ਆਪਣੇ ਕੰਢੇ ਖੋਰਦੀ ਜੋ ਜਾ ਰਹੀ
ਇਹ ਨਦੀ ਦੀ ਆਪਣੀ ਹੀ ਚਾਲ ਹੈ
punjabi shayari
ਹਾਰੇ-ਹੰਭੇ ਜਦ ਕਦੇ ਇੱਕ ਥਾਂ ਇਕੱਤਰ ਹੋਣਗੇ।
ਵੇਖਣਾ ਉਦੋਂ ਇਹ ਸਾਰੇ ਹੀ ਸਿਕੰਦਰ ਹੋਣਗੇ।ਰਣਜੀਤ ਸਰਾਂਵਾਲੀ
ਕਹਿੰਦਾ ਜਦ ਤੇਰਾ ਹੀ ਹੋ ਗਿਆਂ
ਫਿਰ ਤੇਰੇ ਕੋਲ ਹੀ ਆਵਾਂਗਾ
ਆ ਕੇ ਵਤਨੋਂ ਦੂਰ ਵੀ ਓਹੀ ਸਾਡਾ ਹਾਲ
ਓਹੀ ਸਾਡੀ ਸੋਚਣੀ ਓਹੀ ਰੋਟੀ-ਦਾਲਗਿੱਲ ਮੋਰਾਂਵਾਲੀ
ਹਜ਼ਾਰਾਂ ਵਾਰ ਜਿਸ ਨੇ ਦਿਲ ਮੇਰਾ ਬਰਬਾਦ ਕੀਤਾ ਹੈ।
ਉਸੇ ਨੂੰ ਫੇਰ ਅੱਜ ਇਸ ਸਿਰਫਿਰੇ ਨੇ ਯਾਦ ਕੀਤਾ ਹੈ।ਚਮਨਦੀਪ ਦਿਓਲ
ਰੱਬ ਵਰਗੀ ਉਹ ਅਸਮਾਨ ਜਿਨ੍ਹਾਂ ਖੁਲ੍ਹਾ ਪਿਆਰ ਉਹਦਾ ,
ਚੰਨ ਵਰਗੀ ਉਹ ਤੇ ਮੈਂ ਸਾਰਾ ਸੰਸਾਰ ਉਹਦਾ
ਲਹਿ ਗਈ ਇਕ ਨਦੀ ਦੇ ਸੀਨੇ ਵਿਚ,
ਬਣ ਕੇ ਖੰਜਰ ਇਕ ਅਜਨਬੀ ਕਿਸ਼ਤੀ
ਪੀੜ ਏਨੀ ਕਿ ਰੇਤ ਵੀ ਤੜਪੀ,
ਜ਼ਬਤ ਏਨਾ ਕਿ ਚੀਕਿਆ ਨਾ ਗਿਆਵਿਜੇ ਵਿਵੇਕ
ਮਿਲਦੇ ਤਾਂ ਹਾਂ ਰੋਜ਼ ਹੀ ਪਰ ਜੰਮਦੀ ਮਹਿਫ਼ਿਲ ਨਹੀਂ।
ਕਿਉਂ ਅਜੋਕੀ ਦੋਸਤੀ ਵਿਸ਼ਵਾਸ ਦੇ ਕਾਬਿਲ ਨਹੀਂ।ਰਾਵੀ ਕਿਰਨ
ਅਸੀਂ ਓ ਰਿਸ਼ਤੇ ਵੀ ਨਿਭਾਏ ॥
ਜਿੱਥੇ ਨਾ ਮਿਲਣਾ ਪਹਿਲੀ ਸ਼ਰਤ ਸੀ
ਫੁਲ ਝੁਕ ਝੁਕ ਕੇ ਕਰ ਰਹੇ ਸਿਜਦਾ,
ਕੌਣ ਗੁੰਚਾ ਗੁਲਾਬ ਆਇਆ ਹੈ
ਠਹਿਰ ਜਾਂਦੀ ਹੈ ਹਰ ਨਜ਼ਰ ਉਸ ’ਤੇ,
ਐਸਾ ਉਸ ’ਤੇ ਸ਼ਬਾਬ ਆਇਆ ਹੈਰਾਜਿੰਦਰ ਸਿੰਘ ਜਾਲੀ
ਮਹਿਕਦੀ ਪ੍ਰਭਾਤ ਹੋਣੀ ਕਦ ਨਗਰ ਵਿੱਚ,
ਰਾਤ ਮਿਲਦੀ ਹੈ ਸਦਾ ਅੰਗਾਰ ਬਣ ਕੇ।ਆਤਮਾ ਰਾਮ ਰੰਜਨ
ਬਹੁਤ ਬਰਕਤ ਆ ਤੇਰੇ ਇਸ਼ਕ ‘ਚ
ਜਦੋਂ ਦਾ ਹੋਇਆ ਵਧਦਾ ਈ ਜਾ ਰਿਹਾ