ਕਹਿੰਦੇ ਹਨ ਕਿਸੇ ਇੱਕ ਦੇ ਚਲੇ ਜਾਣ ਤੋਂ ਬਾਅਦ ਜਿੰਦਗੀ ਅਧੂਰੀ ਨਹੀਂ ਹੁੰਦੀ,,
ਪਰ ਲੱਖਾਂ ਦੇ ਮਿਲ ਜਾਣ ਨਾਲ ਉਸ ਇੱਕ ਦੀ ਕਮੀ ਪੂਰੀ ਵੀ ਨਹੀ ਹੁੰਦੀ,,
punjabi shayari
ਜੋ ਮੈਂ ਹਾਂ , ਜਦੋਂ ਮੈਂ ਤੈਨੂੰ ਓਦਾ ਦੀ ਪਸੰਦ ਈ ਨਈ
ਤਾਂ ਫਿਰ ਮੈਂ ਤੇਰੇ ਲਈ ਖੁਦ ਨੂੰ ਕਿੳ ਬਦਲਾ?
ਇਹ ਰਾਤ ਸਾਰੀ, ਤੇਰੇ
ਖ਼ਿਆਲਾਂ ‘ਚ ਗੁਜ਼ਾਰ ਕੇ
ਹੁਣੇ ਹੁਣੇ ਜਾਗੀ ਹਾਂ, ਸੱਤੇ
ਬਹਿਸ਼ਤਾਂ ਉਸਾਰ ਕੇ ।ਇਹ ਰਾਤ, ਜੀਕਣ ਰਹਿਮਤਾਂ ਦੀ
ਬੱਦਲੀ ਵਰ੍ਹਦੀ ਰਹੀ
ਇਹ ਰਾਤ, ਤੇਰੇ ਵਾਅਦਿਆਂ ਨੂੰ
ਪੂਰਿਆਂ ਕਰਦੀ ਰਹੀ ।ਪੰਛੀਆਂ ਦੀ ਡਾਰ ਬਣ ਕੇ
ਖ਼ਿਆਲ ਕੋਈ ਆਉਂਦੇ ਰਹੇ
ਹੋਠ ਮੇਰੇ, ਸਾਹ ਤੇਰੇ ਦੀ
ਮਹਿਕ ਨੂੰ ਪੀਂਦੇ ਰਹੇ ।ਬਹੁਤ ਉੱਚੀਆਂ ਹਨ ਦੀਵਾਰਾਂ
ਰੌਸ਼ਨੀ ਦਿਸਦੀ ਨਹੀਂ
ਰਾਤ ਸੁਪਨੇ ਖੇਡਦੀ ਹੈ
ਹੋਰ ਕੁਝ ਦਸਦੀ ਨਹੀਂ ।ਹਰ ਮੇਰਾ ਨਗ਼ਮਾ ਜਿਵੇਂ
ਮੈਂ ਖ਼ਤ ਕੋਈ ਲਿਖਦੀ ਰਹੀ
ਹੈਰਾਨ ਹਾਂ, ਇਕ ਸਤਰ ਵੀ
ਤੇਰੇ ਤਕ ਪੁਜਦੀ ਨਹੀਂ ?Amrita Pritam
ਸ਼ਾਇਦ ਓਹਨੂੰ ਵੀ ਪਿਆਰ ਵਾਲੀ ਮਹਿਕ ਜਿਹੀ ਆਵੇ..
ਅਸੀਂ ਫੁੱਲਾਂ ਉੱਤੇ ਤਿਤਲੀ ਬਿਠਾਈ ਜਾਣਕੇ
ਅਸੀ ਥੋੜੇ ਜਹੇ ਬਰਬਾਦ ਹੋਏ,
ਕੁਝ ਤੇਰੇ ਨਾਲ ਹੋਏ,
ਕੁਝ ਤੇਰੇ ਬਾਅਦ ਹੋਏ
ਜ਼ਿੱਦੀ ਬਹੁਤ ਆਂ
ਜਾਂ ਜਿੱਤਦਾ ਹਾਂ … ਜਾਂ ਜਿੱਤਣ ਤੱਕ ਲੜਦਾ ਹਾਂ
ਜੇ ਕੋਈ ਇਨਸਾਨ ਮਿੱਨਤਾਂ ਤਰਲੇ ਕੀਤਿਆਂ ਵੀ,,
ਤੁਹਾਡੀ ਗੱਲ ਨਹੀਂ ਸੁਣਦਾ ਤਾਂ ਸਮਝ ਲਵੋ ਕਿ,,
ਉੱਸ ਦੀ ਜ਼ਿੰਦਗੀ ਵਿੱਚੋਂ ਤੁਹਾਡੀ ਲੋੜ ਤੇ ਦਿਲ ਵਿੱਚੋਂ
ਤੁਹਾਡੀ ਥਾਂ ਦੋਵੇਂ ਹੀ ਖਤਮ ਹੋ ਚੁੱਕੀਆਂ ਨੇਂ,,
ਜਿੱਥੇ ਡੋਲ੍ਹ ਪਸੀਨਾ ਤੂੰ ਹਲ ਵਾਹੇ,
ਕੱਢੇ ਮਿੱਟੀ ਵਿੱਚੋਂ ਰਤਨ ਬਾਬਾ,
ਓਸ ਧਰਤ ਨੂੰ ਬੰਜ਼ਰ ਬਣਾਉਣ ਲਈ,
ਅੱਜ ਹੋਣ ਨੇ ਲੱਗੇ ਯਤਨ ਬਾਬਾ….
ਕੀਤਾ ਇਸ਼ਕ ਤੇ ਆਖਿਰ ਮੈਂ ਬਦਨਾਮ ਹੀ ਹੋਈ ਆ
ਦਿਲ ਤੇ ਲੱਗੀ ਸੱਟ ਤੇ ਉਹਦੇ ਲਈ ਮੋਈ ਆ
ਤੂੰ ਦਿਲ ਦੀ ਕੀ ਗੱਲ ਕਰਦੀ ਮੈਂ ਜਾਨ ਵੀ ਤੈਥੋਂ ਵਾਰ ਦਿਆਂ..
ਕਿਸੇ ਚੀਜ਼ ਦੀ ਹੱਦ ਹੁੰਦੀ ਆ ਮੈਂ ਉਸ ਹੱਦ ਤੋਂ ਵੱਧ ਤੈਨੂੰ ਪਿਆਰ ਕਰਾਂ..
ਚਲ ਹੁਣ ਭੁਲ ਜਾ ਪੁਰਾਣੀ ਗਲਾਂ ਕਰਣ ਦਾ ਕੀ ਫਾਇਦਾ
ਦੁਖਾਂ ਤੋਂ ਬਗੈਰ ਕੁੱਝ ਮਿਲਣਾ ਨੀ ਤਾਂ ਫੇਰ ਓਹਣਾ ਨੂੰ ਯਾਦ ਕਰਣ ਦਾ ਕੀ ਫਾਇਦਾ
ਜਜਬਾਤੀ ਨਹੀ ਹੋਣ ਦਿੰਦੀ ਉਹਦੀ ਮੁਸਕਾਨ
ਅਵਾਜ਼ ਉਹਦੀ ਸੁਣ ਪੈਂਦੀ ਹੱਡਾਂ ਵਿੱਚ ਜਾਨ
ਮੈਂ ਬੇਕਾਰ ਜਿਹਾ ਪਰ ਉਹਦੇ ਲਈ ਹਾਂ ਮਹਾਨ
ਹੁਣ ਤੇਰੀਆਂ ਬਾਹਾਂ ਜਦੋਂ ਨਿਕਲੇ ਪ੍ਰਾਣ.!