(ਪ੍ਰਸਿੱਧ ਚਿਤ੍ਰਕਾਰ ਵਿਨਸੈਂਟ ਵਾਨ ਗੌਗ ਦੀ
ਕਲਪਿਤ ਪ੍ਰੇਮਿਕਾ ਮਾਇਆ ਨੂੰ !)ਪਰੀਏ ਨੀ ਪਰੀਏ !
ਹੂਰਾਂ ਸ਼ਾਹਜ਼ਾਦੀਏ !
ਗੋਰੀਏ ਵਿਨਸੈਂਟ ਦੀਏ !
ਸੱਚ ਕਿਉਂ ਬਣਦੀ ਨਹੀਂ ?ਹੁਸਨ ਕਾਹਦਾ, ਇਸ਼ਕ ਕਾਹਦਾ
ਤੂੰ ਕਹੀ ਅਭਿਸਾਰਕਾ ?
ਆਪਣੇ ਕਿਸੇ ਮਹਿਬੂਬ ਦੀ
ਆਵਾਜ਼ ਤੂੰ ਸੁਣਦੀ ਨਹੀਂ ।ਦਿਲ ਦੇ ਅੰਦਰ ਚਿਣਗ ਪਾ ਕੇ
ਸਾਹ ਜਦੋਂ ਲੈਂਦਾ ਕੋਈ
ਸੁਲਗਦੇ ਅੰਗਿਆਰ ਕਿਤਨੇ
ਤੂੰ ਕਦੇ ਗਿਣਦੀ ਨਹੀਂ’ ।ਕਾਹਦਾ ਹੁਨਰ, ਕਾਹਦੀ ਕਲਾ
ਤਰਲਾ ਹੈ ਇਕ ਇਹ ਜੀਊਣ ਦਾ
ਸਾਗਰ ਤਖ਼ਈਅਲ ਦਾ ਕਦੇ
ਤੂੰ ਕਦੇ ਮਿਣਦੀ ਨਹੀਂਪਰੀਏ ਨੀ ਪਰੀਏ !
ਹੂਰਾਂ ਸ਼ਾਹਜ਼ਾਦੀਏ !
ਖ਼ਿਆਲ ਤੇਰਾ ਪਾਰ ਨਾ-
ਉਰਵਾਰ ਦੇਂਦਾ ਹੈ ।ਰੋਜ਼ ਸੂਰਜ ਢੰਡਦਾ ਹੈ
ਮੂੰਹ ਕਿਤੇ ਦਿਸਦਾ ਨਹੀਂ
ਮੂੰਹ ਤੇਰਾ ਜੋ ਰਾਤ ਨੂੰ
ਇਕਰਾਰ ਦੇਂਦਾ ਹੈ ।ਤੜਪ ਕਿਸਨੂੰ ਆਖਦੇ ਨੇ
ਤੂੰ ਨਹੀਂ ਇਹ ਜਾਣਦੀ
ਕਿਉਂ ਕਿਸੇ ਤੋਂ ਜ਼ਿੰਦਗੀ
ਕੋਈ ਵਾਰ ਦੇਂਦਾ ਹੈ ।ਦੋਵੇਂ ਜਹਾਨ ਆਪਣੇ
ਲਾਂਦਾ ਹੈ ਕੋਈ ਖੇਡ ‘ਤੇ
ਹਸਦਾ ਹੈ ਨਾ ਮੁਰਾਦ
ਤੇ ਫਿਰ ਹਾਰ ਦੇਂਦਾ ਹੈ ।ਪਰੀਏ ਨੀ ਪਰੀਏ !
ਹਰਾਂ ਸ਼ਾਹਜ਼ਾਦੀਏ !
ਲੱਖਾਂ ਖ਼ਿਆਲ ਇਸ ਤਰ੍ਹਾਂ
ਔਣਗੇ ਟੁਰ ਜਾਣਗੇ ।ਅਰਗ਼ਵਾਨੀ ਜ਼ਹਿਰ ਤੇਰਾ
ਰੋਜ਼ ਕੋਈ ਪੀ ਲਵੇਗਾ
ਨਕਸ਼ ਤੇਰੇ ਰੋਜ਼ ਜਾਦੂ
ਇਸ ਤਰ੍ਹਾਂ ਕਰ ਜਾਣਗੇ ।ਹੱਸੇਗੀ ਤੇਰੀ ਕਲਪਨਾ
ਤੜਪੇਗਾ ਕੋਈ ਰਾਤ ਭਰ
ਸਾਲਾਂ ਦੇ ਸਾਲ ਇਸ ਤਰ੍ਹਾਂ
ਇਸ ਤਰ੍ਹਾਂ ਖੁਰ ਜਾਣਗੇ ।ਹੁਨਰ ਭੁੱਖਾ, ਰੋਟੀਏ !
ਪਿਆਰ ਭੁੱਖਾ, ਗੋਰੀਏ !
ਕਿਤਨੇ ਕੁ ਤੇਰੇ ਵਾਨ ਗੌਗ
ਇਸ ਤਰ੍ਹਾਂ ਮਰ ਜਾਣਗੇ !ਪਰੀਏ ਨੀ ਪਰੀਏ !
ਹੂਰਾਂ ਸ਼ਾਹਜ਼ਾਦੀਏ !
ਹੁਸਨ ਕਾਹਦੀ ਖੇਡ ਹੈ
ਇਸ਼ਕ ਜਦ ਪੁਗਦੇ ਨਹੀਂ ।ਰਾਤ ਹੈ ਕਾਲੀ ਬੜੀ
ਉਮਰਾਂ ਕਿਸੇ ਨੇ ਬਾਲੀਆਂ
ਚੰਨ ਸੂਰਜ ਕਹੇ ਦੀਵੇ
ਅਜੇ ਵੀ ਜਗਦੇ ਨਹੀਂ ।ਬੁੱਤ ਤੇਰਾ ਸੋਹਣੀਏ !
ਤੇ ਇਕ ਸਿੱਟਾ ਕਣਕ ਦਾ,
ਕਾਹਦੀਆਂ ਇਹ ਧਰਤੀਆਂ
ਅਜੇ ਵੀ ਉਗਦੇ ਨਹੀਂ ।ਹੁਨਰ ਭੁੱਖਾ, ਰੋਟੀਏ !
ਪਿਆਰ ਭੁੱਖਾ, ਗੋਰੀਏ !
ਕਾਹਦਾ ਹੈ ਰੁੱਖ ਨਿਜ਼ਾਮ ਦਾ
ਫਲ ਕੋਈ ਲਗਦੇ ਨਹੀਂ ।
punjabi shayari
ਕਿਵੇਂ ਨਾ ਮਰਾਂ ਉਸ ਕਮਲੇ ਤੇ
ਜਿਹੜਾ ਗੁੱਸੇ ਹੋ ਕੇ ਵੀ ਕਹਿੰਦਾ ਹੈ
ਸੁਣੋ ਧਿਆਨ ਨਾਲ ਜਾਣਾ..
ਪਿਆਰਾ ਉਦੋ ਨਾਂ ਕਰੋ ਜਦੋਂ ਇਕੱਲਾਪਨ ਮਹਿਸੂਸ ਹੋਵੇ
ਪਿਆਰ ਉਦੋਂ ਕਰੋ ਜਦੋਂ ਦਿਲ ਹਾਮੀ ਭਰਦਾ ਹੋਵੇ!!
ਜਿੰਦਗੀ ਦੀ ਖੂਬਸੂਰਤੀ ਇਹ ਨਹੀਂ ਕਿ ਤੁਸੀਂ ਕਿਨੇ ਖੁਸ਼ ਹੋ
ਬਲਕਿ ਜਿੰਦਗੀ ਦੀ ਖੂਬਸੂਰਤੀ ਇਹ ਹੈ ਕਿ ਦੂਜੇ ਤੁਹਾਡੇ ਤੋਂ ਕਿਨੇ ਖੁਸ਼ ਨੇ..
ਘੜਦੇ ਸਕੀਮਾਂ ਜਿਹੜੇ ਗੱਭਰੂ ਦੀ ਪਿੱਠ ਤੇ
Gun ਆਲੀ ਗੋਲੀ ਵਾਂਗੂੰ ਵੱਜੂੰ ਸਿੱਧਾ ਹਿੱਕ ਤੇ
ਜੋ ਵੀ ਮਿਲਿਆ ਮੈਨੂੰ ਜਿੰਦਗੀ ਵਿੱਚ,,
ਕੋਈ ਨਾ ਕੋਈ ਸਬਕ ਜਰੂਰ ਦੇ ਗਿਆ,,
ਮੇਰੀ ਜਿੰਦਗੀ ਵਿੱਚ ਹਰ ਕੋਈ ਉਸਤਾਦ ਹੀ ਨਿਕਲਿਆ,,
ਜਿੰਨਾ ਰੱਖ ਤਾ ਬਣਾ ਕੇ , ਏਨਾ ਆਮ ਥੋੜੀ ਆਂ ~
ਜੋ ਤੂੰ ਫੈਸਲੇ ਸੁਣਾਵੇਂ , ਮੈਂ ਗੁਲਾਮ ਥੋੜੀ ਆਂ ~
ਜਿੰਨਾ ਉਤੇ ਮਾਣ ਹੋਵੇ ਹੀ ਮੁੱਖ ਮੋੜਦੇ ਨੇ
ਜਿੰਨਾ ਨਾਲ ਸਾਝੇ ਸਾਹ ਉਹੀ ਦਿਲ ਤੋੜਦੇ ਨੇ
ਇਕ ਅਸੂਲ ਤੇ ਜਿਂਦਗੀ ਗੁਜਾਰੀ ਏ ਮੈਂ..
ਜਿਸਨੂੰ ਆਪਣਾ ਬਣਾਇਆ ਉਸਨੂੰ ਕਦੇ ਪਰਖਿਆ ਨਹੀ ਮੈਂ.
ਸੁੱਕੇ ਬੁੱਲਾ ਤੋਂ ਹੀ ਮਿੱਠੀਆਂ ਗੱਲਾਂ ਹੁੰਦੀਆਂ
ਜਦੋਂ ਪਿਆਸ ਬੁੱਝ ਜਾਵੇ ਤਾਂ
ਆਦਮੀ ਅਤੇ ਲਫ਼ਜ਼ ਦੋਨੋ ਬਦਲ ਜਾਂਦੇ ਨੇ!!!
ਯਾਦ ਆਵੇ ਤੇਰੀ ਦੇਖਾਂ ਜਦੋਂ ਚੰਨ ਮੈਂ,
ਤੂੰ ਹੀ ਦਿਸੇ ਜਦੋਂ ਅੱਖਾਂ ਕਰਾਂ ਬੰਦ ਮੈਂ
ਮੈਨੂੰ ਲੱਗੇ ਰਾਧਾ ਤੂੰ ਤੇ ਲਾਲ ਨੰਦ ਮੈਂ
ਕਾਸ਼ ਤੈਨੂੰ ਵੀ ਹੋਵਾਂ ਏਦਾਂ ਪਸੰਦ ਮੈਂ….
ਹਾਲੇ ਮੈਂ ਟੀਚੇ ਮਿੱਥ ਰਿਹਾਂ
ਹਾਲੇ ਮੈਂ ਖੁਦ ਨੂੰ ਜਿੱਤ ਰਿਹਾਂ
ਤੇਰੇ ਨਾਲ ਇਸ਼ਕ਼ ਹੈ ਜ਼ਿੰਦਗੀ
ਤੈਨੂੰ ਰੁਸ਼ਨਾਉਣਾ ਸਿੱਖ ਰਿਹਾਂ