ਜੇ ਜਵਾਕਾਂ ਨੂੰ ਫੋਨ,ਤੇ ਮਤਲਬੀਆਂ ਨੂੰ ਦਿਲ ਦਿਓਗੇ
ਤਾਂ ਉਹ ਗੇਮ ਹੀ ਖੇਡਣਗੇ
punjabi shayari
ਇਕ ਮਹਾਂਭਾਰਤ ਮੇਰੇ ਅੰਦਰ ਤੇ ਬਾਹਰ ਫੈਲਿਐ,
ਖ਼ੁਦ ਹੀ ਦੁਰਯੋਧਨ, ਕਦੇ ਭੀਸ਼ਮ, ਕਦੇ ਅਰਜਨ ਬਣਾਂ।ਜਗਤਾਰ ਸੇਖਾ
ਜੇ ਰੱਬ ਦਿੰਦਾ ਹੈ ਤਾਂ ਖੋਹ ਵੀ ਸਕਦਾ
ਜੋ ਹੱਸਦਾ ਹੈ ਉਹ ਰੋਅ ਵੀ ਸਕਦਾ
ਏਹ ਹੀ ਤਾਂ ਜ਼ਿੰਦਗੀ ਹੈ
ਜੋ ਸੋਚਿਆ ਨਹੀਂ ਹੋ ਵੀ ਸਕਦਾ
ਦਿਲ ਦੇ ਬਨੇਰਿਆਂ ‘ਤੇ ਦੀਵੇ ਜਗਾ ਕੇ ਤੁਰ ਗਏ
ਕਿੱਦਾਂ ਦੇ ਸੀ ਪ੍ਰਾਹੁਣੇ ਨ੍ਹੇਰੇ ਹੀ ਪਾ ਕੇ ਤੁਰ ਗਏ
ਸਾਡੀ ਉਹ ਝੋਲੀ ਪਾ ਗਏ ਕੁਝ ਸਿੱਪੀਆਂ ਤੇ ਘੋਗੇ
ਸਾਰੇ ਹੀ ਸੁੱਚੇ ਮੋਤੀ ਸਾਥੋਂ ਛੁਪਾ ਕੇ ਤੁਰ ਗਏ
ਫੁੱਲਾਂ ਦੀ ਸੇਜ ਉਤੇ ਜਿਨ੍ਹਾਂ ਨੂੰ ਰਾਤੀਂ ਰੱਖਿਆ
ਉਹ ਸੁਪਨੇ ਸਾਡੇ ਰਾਹੀਂ ਕੰਡੇ ਵਿਛਾ ਕੇ ਤੁਰ ਗਏ
ਹੱਸਾਂ ਤਾਂ ਰੋਣ ਨਿਕਲੇ, ਰੋਵਾਂ ਤਾਂ ਹਾਸਾ ਆਵੇ
ਇਹ ਰੋਗ ਕਿਸ ਤਰ੍ਹਾਂ ਦਾ ਸੱਜਣ ਲਗਾ ਕੇ ਤੁਰ ਗਏਮਿਸ ਦਿਲਜੋਤ
ਉਸ ਰਿਸ਼ਤੇ ਨੂੰ ਉੱਥੇ ਹੀ ਛੱਡ ਦੇਵੋ
ਜਿੱਥੇ ਪਿਆਰ ਤੇ ਵਕਤ ਦੇ ਲਈ ਭੀਖ ਮੰਗਣੀ ਪਵੇ
ਉਨ੍ਹਾਂ ਦੀ ਬਾਤ ਹੀ ਛੱਡੋ, ਉਨ੍ਹਾਂ ਕੀ ਖ਼ਾਕ ਪੀਣੀ ਏ,
ਜੋ ਹਰ ਵੇਲੇ ਨਫੇ-ਨੁਕਸਾਨ ਦਾ ਰੱਖਣ ਹਿਸਾਬ ਅੱਗੇ।ਗੁਰਮੇਲ ਗਿੱਲ
ਚਾਹਤ , ਸਾਦਗੀ , ਫਿਕਰ , ਵਫਾ ਤੇ ਕਦਰ,
ਸਾਡੀਆਂ ਏਹੀ ਆਦਤਾਂ ਸਾਡਾ ਹੀ ਤਮਾਸ਼ਾ ਬਣਾ ਦਿੰਦੀਆਂ ਨੇ
ਮੱਥੇ ‘ਤੇ ਬੁੱਲ੍ਹ ਪਲਕਾਂ ‘ਤੇ ਬੁੱਲ੍ਹ ਗੱਲਾਂ ’ਤੇ ਵੀ ਗੁਟਕਣ ਬੁੱਲ੍ਹ
ਹਿਕੋਂ ਧੜਕਣ ਰੂਹੋਂ ਫੜਕਣ ਗਾਵਣ ਟੁਣਕਣ ਗੂੰਜਣ ਬੁੱਲ੍ਹ
ਨੈਣਾਂ ਅੰਦਰ ਨੀਝਾਂ ਅੰਦਰ ਵਾਂਗ ਗੁਲਾਬ ਦੇ ਮਹਿਕਣ ਬੁੱਲ੍ਹ
ਹਰ ਦਰਪਣ ‘ਚੋਂ ਵੇਖਣ ਮੈਨੂੰ ਪਰ ਨਾ ਤੇਰੇ ਬੋਲਣ ਬੁੱਲ੍ਹਸ਼੍ਰੀਮਤੀ ਕਾਨਾ ਸਿੰਘ
ਤੇਰੇ ਹਰ ਜਨਮ ਦਿਨ ਤੇ ਅੱਜ ਵੀ ਕੇਕ ਮੰਗਾਉਂਦਾ ਮੈਂ
ਆਪੇ ਮੋਮਬੱਤੀਆਂ ਬਾਲਕੇ ਆਪ ਬੁਝਾਉਂਦਾ ਮੈਂ
ਤੇਰੇ ਗਮਾਂ ‘ਚ ਘਿਰ ਕੇ ਦੱਸ ਕਿਉਂ ਮਰਾਂਗਾ ਮੈਂ।
ਤੇਰੇ ਬਗੈਰ ਜੀਣ ਦੀ ਕੋਸ਼ਿਸ਼ ਕਰਾਂਗਾ ਮੈਂ।ਜਗੀਰ ਸਿੰਘ ਪ੍ਰੀਤ
ਉਹ ਝੂਠੇ ਵਾਅਦੇ ਕਰ ਗਈ ਏ ‘ ਉਹ ਗੈਰਾ ਦੇ ਨਾਲ ਜੁੜ ਗਈ ਏ
ਜੋ ਕਹਿੰਦੀ ਸੀ ਤੈਨੂੰ ਨਹੀਂ ਛੱਡਣਾ ਉਹੀ ਛੱਡਕੇ ਤੈਨੂੰ ਤੁਰ ਗਈ
ਹੈ ਪਿਆਸ ਤਾਂ ਸਾਦੇ ਪਾਣੀ ਦੀ, ਇਸ ਸਾਦ ਮੁਰਾਦੀ ਤ੍ਰਿਪਤੀ ਲਈ
ਤੂੰ ਨਾ ਦੇ ‘ਠੰਡੇ’ ਤੱਤੜੀ ਨੂੰ, ਘੁਟ ਹੰਝੂਆਂ ਦੇ ਹੀ ਭਰ ਲਾਂਗੇਸ਼੍ਰੀਮਤੀ ਕਾਨਾ ਸਿੰਘ