punjabi shayari
ਖ਼ਮੋਸ਼ੀ ਤਾਣ ਕੇ ਸੁੱਤੇ ਉਹੀ ਅੱਜ ਕਬਰ ਦੇ ਹੇਠਾਂ,
ਜਿਨ੍ਹਾਂ ਦੇ ਜ਼ੋਰ ਦੇ ਚਰਚੇ ਰਹੇ ਸਨ ਮਹਿਫ਼ਿਲਾਂ ਅੰਦਰ।ਸੁਦਰਸ਼ਨ ਵਾਲੀਆ
ਦਿਲੋਂ ਤਾਂ ਹੁਣ ਉਹ ਭੁਲਾ ਹੀ ਚੁੱਕੇ ਹੋਣਗੇ,
ਨਹੀਂ ਤਾਂ ਏਨਾਂ ਟਾਇਮ ਕੌਣ ਗੁੱਸੇ ਰਹਿੰਦਾ
ਸਾਹਾਂ ਵਿਚ ਘੁਲ ਗਈ ਏ ਕਸਤੂਰੀ
ਫੁੱਲ ਬੋਲਾਂ ਦੇ ਕਿਸ ਖਲੇਰੇ ਨੇ
ਪਿਆਰ, ਨਫ਼ਰਤ, ਮਿਲਨ, ਬ੍ਰਿਹਾ ਸਜਣਾ
ਇਹ ਤਾਂ ਸਾਰੇ ਹੀ ਨਾਮ ਤੇਰੇ ਨੇਸਪਨ ਮਾਲਾ
ਦੱਸ ਫਕੀਰਾ ਕਿਹੜੇ ਦਰਦ ਛੁਪਾ ਰਿਹਾ ਏਂ
ਜੋ ਇਹਨੇ ਮਿੱਠੇ ਲਫ਼ਜ਼ ਸੁਣਾ ਰਿਹਾਂ ਏਂ
ਹਨੇਰੀ ਰਾਤ ਨੂੰ ਜੋ ਕਰ ਸਕੇ ਤਬਦੀਲ ਦਿਲ ਵਾਂਗੂੰ,
ਤਮੰਨਾ ਹੈ ਕਿ ਹੋਵੇ ਇਸ ਤਰ੍ਹਾਂ ਕੁਝ ਰੌਸ਼ਨੀ ਵਰਗਾ।ਸੁਰਜੀਤ ਸਾਜਨ
ਉਸ ਨੂੰ ਚਾਹਿਆ ਤਾਂ ਬਹੁਤ ਸੀ ,
ਪਰ ਉਹ ਮਿਲਿਆ ਹੀ ਨਹੀਂ….
ਮੇਰੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ,
ਫਾਸਲਾ ਮਿਟਿਆ ਹੀ ਨਹੀਂ
ਕੁੱਖਾਂ ਵੀ ਬਣੀਆਂ ਸਾਡੇ ਲਈ ਕਤਲਗਾਹਾਂ
ਛੁਰੀਆਂ ਦੀ ਨੋਕ ‘ਤੇ ਬਚਪਨ ਬਿਤਾਵਾਂ
ਗੁੱਡੀਆਂ ਪਟੋਲਿਆਂ ਦੇ ਤਾਂ ਗੀਤ ਮਰ ਗਏ
ਤੁਸੀਂ ਜੀਭ ‘ਤੇ ਧਰੇ ਜੋ ਵਿਤਕਰੇ, ਮੈਂ ਗਾਵਾਂਨਿਰਪਾਲਜੀਤ ਕੌਰ ਜੋਸਨ
ਐਨਾ ਵੀ ਨਾਂ ਸਾਡੇ ਨਾਲ ਰੁੱਸਿਆ ਕਰ ਸੱਜਣਾ
ਤੂੰ ਸਾਡੀ ਕਿਸਮਤ ਚ ਵੈਸੇ ਵੀ ਹੈ ਨੀਂ
ਸੁਣਿਆ ਸੀ ਤੇਰੇ ਸ਼ਹਿਰ ਵਿੱਚ ਵਗਦਾ ਨਹੀਂ ਕੋਈ ਦਰਿਆ,
ਫਿਰ ਮੈਂ ਗਲੀ ਗਲੀ ਵਿੱਚ ਮੁੜ ਮੁੜ ਡੁੱਬਦਾ ਕਿਵੇਂ ਰਿਹਾ।ਜਗਜੀਤ ਬਰਾੜ (ਅਮਰੀਕਾ)
ਗੱਲ ਇਹ ਨ੍ਹੀ ਕਿ ਤੂੰ ਝੂਠੀ ਆ
ਦੁੱਖ ਤਾ ਏਸ ਗੱਲ ਦਾ ਕਿ ਲੋਕ ਸੱਚੇ ਨਿਕਲੇ
ਸੱਚੀਓ ਸਾਥ ਦੇਣ ਵਾਲਿਆਂ ਦੀ ਇੱਕ ਨਿਸ਼ਾਨੀ ਹੁੰਦੀ ਹੈ
ਕਿ ਉਹ ਜ਼ਿਕਰ ਨਹੀਂ ਕਰਦੇ
ਬਸ ਹਮੇਸ਼ਾ ਫ਼ਿਕਰ ਕਰਿਆ ਕਰਦੇ ਨੇ