ਜੇ ਲੋੜ ਹੋਈ
ਖੁਸ਼ੀਆਂ ਦੀ ਤਾਂ ਫੇਰ
ਦੱਸ ਦੇਈ ਬਹੁਤ ਹੀ
ਘੱਟ ਵਰਤੀਆਂ ਨੇ
ਮੈਂ ਤੇਰੇ ਜਾਣ ਤੋਂ ਬਾਦ
punjabi shayari
ਰੁੱਸ ਜਾਣ ਤੋਂ ਬਾਦ ਗਲਤੀ ਜਿਸਦੀ ਵੀ ਹੋਵੇ,
ਗੱਲ ਓਹੀ ਸ਼ੁਰੂ ਕਰਦਾ ਜੋ ਪਿਆਰ ਵੱਧ ਕਰਦਾ ਹੋਵੇ।
ਦਿਲੋਂ ਤਾਂ ਹੁਣ ਉਹ ਭੁਲਾ ਹੀ ਚੁੱਕੇ ਹੋਣਗੇ,
ਨਹੀਂ ਤਾਂ ਏਨਾਂ ਟਾਇਮ ਕੌਣ ਗੁੱਸੇ ਰਹਿੰਦਾ
ਓ ਸਮਾਂ ਲੰਘ ਗਿਆ
ਨੂੰ ਜਦੋਂ ਤੂੰ ਜ਼ਰੂਰਤ ਸੀ ਮੇਰੀ
ਹੋਣ ਤੂੰ ਚਾਹੇਂ ਰੱਬ ਵੀ ਬਣਜਾ
ਤੈਨੂੰ ਕਬੂਲ ਨੀ ਕਰਦੇ
ਸੁਪਨੇ ਬੁਣਦੇ ਬੁਣਦੇ ਇੱਕ ਖੁਆਬਮੈਂ ਬੁਣਿਆ ਤੇਰਾ ਸੀ,
ਪਤਾ ਹੀ ਨਹੀਂ ਲੱਗਿਆ ਮੈਨੂੰ ਕੀ ਤੋਰਾ ਤੇ ਕੀ ਮੇਰਾ ਸੀ!
ਨਿੰਮੀ ਨਿੰਮੀ ਤਾਰਿਆਂ ਦੀ ਲੋਅ
ਚੰਨ ਪਵੇ ਨਾ ਜਾਗ ਬੱਦਲੀਏ!
ਪੋਲੀ ਜਿਹੀ ਖਲੋ,
ਪਲਕ ਨ ਝਮਕੋ ਅੱਖੀਓ!
ਕਿਤੇ ਖੜਕ ਨਾ ਜਾਵੇ ਹੋ,
ਹੌਲੀ ਹੌਲੀ ਧੜਕ ਕਲੇਜੇ!
ਮਤ ਕੋਈ ਸੁਣਦਾ ਹੋ।
ਪੀਆ ਮਿਲਣ ਨੂੰ ਮੈਂ ਚਲੀ,
ਕਿਤੇ ਕੋਈ ਕੱਢੇ ਨਾ ਕੰਸੋਅ
(ਨਹੀਂ ਤੇ) ਖਿੰਡ ਜਾਏਗੀ ਵਾ ਨਾਲ,
ਇਹ ਫੁੱਲਾਂ ਦੀ ਖੁਸ਼ਬੋ।
ਸੁਪਨੇ ਪੂਰੇ ਨੀਂ ਹੋਏ ਤਾਂ ਕੋਈ ਗੱਲ ਨੀਂ ਸੱਜਣਾਂ
ਪਰ ਤੂੰ ਦਿਖਾਏ ਬੜੇ ਸੋਹਣੇ ਸੀ
ਤੂੰ ਕਿ ਜਾਂਣੇ ਤੇਰੇ ਨਾਲ
ਕਿੰਨਾ ਪਿਆਰ
ਪਈ ਫਿਰਦੀ ਆ
ਇੱਕ ਤੂੰ ਹੀ ਭੁਲਦਾ
ਬਾਕੀ ਸਾਰੀ ਦੁਨੀਆਂ
ਭੁਲਾਏ ਫਿਰਦੇ ਆ
ਜਿਹਨਾ ਨਾਲ ਦਿਲਾਂ ਦੀ ਸਾਂਝ ਹੁੰਦੀ ਆ ਨਾ
ਓਹ ਰੁਸਦੇ ਵੀ ਬਹੁਤ ਜਲਦੀ ਆ ਤੇ ਮਨਦੇ ਵੀ
ਤੇਰੀਆਂ ਯਾਦਾਂ
ਬਹੁਤ ਦੇਰ ਹੋਈ ਜਲਾਵਤਨ ਹੋਈਆਂ
ਜਿਉਂਦੀਆਂ ਕਿ ਮੋਈਆਂ-
ਕੁਝ ਪਤਾ ਨਹੀਂ।
ਸਿਰਫ਼ ਇੱਕ ਵਾਰੀ ਇੱਕ ਘਟਨਾ ਵਾਪਰੀ
ਖ਼ਿਆਲਾਂ ਦੀ ਰਾਤ ਬੜੀ ਡੂੰਘੀ ਸੀ
ਤੇ ਏਨੀ ਚੁੱਪ ਸੀ
ਕਿ ਪੱਤਾ ਖੜਕਿਆਂ ਵੀ-
ਵਰ੍ਹਿਆਂ ਦੇ ਕੰਨ ਤ੍ਰਭਕਦੇ।
ਫੇਰ ਤਿੰਨ ਵਾਰਾਂ ਜਾਪਿਆ
ਛਾਤੀ ਦਾ ਬੂਹਾ ਖੜਕਦਾ
ਤੇ ਪੋਲੇ ਪੈਰ ਛੱਤ ‘ਤੇ ਚੜ੍ਹਦਾ ਕੋਈ
ਤੇ ਨਹੁੰਆਂ ਦੇ ਨਾਲ ਪਿਛਲੀ ਕੰਧ ਖੁਰਚਦਾ।
ਤਿੰਨ ਵਾਰਾਂ ਉੱਠ ਕੇ ਮੈਂ ਕੁੰਡੀਆਂ ਟੋਹੀਆਂ
ਹਨੇਰੇ ਨੂੰ ਜਿਸ ਤਰਾਂ ਇੱਕ ਗਰਭ ਪੀੜ ਸੀ
ਉਹ ਕਦੇ ਕੁਝ ਕਹਿੰਦਾ
ਤੇ ਕਦੇ ਚੁੱਪ ਹੁੰਦਾ
ਜਿਉਂ ਆਪਣੀ ਆਵਾਜ਼ ਨੂੰ
ਦੰਦਾਂ ਦੇ ਵਿੱਚ ਪੀਂਹਦਾ।
ਤੇ ਫੇਰ ਜਿਉਂਦੀ-ਜਾਗਦੀ ਇੱਕ ਸ਼ੈ
ਤੇ ਜਿਉਂਦੀ-ਜਾਗਦੀ ਆਵਾਜ਼:
“ਮੈਂ ਕਾਲ਼ਿਆਂ ਕੋਹਾਂ ਤੋਂ ਆਈ ਹਾਂ
ਪਾਹਰੂਆਂ ਦੀ ਅੱਖ ਤੋਂ ਇਸ ਬਦਨ ਨੂੰ ਚੁਰਾਂਦੀ
ਬੜੀ ਮਾਂਦੀ।
ਪਤਾ ਹੈ ਮੈਨੂੰ ਕਿ ਤੇਰਾ ਦਿਲ ਆਬਾਦ ਹੈ
ਪਰ ਕਿਤੇ ਸੁੰਞੀ-ਸੱਖਣੀ ਕੋਈ ਥਾਂ ਮੇਰੇ ਲਈ?”
“ਸੁੰਞ ਸੱਖਣ ਬੜੀ ਹੈ ਪਰ ਤੂੰ……”
ਤ੍ਰਭਕ ਕੇ ਮੈਂ ਆਖਿਆ-
“ਤੂੰ ਜਲਾਵਤਨ……ਨਹੀਂ ਕੋਈ ਥਾਂ ਨਹੀਂ
ਮੈਂ ਠੀਕ ਕਹਿੰਦੀ ਹਾਂ
ਕਿ ਕੋਈ ਥਾਂ ਨਹੀਂ ਤੇਰੇ ਲਈ
ਇਹ ਮੇਰੇ ਮਸਤਕ
ਮੇਰੇ ਆਕਾ ਦਾ ਹੁਕਮ ਹੈ!”
… … … … … …
ਤੇ ਫੇਰ ਜੀਕਣ ਸਾਰਾ ਹਨੇਰਾ ਹੀ ਕੰਬ ਜਾਂਦਾ
ਉਹ ਪਿਛਾਂਹ ਨੂੰ ਪਰਤੀ
ਪਰ ਜਾਣ ਤੋਂ ਪਹਿਲਾਂ ਉਹ ਉਰਾਂਹ ਹੋਈ
ਤੇ ਮੇਰੀ ਹੋਂਦ ਨੂੰ ਉਸ ਇੱਕ ਵਾਰ ਛੋਹਿਆ
ਹੌਲੀ ਜਿਹੀ-
ਇੰਝ ਜਿਵੇਂ ਕੋਈ ਆਪਣੇ ਵਤਨ ਦੀ ਮਿੱਟੀ ਨੂੰ ਛੋਂਹਦਾ ਹੈ
ਪੈਂਦਾ ਪੈਂਦਾ ਫ਼ਰਕ ਸੱਜਣਾਂ ਪੈ ਹੀ ਗਿਆ
ਕੇ ਵੇਖ ਤੂੰ ਬਿੰਨ ਸਾਡੇ ਰਹਿ ਹੀ ਲਿਆ ਸੋਚਿਆ ਸੀ
ਮਰ ਜਾਵਾਂ ਗੇ ਤੇ ਬਿੰਨ ਤੇਰੇ
ਪਰ ਸੈਂਦੀਆਂ ਸੈਂਦਿਆਂ ਵਿਛੋੜਾ ਅਸੀਂ ਸਹਿ ਹੀ ਲਿਆ
ਮੇਰਾ ਪਿਆਰ ਤੇਰੇ ਲਈ ਸੱਚਾ ਹੈ
ਲੋੜ ਨਾ ਮੈਨੂੰ ਜੱਗ ਨੂੰ ਦਿਖਾਉਣ ਦੀ
ਸੱਚ ਦੱਸਾਂ ਸੱਜਣਾ ਇੱਕ ਰੀਜ ਹੈ
ਤੇਰੇ ਨਾਮ ਦਾ ਚੂੜਾ ਪਾਉਣ ਦੀ