ਮੇਰੀ ਕੋਮਲ ਜਿਹੀ ਵੀਣੀ ਨੂੰ ਵੰਗਾਂ ਲਾਲ ਦੇਂਦਾ ਹੈ
ਕਰੇ ਨੱਚਣ ਨੂੰ ਜੀਅ ਮੇਰਾ ਜਦੋਂ ਉਹ ਤਾਲ ਦੇਂਦਾ ਹੈ
ਚੰਨ ਸਿਤਾਰਾ ਦੀਵਾ ਜੁਗਨੂੰ ਕਿਰਨ ਜਿਹਾ ਉਪਨਾਮ ਨ ਦੇ
ਪੈੜ ਮੇਰੀ ਨੂੰ ਪੈੜ ਰਹਿਣ ਦੇ ਇਸ ਨੂੰ ਕੋਈ ਨਾਮ ਨ ਦੇ
punjabi shayari
ਤਸਵੀਰਾਂ ਬੋਲਦੀਆਂ ਨਹੀਂ
ਪਰ ਚੁੱਪ ਕਰਵਾ ਦਿੰਦੀਆਂ ਨੇਂ
ਮਾਂ ਬੋਲੀ, ਮਾਂ ਜਣਨੀ ਤੇ ਮਾਂ ਧਰਤੀ ਕੋਲੋਂ,
ਟੁੱਟ ਕੇ ਬੰਦਾ ਮਰਦਾ ਮਰਦਾ ਮਰ ਜਾਂਦਾ ਹੈ।ਗੁਰਭਜਨ ਗਿੱਲ
ਮੈ ਜੇ ਦਸਿਆ ਆਪਣੇ ਬਾਰੇ, ਤੈਥੋਂ ਸੁਣੀ ਜਾਣੀ ਨਹੀਂ,
ਮੇਰੀ ਜਿੰਦਗੀ ਇੱਕ ਹਾਦਸਾ, ਕੋਈ ਕਹਾਣੀ ਨਹੀਂ
ਆਪਣੀ ਧੀ ਪਰਦੇ ਅੰਦਰ ਕੈਦ ਕਰ
ਗਾ ਰਹੇ ਨੇ ਸੋਹਲੇ ਲੋਕੀਂ ਹੀਰ ਦੇਸੁਰਿੰਦਰਜੀਤ ਕੌਰ
ਗੱਲ ਮੋਹ ਤੇ ਪਿਆਰ ਦੀ ਹੁੰਦੀ ਏ ਸੱਜਣਾ
ਮੈਸੇਜ ਦਾ ਕੀ ਏ ‘ਮੈਸੇਜ’ਤਾਂ ਕੰਪਨੀ ਵਾਲੇ ਵੀ ਕਰ ਦਿੰਦੇ ਨੇਂ
ਜਦੋਂ ਤੱਕ ਲਫ਼ਜ਼ ਜਿਉਂਦੇ ਨੇ,
ਸੁਖਨਵਰ ਜਿਊਣ ਮਰ ਕੇ ਵੀ,
ਉਹ ਕੇਵਲ ਜਿਸਮ ਹੁੰਦੇ ਨੇ,
ਜੋ ਸਿਵਿਆਂ ਵਿੱਚ ਸੁਆਹ ਬਣਦੇ।ਸੁਰਜੀਤ ਪਾਤਰ
ਇੱਕ ਤੇਰੀ ਯਾਦ ਸਹਾਰੇ ਕੱਟ ਰਹੇ,ਹੁਣ ਜਿਉਣ ਦਾ ਮਕਸਦ ਕੁਝ ਖਾਸ ਨੀ,
ਆ ਸਾਲ ਤਾਂ ਲੰਘ ਹੀ ਚੱਲਾ, ਪਰ ਅਗਲੇ ਦੀ ਕੋਈ ਆਸ ਨੀ
ਵੱਖਰੀ ਧਰਤ ਮੰਗਦੀ ਹਾਂ ਤੇ ਨਾ ਅਸਮਾਨ ਮੰਗਦੀ ਹਾਂ
ਮੈਂ ਮੰਗਦੀ ਹਾਂ ਤਾਂ ਬਸ ਇਕ ਵੱਖਰੀ ਪਹਿਚਾਨ ਮੰਗਦੀ ਹਾਂਸੁਰਿੰਦਰਜੀਤ ਕੌਰ
ਤੇਰੀਆਂਜੇ ਯਾਦਾਂ ਦਾ ਕੋਈ ਮੀਟਰ ਲੱਗਿਆ ਹੁੰਦਾ ਨਾ ਸੱਜਣਾ
ਤਾਂ ਸਭ ਤੋ ਜ਼ਿਆਦਾ ਬਿੱਲ ਮੇਰਾ ਹੀ ਆਉਣਾ ਸੀ
ਆਪਣੀ ਜੇ ਪਹਿਚਾਣ ਕਰਾਉਣੀ ਦੁਨੀਆ ਨੂੰ,
ਉੱਡ ਜਰਾ ਜਿਆ ਵੱਖਰਾ ਹੋ ਕੇ ਡਾਰਾਂ ਤੋਂ।ਬਾਬਾ ਨਜ਼ਮੀ
ਜੇ ਤੈਨੂੰ ਮੇਰੇ ਨਾਲ ਪਿਆਰ ਹੁੰਦਾ ਨਾ
ਤਾਂ ਕਦੇ ਕਿਸੇ ਹੋਰ ਨਾਲ ਨਾ ਹੁੰਦਾ