ਕੋਈ ਗੱਲ ਤਾਂ ਤੇਰੇ ਵਿੱਚ ਜ਼ਰੂਰ ਏ ਸੱਜਣਾਂ
ਇਹਨੀਂ ਛੇਤੀ ਤਾਂ ਦਿਲ ਸਾਡਾ ਬੇਈਮਾਨ ਨੀਂ ਹੁੰਦਾ
punjabi shayari
ਲੋਕ ਚੰਗੇ ਆ
ਪਰ ਆਪਣੇ ਮੱਤਲਬ ਤੱਕ
ਚੰਨ, ਤਾਰੇ ,ਫੁੱਲ,ਪਰਿੰਦੇ ਸ਼ਾਮ ,ਸਵੇਰਾ ਇੱਕ ਪਾਸੇ
ਤੇਰਾ ਹੱਸਣਾ, ਤੇਰੀਆਂ ਗੱਲਾਂ ,ਤੇਰਾ ਚਿਹਰਾ ਇੱਕ ਪਾਸੇ
ਅੱਜਕੱਲ ਚਾਰ ਰਿਸ਼ਤੇਦਾਰ ਨਾਲ ਉਦੋਂ ਹੀ ਚੱਲਦੇ ਨੇਂ
ਜਦੋਂ ਪੰਜਵਾਂ ਮੋਢਿਆਂ ਤੇ ਹੋਵੇ
ਤੂੰ ਮੈਨੂੰ ਉਹਦਾਂ ਦਾ ਲੱਗਦਾ ਹੈਂ
ਜਿੱਦਾਂ ਦਾ ਕੋਈ ਵੀ ਨਹੀਂ
ਆਪਣੇ ਪਿਉ ਦਾ ਗੁਰੂਰ ਆਂ ਤੂੰ
ਦੇਖੀਂ ਕਿਸੇ ਹੋਰ ਲਈ ਮਿੱਟ ਨਾਂ ਜਾਵੀਂ ਕਿਤੇ
ਮੈਂ ਜ਼ਿੰਦਗ਼ੀ ਵੇਚੀ ਮੇਰੇ ਰੱਬ ਨੂੰ
ਬੱਸ ਇੱਕ ਤੇਰੀ ਮੁਸਕਾਨ ਖਾਤਿਰ
ਅੱਖੀਆਂ ਦਾ ਓਹਲਾ ਹੀ ਆ ਸੱਜਣਾਂ
ਸੂਰਜ ਡੁੱਬਦਾ ਨਈਂ ਬਸ ਕਿਤੇ ਹੋਰ ਜਾ ਚੜ੍ਹਦਾ
ਪਿਆਰ ਤਾਂ ਸਿਰਫ਼ ਮੇਰਾ ਹੀ ਕਾਫ਼ੀ ਆ
ਤੂੰ ਤਾਂ ਬਸ ਸਿਰਫ਼ ਵਫ਼ਾਦਾਰ ਰਹੀਂ
ਜਿੰਨੀ ਜ਼ਰੂਰਤ ਓਹਨਾਂ ਰਿਸ਼ਤਾ ਵਾ ਇੱਥੇ
ਬਿਨਾਂ ਮੱਤਲਬ ਕੌਣ ਫਰਿਸ਼ਤਾ ਵਾ ਇੱਥੇ
ਹਰ ਕਿਸੇ ਵਿੱਚੋਂ ਤੈਨੂੰ ਕਿਉ ਲੱਭਾ ਮੈਂ
ਹਰ ਕਿਸੇ ਵਰਗਾ ਥੋੜਾ ਤੂੰ
ਸਰਮਾਏਦਾਰਾਂ ਦੀ ਐਨੀ ਔਕਾਤ ਕਿੱਥੇ
ਕਿ ਉਹ ਫਕੀਰਾਂ ਨੂੰ ਕੁਝ ਦਾਨ ਕਰ ਸਕਣ