ਰੱਬ ਜੀ ! ਤੂੰ ਮੇਰੇ ਰੁੱਖ ਤੇ ਆਕੇ
ਇਕ ਦਿਨ ਮੰਨਤ ਮੰਨੀ
ਤੇ ਚੋਲੇ ਨਾਲੋਂ ਪਾੜ ਕੇ ਕੰਨੀ
ਰੁੱਖ ਦੀ ਟਾਹਣੀ ਬੰਨੀ। …ਮੈਂ ਆਪਣੇ ਲਹੂ ਦਾ ਇਕ ਇਕ ਟੇਪਾ
ਇਕ ਇਕ ਅੱਖਰ ਘੜਿਆ
ਤੇ ਓਹੀਓ ਮੇਰਾ ਇਕ ਇਕ ਅੱਖਰ
ਜੱਗ ਦੀ ਸੂਲੀ ਚੜ੍ਹਿਆ
ਮੈਂ ਏਸ ਜਨਮ ਦੀ ਲਾਜ ਬਚਾਈ
ਅੱਖ ਕਦੇ ਨਾ ਰੁੰਨੀ। …
ਰੱਬ ਜੀ ਤੂੰ ਮੇਰੇ ਰੁੱਖ ਤੇ ਆਕੇ
ਇਕ ਦਿਨ ਮੰਨਤ ਮੰਨੀ। …ਆਵੋ ਰੱਬ ਜੀ ਰੁੱਖ ਨਾਲੋਂ
ਹੁਣ ਟਾਕੀ ਖੋਲ੍ਹਣ ਆਵੋ !
ਤੇ ਰੁੱਖ ਦਾ ਇਕ ਅਖੀਰੀ ਅੱਖਰ
ਆਪਣੀ ਝੋਲੀ ਪਾਵੋ !
ਇਸ ਰੁੱਖ ਤੁਸਾਂ ਜੋ ਮੰਨਤ ਮੰਨੀ
ਓਹੀਓ ਮੰਨਤ ਪੁੰਨੀ। …
ਰੱਬ ਜੀ ! ਤੂੰ ਮੇਰੇ ਰੁੱਖ ਤੇ ਆਕੇ
ਇਕ ਦਿਨ ਮੰਨਤ ਮੰਨੀ। ..
punjabi shayari
ਤੇਰੀ ਯਾਦ ਵੀ ਕਮਾਲ ਕਰਦੀ ਏ
ਮੇਰੇ ਕੋਲ ਨੀਂਦ ਆਉਦੀ ਹੈ , ਇਹ ਦੇਖ ਨਾ ਜਰਦੀ ਏ
ਇੰਨਾ ਏਤਬਾਰ ਨਾ ਕਰ ਦਿਲਾ ਕਿਸੇ ਤੇ
ਕਿਉਂਕਿ ਸਮਾਂ ਆਉਣ ਤੇ ਸਾਰੇ ਬਦਲ ਜਾਂਦੇ ਨੇ
ਕੋਸ਼ਿਸ਼ ਤਾਂ ਕੀਤੀ ਹੈ
ਲੱਭਣ ਲਈ ਲੱਖਾਂ ਨੇ
ਜਿਨ੍ਹਾਂ ਨੂੰ ਤੂੰ ਦਿਸਦਾ
ਉਹ ਹੋਰ AKHAAN ਨੇ
ਮੇਰੇ ਦਿਲ ਤੋਂ ਬਾਹਰ ਜਾਣ ਦਾ ਰਸਤਾ ਨਹੀਂ ਮਿਲਿਆ ਤਾਂ
ਕਮਲੀ ਨੇ ਠੋਕਰਾਂ ਮਾਰ ਮਾਰ ਕੇ ਦਿਲ ਹੀ ਤੋੜ ਦਿਤਾ,
ਚਾਹੇ ਤਰੀਫ਼ ਕਰ ਚਾਹੇ ਬਦਨਾਮ ਕਰ
ਬੱਸ ਜੋ ਵੀ ਕਰ ਸ਼ਰੇਆਮ ਕਰ..
ਬੇਸ਼ਕ ਦਿਲ ਕਿੰਨਾ ਵੀ ਉਦਾਸ ਹੈ
ਫਿਰ ਵੀ ਉਸ ਦੇ ਮੁੜਨ ਦੀ ਆਸ ਹੈ
ਮੈਨੂੰ ਤਾਂ ਬੇਜਾਨ ਚੀਜ਼ਾਂ ਤੇ ਵੀ ਪਿਆਰ ਆ ਜਾਂਦਾ
ਸੱਜਣਾ,
ਤੇਰੇ ਵਿੱਚ ਤਾਂ ਫਿਰ ਵੀ ਮੇਰੀ ਖੁਦ ਦੀ ਜਾਨ ਵੱਸਦੀ
ਦਾਣਿਆਂ ਤੋਂ ਆਟਾ ਬਣੇ ਆਟੇ ਤੋਂ ਬਣੇ ਰੋਟੀ
ਜਿਊਂਦੀ ਰਹੇ ਮਾਂ ਜੋ ਖਾਣ ਨੂੰ ਬਣਾਵੇ ਰੋਟੀ
ਪਾ ਕੇ ਚਿੱਟੇ ਸੂਟ ਸਪੀਚ ਦੇਣੀ ਬੜੀ ਸੌਖੀ
ਕਿਸਾਨ ਤੋਂ ਪੁੱਛੋ ਫ਼ਸਲ ਪਾਲਣੀ ਕਿੰਨੀ ਔਖੀ।
ਦਾਣੇ ਬੀਜ ਕੇ ਪੰਜ ਮਹੀਨੇ ਸਬਰ ਕਰਦਾ ਏ
ਗਰਮੀ ‘ਚ ਤੱਪਦਾ ਏ ਤੇ ਠੰਡ ‘ਚ ਠਰਦਾ ਏ
ਤਾਂ ਜਾ ਕੇ ਪਹੁੰਚਦੀ ਏ ਹਰ ਘਰ ਵਿਚ ਰੋਟੀ
ਕਿਸਾਨ ਤੋਂ ਪੁੱਛੋ ਫ਼ਸਲ ਪਾਲਣੀ ਕਿੰਨੀ ਔਖੀ।
ਦਿਨ ਰਾਤ ਸਾਰਾ ਸਾਲ ਕਿਸਾਨ ਮਿਹਨਤ ਕਰੇ
ਹਾੜੀ ਸਾਉਣੀ ਹੀ ਬਸ ਪੈਸੇ ਆਉਂਦੇ ਨੇ ਘਰੇ
ਸਰਕਾਰਾਂ ਫਿਰਣ ਫਿਰ ਵੀ ਖੋਹਣ ਨੂੰ ਰੋਜ਼ੀ ਰੋਟੀ
ਕਿਸਾਨ ਤੋਂ ਪੁੱਛੋ ਫ਼ਸਲ ਪਾਲਣੀ ਕਿੰਨੀ ਔਖੀ।
ਕਦੇ ਸੋਕਾ ਕਦੇ ਹੜ੍ਹਾਂ ਦੀ ਮਾਰ ਝੱਲੇ ਕਿਸਾਨ
ਹਰ ਸਾਲ ਹੁੰਦਾ ਏ ਇੱਥੇ ਫਸਲਾਂ ਦਾ ਨੁਕਸਾਨ
ਕੋਈ ਮੁਆਵਜ਼ਾ ਨਹੀਂ ਦਿੰਦੀ ਸਰਕਾਰ ਖੋਟੀ
ਕਿਸਾਨ ਤੋਂ ਪੁੱਛੋ ਫ਼ਸਲ ਪਾਲਣੀ ਕਿੰਨੀ ਔਖੀ।
ਹਰ ਸਾਲ ਵੱਧਦਾ ਜਾਵੇ ਵਿਆਜ਼ ਸ਼ਾਹੂਕਾਰਾਂ ਦਾ
ਕਰਜ਼ੇ ਦੀ ਮਾਰ ਝੱਲੇ ਕਿਸਾਨ ਦੋਸ਼ ਸਰਕਾਰਾਂ ਦਾ
ਕਿਸਾਨ ਦੀ ਜ਼ਿੰਦਗੀ ਇੰਨੀ ਵੀ ਨਹੀਂ ਸੌਖੀ
ਕਿਸਾਨ ਤੋਂ ਪੁੱਛੋ ਫ਼ਸਲ ਪਾਲਣੀ ਕਿੰਨੀ ਔਖੀ।
ਕੋਡੀਆਂ ਦੇ ਭਾਅ ਖ਼ਰੀਦਣ ਫਸਲਾਂ ਵਪਾਰੀ
ਕਾਗਜ਼ਾਂ ‘ਚ ਹੀ ਬੰਨਿਆਂ ਉਂਜ ਰੇਟ ਸਰਕਾਰੀ
ਆਪਣੇ ਹੱਕਾਂ ਲਈ ਇੱਕ ਦਿਨ ਜਾਗਣਗੇ ਲੋਕੀਂ
ਕਿਸਾਨ ਤੋਂ ਪੁੱਛੋ ਫ਼ਸਲ ਪਾਲਣੀ ਕਿੰਨੀ ਔਖੀ।
ਮਿੱਟੀ ਨਾਲ ਮਿੱਟੀ ਹੋ ਕੇ ਫਸਲਾਂ ਉਗਾਉਂਦਾ ਏ
ਵਪਾਰੀ ਆਪਣੀ ਮਰਜ਼ੀ ਦਾ ਰੇਟ ਲਾਉਂਦਾ ਏ
ਜੇ ਕਿਸਾਨ ਬਚਾਉਣਾ ਏ ਰੱਬਾ ਭ੍ਰਿਸ਼ਟਾਚਾਰ ਰੋਕੀ
ਕਿਸਾਨ ਤੋਂ ਪੁੱਛੋ ਫ਼ਸਲ ਪਾਲਣੀ ਕਿੰਨੀ ਔਖੀ।
ਸੁੱਖ ਮਰਾਹੜ ਗੱਲਾਂ ਡੂੰਘੀਆ ਕਹਿ ਗਿਆ ਏ
ਲੀਡਰ ਕਿਸਾਨੀ ਦੇ ਨਾਂਅ ਤੇ ਵੋਟਾਂ ਲੈ ਗਿਆ ਏ
ਕਰਦੇ ਕੁੱਝ ਨਹੀਂ ਲੀਡਰ ਐਵੇਂ ਫ਼ੜ ਮਾਰਨ ਫ਼ੋਕੀ
ਕਿਸਾਨ ਤੋਂ ਪੁੱਛੋ ਫ਼ਸਲ ਪਾਲਣੀ ਕਿੰਨੀ ਔਖੀ।
ਲੋਕ ਇਨਸਾਨਾਂ ਨੂੰ ਦੇਖ ਕੇ ਪਿਆਰ ਕਰਦੇ ਐ
ਮੈਂ ਪਿਆਰ ਕਰ ਕੇ ਇਨਸਾਨਾਂ ਨੂੰ ਦੇਖ ਲਿਆ।
ਮੈਂ ਪੁੱਛਿਆ ਜੱਟਾਂ ਤੇਰੀ ਮੰਜਿਲ ਕਿੱਥੇ ਆ ??
ਹੱਥ ਫੜ ਕੇ ਮੇਰਾ, ਓ ਕਹਿੰਦਾ ਜੱਟੀਏ ਜਿੱਥੇ ਨਾਲ ਤੂੰ ਮੇਰੇ ਖੜੀ ਏ
ਕਿਸਮਤ ਲਾਲੇ ਜੋਰ ਮੈਂ ਇੱਕ ਦਿਨ ਦੱਸੂੰਗਾ
ਮੈਂ ਮਰਜੂੰ ਪਰ ਨਾਮ ਤਾਂ ਮੇਰਾ ਰਹਿਣਾ ਏ