁਣ
ਪੈਰਾਂ ਦੀ ਪਰਵਾਹ ।
ਕਹੇ ਦੂਣਿਆਂ ਹਾਰੇ ਰਾਹ !ਨਾ ਇਸ ਰਾਹ ਦੀ ਪੈੜ ਪਛਾਤੀ
ਨਾ ਕੋਈ ਖੁਰਾ ਸਿੰਝਾਤਾ
ਪਰ ਇਸ ਰਾਹ ਨਾਲ ਪੈਰਾਂ ਦਾ
ਅਸਾਂ ਜੋੜ ਲਿਆ ਇਕ ਨਾਤਾਦੋ ਪੈਰਾਂ ਦੇ ਨਾਲ ਨਿਭੇਗਾ
ਨਾਤੇ ਦਾ ਨਿਰਬਾਹ ।
ਕਹੇ ਟੂਣਿਆਂ ਹਾਰੇ ਰਾਹ !ਧੁੱਪਾਂ ਢਲੀਆਂ, ਦਿਹੁੰ ਬੀਤਿਆ
ਅਜੇ ਵੀ ਰਾਹ ਨਾ ਬੀਤੇ
ਏਸ ਰਾਹ ਦੇ ਟੂਣੇ ਤੋਂ
ਅਸਾਂ ਪੈਰ ਸਦੱਕੜੇ ਕੀਤੇਪੈਰਾਂ ਦੀ ਅਸਾਂ ਨਿਆਜ਼ ਚੜ੍ਹਾਈ
ਰਾਹਵਾਂ ਦੀ ਦਰਗਾਹ ।
ਕਹੇ ਟੂਣਿਆਂ ਹਾਰੇ ਰਾਹ !Amrita Pritam
ਮੈ ਤੇਰੇ ਵਿੱਚੋ ਰੱਬ ਵੇਖਿਆ
ਕਿਵੇਂ ਤੇਰੇ ਵੱਲੋ ਮੁੱਖ ਪਰਤਾਵਾ
ਚੇਤੇ ਏ ਪਲ ਸਾਰੇ ਜੋ ਤੇਰੇ ਨਾਲ ਬਤਾਏ ਨੇ
ਮਿਟ ਗਏ ਯਾਦਾਂ ਚੋਂ ਜੋ ਸਾਹ ਤੇਰੇ ਬਾਝੋਂ ਆਏ ਨੇ
ਲਿੱਖ ਵਖ਼ਤ ਦੇ ਪੰਨਿਆਂ ਤੇ ਨਿੱਤ ਟਾਲੀ ਜਾਨਾਂ ਆ
ਤੈਨੂੰ ਚੇਤਾ ਆਉ ਮੇਰਾ ਜਦ ਕੋਈ ਛੂਹ ਕੇ ਦਿਲ ਦੀ ਲੰਘੂਗਾ
ਏਹੋ ਤਮੰਨਾ ਏ ਮੇਰੀ
ਕਿ ਜਦੋ ਅੱਖਾਂ ਬੰਦ ਕਰਾਂ
ਤੇਰਾ ਚੇਹਰਾ ਨਜਰੀ ਆਵੇ
ਜਿਸ ਸਾਹ ਨਾਲ ਤੂੰ ਯਾਦ ਨਾ ਆਵੇ
ਰੱਬ ਕਰੇ ਉਹ ਸਾਹ ਹੀ ਨਾ ਆਵੇ..!
ਅਸੀਂ ਉਹਨਾਂ ਦੇ ਵਾਰਿਸ ਹਾਂ ਨੀਂ ਦਿੱਲੀਏ
ਜੋ ਤੈਨੂੰ ਪਹਿਲਾਂ ਵੀ ਸਬਕ ਸਿਖਾਗੇ….
ਨਾ ਸਾਡਾ ਯਾਰ ਬੁਰਾ, ਨਾ ਤਸਵੀਰ ਬੁਰੀ
ਕੁਝ ਅਸੀ ਬੁਰੇ, ਕੁਝ ਤਕਦੀਰ ਬੁਰੀ..,
ਟਲਜਾ ਸਰਕਾਰੇ ਨੀਂ
ਲਾਲੀ ਮਾੜੀ ਸਾਡੀ ਅੱਖ ਦੀ
ਔ ਜ਼ਿੰਦਗੀ ਚੋਂ ਕੱਡ ਗਈ ਏ ਮੈਂ ਖਿਆਲਾਂ ਚੋ ਨਾ ਕੱਡ ਪਾਇਆ
ਕੈਸਾ ਏ ਇਸ਼ਕ ਚੰਦਰਾ ਭੁੱਲ ਕੇ ਵੀ ਨਾ ਭੁੱਲ ਪਾਇਆ