ਕੁੱਝ ਦੇਣਗੇ ਵਜ਼ਨ ਮੇਰੇ ਸਿਰ ਅਹਿਸਾਨਾਂ ਦਾ
ਕੁੱਝ ਬਿਨਾਂ ਕਹੇ ਮੇਰਾ ਭਾਰ ਢੋਹਣਗੇ
ਮੇਰੀ ਜਿੱਤ ਤੇ ਵੀ ਜਸ਼ਨ ਮਨਾਉਣਾ ਇਹਨਾਂ ਨੇ
ਮੇਰੀ ਹਾਰ ਦੀ ਵਜਾਹ ਵੀ ਮੇਰੇ ਯਾਰ ਹੋਣਗੇ.
punjabi shayari
ਦੇ ਬੁੱਲਾਂ ਤੇ ਚਰਚੇ ਓਹਦੇ ਤੇ ਮੇਰੇ ਨੇ .
ਪਿਹਲਾ ਲੱਗੀ ਦਾ ਰੌਲਾ ਸੀ. ਹੁਣ ਟੁੱਟੀ ਯਾਰੀ ਦੀਆ ਗੱਲਾਂ ਨੇ,,
ਜਿਥੇ ਲਲਕਾਰੇ ਕੰਮ ਨਹੀਂ ਕਰਦੇ
ਓਥੇ ਚੁੱਪ ਖਿਲਾਰੇ ਪਾਉਂਦੀ ਐ।
ਜਿਵੇਂ ਜਿਵੇਂ ਤੇਰੇ ਸ਼ਹਿਰੋਂ ਪੈਰ ਪੁੱਟਦਾ ਗਿਆ … ਮੈਂ ਟੁੱਟਦਾ ਗਿਆ
ਹਰ ਰਿਸ਼ਤੇ ਦਾ ਕੋਈ ਨਾਮ ਹੋਵੇ ਜਰੂਰੀ ਤਾਂ ਨਹੀਂ,
ਕੁਝ ਬੇਨਾਮ_ਰਿਸ਼ਤੇ ਰੁਕੀ ਹੋਈ ਜਿੰਦਗੀ ਚ ਸਾਹ ਪਾ ਦਿੰਦੇ ਨੇ.
ਜਿਸ ਦਿਲ ਤੋਂ ਮੈਂ ਪਿਆਰਾ ਦੀ ਆਸ ਕਰ ਰਿਹਾਂ ਸਾਂ.
ਉਸ ਅੰਦਰ ਤਾਂ ਇਨਸਾਨੀਅਤ ਵੀ ਨਹੀਂ ਸੀ !!
ਅੱਖੀਆਂ ਨੂੰ ਆਦਤ ਪੈ ਗਈ ਤੈਨੂੰ ਤਕਣੇ ਦੀ
ਦਿੱਲ ਕਰੇ ਸਿਫਾਰਸ਼ ਤੈਨੂੰ ਸਾਂਭ ਰੱਖਣੇ ਦੀ
ਧੂਏ ਵਾਂਗ ਉੱਡਣਾ ਸਿੱਖਿਆ,
ਲੋਕਾ ਵਾਂਗ ਮੱਚਣਾ ਨੀ
ਬੜਾ ਪਿਆਰ ਸੀ ਉਸ ਝੱਲੀ ਨਾਲ,,
ਪਰ ਕਰੀਬ ਹੋ ਕੇ ਵੀ ਉਹ ਕਰੀਬ ਨਾ ਹੋਈ,
ਅੱਜ ਹਾਲਤ ਉਸ ਟੁੱਟੇ ਤਾਰੇ ਵਰਗੀ,,
ਜਿਸਨੂੰ ਟੁੱਟ ਕੇ ਵੀ ਧਰਤੀ ਨਸੀਬ ਨਾ ਹੋਈ,
ਬਗਾਨਿਆਂ ਦੀ ਛੱਡੋ ਸਾਨੂੰ ਥੱਲੇ ਲਹੁਣ ਲਈ
ਆਪਣਿਆਂ ਨੇਂ ਵੀ ਪੂਰਾ ਜ਼ੋਰ ਲਾਇਆ ਹੋਇਆ
ਕਿੰਨੇ ਚਲਾਕ ਸੀ ਸੋਹਣੇ ਸੱਜਣ
ਮੈ ਹੈਰਾਨ ਹਾਂ ਉਹਨਾ ਦੇ ਦਰਸ਼ਨ ਦਰਗਾਹ ਕਰਕੇ
ਕਦੇ ਖੰਡ ਨਾਲੋਂ ਮਿੱਠੇ ਲੱਗਦੇ ਸੀ
ਅੱਜ ਲੱਗਦੇ ਆਹ ਫਿੱਕੀ ਚਾਹ ਵਰਗੇ….
ਕੀਤੇ ਜ਼ਾਰ ਨੇ ਜ਼ਿਮੀ ਦੇ ਕਈ ਟੋਟੇ,
ਬੰਨ੍ਹੇ ਲੱਖ ਦਾਵੇ ਹੱਦਾਂ ਬੰਦੀਆਂ ਦੇ
ਉੱਡੇ ਖ਼ਾਬ ਤੇ ਅੱਖਾਂ ਵਿਚ ਆਣ ਸੁੱਤੇ,
ਦੋਦਾਂ ਸੱਭਿਅਤਾਂ ਦੂਰ ਵਸੰਦੀਆਂ ਦੇ
ਅੱਖਾਂ ਝੂਮੀਆਂ, ਬੁੱਤ ਜਿਉਂ ਝੂਮਦੇ ਨੇ,
ਕਿਸੇ ਣਾਹਣੀਆਂ ਬੂਰ ਪਵੰਦੀਆਂ ਦੇ,
ਤੇਰੇ ਸਾਹ ‘ਚੋਂ ਮਹਿਕ ਦਾ ਘੁੱਟ ਭਰਿਆ,
ਪੌਣਾਂ ਭਿੱਜੀਆਂ ਨਾਲ ਸੁਗੰਧੀਆਂ ਦੇਸੱਤੇ ਰੰਗ ਅਸਮਾਨ ਨੇ ਡੋਲ੍ਹ ਦਿੱਤੇ,
ਮੱਥੇ ਕੁੱਲ ਲੁਕਾਈ ਦੇ ਸੋਨ ਵੰਨੇ
ਕਿਹੜੇ ਗਗਨ ਤੋਂ ਰਹਿਮਤਾਂ ਵੱਸੀਆਂ ਨੇ,
ਸਾਰੀ ਜ਼ਿਮੀਂ ਨੇ ਰੱਜ ਕੇ ਭਰੇ ਛੰਨੇ
ਚੰਨਾਂ ਸੂਰਜਾਂ ਆਣ ਕੇ ਵਲੇ ਜਾਦੂ
ਸਾਡੇ ਏਸ ਬੰਨੇ ਸਾਡੇ ਓਸ ਬੰਨੇ
ਜਿੰਦ, ਜਿੰਦ ਦੇ ਵਿਚ ਸਮਾਈ ਆ ਕੇ
ਟੋਟੇ ਜ਼ਿਮੀਂ ਦੇ ਗਲਾਂ ਨੂੰ ਲੱਗ ਰੁੰਨੇਰੁੰਨੀ ਜ਼ਿਮੀਂ ਤੇ ਰੁੰਨਾਂ ਏਂ ਲੋਕ ਸਾਰਾ
ਤੰਦਾਂ ਇੰਜ ਨਾ ਜਾਣ ਤਰੋੜੀਆਂ ਵੇ
ਲਹੂ ਵੀਟਣੇ ਜ਼ਾਰ ਨਾ ਫੇਰ ਉੱਠਣ
ਜਿੰਨ੍ਹਾਂ ਧਰਤੀਆਂ ਤੋੜ ਵਿਛੋੜੀਆਂ ਵੇ
ਅੰਗ ਜ਼ਿਮੀਂ ਦੇ ਪੱਠਿਆਂ ਵਾਂਗ ਟੁੱਕੇ
ਜਿੰਦਾਂ ਛੱਲੀਆਂ ਵਾਂਗ ਮਰੋੜੀਆਂ ਵੇ
ਏਨ੍ਹਾਂ ਨਿੱਤ ਦੇ ਜ਼ਾਰਾਂ ਨੇ, ਲੱਖ ਵਾਰੀ
ਲਾਮਾਂ ਛੇੜੀਆਂ, ਖੂਹਣੀਆਂ ਰੋਹੜੀਆਂ ਵੇਜਾਗੇ ਅੱਜ ਲੁਕਾਈ ਦੇ ਹੱਕ ਜਾਗੇ
ਉਨ੍ਹਾਂ ਖੂਹਣੀਆਂ ਦੀ ਸਹੁੰ ਖਾ ਕੇ ਤੇ
“ਸਾਂਝੇ ਹੱਕ ਤੇ ਧਰਤੀਆਂ ਸਾਂਝੀਆਂ ਨੇ”
ਝੱਲੇ ਕੌਣ ਇਸ ਵਾਰ ਨੂੰ ਆ ਕੇ ਤੇ
“ਖੇਤ ਲੋਕਾਂ ਦੇ” ਖੇਤਾਂ ਨੇ ਕਸਮ ਖਾਧੀ
ਸਿੱਟੇ ਅੰਨ ਦੇ ਹੱਥਾਂ ਵਿਚ ਚਾ ਕੇ ਤੇ
ਰਿੰਦਾਂ ਆਣ ਵਫ਼ਾ ਦ ਕੌਲ ਦਿਤੇ
ਸਾਂਝੀ ਪੌਣ ਦਾ ਜਾਮ ਉਠਾ ਕੇ ਤੇAmrita Pritam