ਨਾ ਛੇੜ ਗਮਾਂ ਦੀ ਰਾਖ ਨੂੰ,
ਕਿਤੇ-ਕਿਤੇ ਅੰਗਾਰੇ ਹੁੰਦੇ ਨੇ….
ਹਰ ਦਿਲ ਚ ਇੱਕ ਸਮੁੰਦਰ ਹੁੰਦਾ ਹੈ,
ਤਾਹੀਓਂ ਹੰਝੂ ਖਾਰੇ ਹੁੰਦੇ ਨੇ….
punjabi shayari
ਹੋਰ ਤਾਂ ਤੰਮਨਾ ਮੇਰੀ ਕੋਈ ਵੀ ਨਹੀਂ
ਮੈਂ ਤਾ ਸਭ ਪਾ ਲਿਆ
ਤੇਰੇ ਨਾਲ ਮਿਲਿਆ ਤਾ ਇੰਜ ਲਗਾ
ਜਿਵੇ ਰੱਬ ਪਾਲਿਆ …..
ਗਹਿਰੇ ਇਸ਼ਕ ਦਾ ਪਾ ਗਲ ਸਾਡੇ ਰੱਸਾ
ਸਾਨੂੰ ਚਾਰਦੇ ਰਹੇ ਤੇ ਅਸੀਂ ਚਰਦੇ ਰਹੇ
ਘਟੀਆ ਗਲ ਤੇ ਖੁਭਾਏ ਸੀਨੇ ਸੀ ਖੰਜਰ ਹੱਸ ਹੱਸ
ਦਰਦ ਓਹਦਾ ਵੀ ਜਰਦੇ ਰਹੇ
ਕਿਉਂ ਰੁੱਸ ਕੇ ਬਹਿਣਾ ਸੱਜਣਾ ਵੇ
ਕੋਈ ਦਸ ਸਕੀਮ ਮਨਾਉਣੇ ਦੀ
ਮੈਂ ਸਾਹ ਤੱਕ ਗਿਰਵੀ ਰੱਖ ਦੀਵਾਂ
ਤੂੰ ਕੀਮਤ ਦਸ ਖੁਸ਼ ਹੋਣ ਦੀ
ਵਰਤ ਕੇ ਦੇਖੀ ਸੀ
ਚਾਹੇ ਪਰਖ ਕੇ ਦੇਖੀ ਦਾ
ਹੈ ਪਰ ਧੋਖਾ ਕਰਕੇ
ਪੰਚ ਪੱਲਟ ਕੇ ਨਾ ਦੇਖੀ
ਤੇਰੇ ਬਿਨਾਂ ਕਾਹਦੀ ਜਿੰਦਗੀ ਏ
ਮੇਰੀ…!
ਆਦਤ ਪੈ ਗਈ ਏ ਯਾਰਾ ਮੈਨੂੰ
ਤੇਰੀ…!
ਦਿਲ ਨਹੀਂ ਲੱਗਦਾ ਮੇਰਾ ਜਦੋਂ ਤੱਕ
ਹੋਵੇ ਨਾ ਗੱਲ ਬਾਤ…!
ਦਿਨ ਚੜਦੇ ਦਾ ਪਤਾ ਨਾ ਲੱਗੇ ਨਾ
ਪਤਾ ਲੱਗੇ ਕਦੋਂ ਰਾਤ…!
ਊਜਾਂ ਦੇ ਕਿੱਸੇ ਬਹੁਤ ਲੰਬੇ
ਖਾ ਸਕੇ, ਤਾਂ ਖਾ ਲਵੀਂ, ਮੇਰਾ ਵਸਾਹ
ਤੇਰੇ ਪਿਆਰ ਦੀ ਪਨਾਹ!
ਝਨਾਵਾਂ ਨੂੰ ਇੱਕ ਆਦਤ ਹੈ ਡੋਬ ਦੇਣ ਦੀ
ਅੱਜ ਆਖ ਆਪਣੇ ਪਿਆਰ ਨੂੰ
ਬਣ ਸਕੇ, ਤਾਂ ਬਣ ਜਾਏ ਮਲਾਹ
ਤੇਰੇ ਪਿਆਰ ਦੀ ਪਨਾਹ!
ਪਿਆਰ ਦੇ ਇਤਿਹਾਸ ਵਿੱਚੋਂ ਇਕ ਵਰਕਾ ਦੇ ਦੇਈਂ!
ਵਰਕਾ ਤਾਂ ਸ਼ਾਇਦ ਬਹੁਤ ਵੱਡਾ ਹੈ
ਜੀਊਣ ਜੋਗਾ ਹਰਫ਼ ਇੱਕ ਦੇਵਾਂਗੀ ਵਾਹ।
ਤੇਰੇ ਪਿਆਰ ਦੀ ਪਨਾਹ!
ਮਜਬੂਰੀਆਂ ਇੰਨੀਆਂ ਨੇ ਕਿ ਮਰ ਵੀ ਨਹੀਂ ਸਕਦੇ
ਤੂੰ ਅਰਦਾਸ ਕਰੀਂ ਕਿ ਕੋਈ ਹਾਦਸਾ ਹੀ ਹੋ ਜਾਵੇ
ਤੂੰ ਉਹ ਆਖਰੀ ਮੁਹੱਬਤ ਆ ,
ਜੋ ਪਹਿਲੀ ਵਾਰ ਹੋਈ ਆ ਮੈਨੂੰ !
ਉਮਰ ਤਾ ਹਾਲੇ ਕੁੱਝ ਵੀ ਨਹੀ ਹੋਈ
ਪਤਾ ਨਹੀ ਕਿਉ ਜਿੰਦਗੀ ਤੇ ਮਨ ਭਰ ਗਿਆ
ਜਦ ਨਹੀਂ ਵੀ ਗੱਲ ਕਰਦਾ ਤੂੰ ਮੇਰੇ ਨਾਲ
ਉਦੋਂ ਵੀ ਤੇਰੇ ਬੋਲ ਗੂੰਜਦੇ ਨੇ ਮੇਰੇ ਕੰਨਾ ‘ਚ ।
ਦਸ–ਮੇਰਾ ਕੀ ਦੋਸ਼
ਸਮਝ ਭੀ ਹੈ ਸੀ
ਸੋਚ ਭੀ ਹੈ ਸੀ
ਫੇਰ ਵੀ ਜੇ ਕੁਝ ਗ਼ਲਤ ਹੋ ਗਿਐ
ਕਾਇਮ ਹੁੰਦਿਆਂ ਹੋਸ਼
ਦਸ–ਮੇਰਾ ਕੀ ਦੋਸ਼?
ਰੱਬ ਮਿਲਾਇਆ
ਮਾਪਿਆਂ ਦਿੱਤਾ
ਫਿਰ ਭੀ ਜੇ ਸੱਸੀ ਤੋਂ ਪੁੰਨੂੰ
ਲੈ ਗਏ ਖੋਹ ਬਲੋਚ
ਸੀ–ਉਹਦਾ ਕੀ ਦੋਸ਼?