ਇੱਥੇ ਹਰ ਚੀਜ਼ ਦੀ ਹੱਦ ਹੁੰਦੀ ਫੇਰ ਮੁਹੱਬਤ ਕਿਉਂ ਬੇਹੱਦ ਹੁੰਦੀ,ਰੱਬ ਨੂੰ ਬੰਦਾ ਭੁੱਲ ਜਾਂਦਾ ਇਹ ਜਦ ਜਦ ਹੁੰਦੀ
punjabi shayari
ਸਥਿਰ ਵਿਸ਼ਵਾਸ ਦਾ ਚਿੱਤਰਨ ਸਮੇਂ ਅਨੁਸਾਰ ਹੁੰਦਾ ਹੈ।
ਸਦਾ ਗੌਰਵ ਦਾ ਨਿਸ਼ਚਾ ਵੀ ਨਹੀਂ ਸਾਕਾਰ ਹੁੰਦਾ ਹੈ।ਜਸਵੰਤ ਸਿੰਘ ਭੌਰ
ਖਾਮੋਸ਼ ਹਾਂ ਤਾਂ ਬੱਸ ਤੇਰੀ ਖੁਸ਼ੀ ਲਈ,
ਇਹ ਨਾ ਸੋਚੀ ਕਿ ਮੇਰੇ ਦਿਲ ਨੂੰ ਦਰਦ ਨਹੀਂ ਹੁੰਦਾ
ਸੁੱਕੇ ਔੜੇ ਖੇਤ ਵਿਚ ਅੜਿਆ ਬੀਜ ਦਿੱਤਾ ਈ ਪਾ
ਤਾਂ ਵੀ ਬੀਜਣ ਵਾਲਿਆ ਤੈਨੂੰ ਲੱਗੇ ਕੋਈ ਦੁਆ
ਵੱਤ ਨਹੀਂ ਸੀ ਖੇਤ ਵਿਚ ਅਸੀਂ ਉੱਗੇ ਹਿੱਕ ਦੇ ਤਾਣ
ਉੱਗਣ ਵਿਗਸਣ ਮੌਲਣ ਦਾ ਸਾਨੂੰ ਗੋਡੇ ਗੋਡੇ ਚਾਅਸੁਰਿੰਦਰ ਅਤੈ ਸਿੰਘ
ਹੁਸਣ ਦਾ ਖਿਆਲ ਨਹੀਂ ਆਉਂਦਾ
ਮੁਹੱਬਤ ਜਦ ਰੂਹ ਨਾਲ ਹੋਵੇ
ਪਤਾ ਨਾ ਸੀ ਹਨੇਰੇ ਦੇ ਕਲਾਕਾਰੀ ਅਡੰਬਰ ਦਾ।
ਕਿ ਛੱਪੜਾਂ ਵਿੱਚ ਸਿਮਟ ਜਾਉ ਕਦੇ ਪਾਣੀ ਸਮੁੰਦਰ ਦਾ।
ਪਤਾ ਮਾਂ ਬਾਪ ਦਾ ਬੇਸ਼ਕ ਭੁਲਾ ਵੇਖੋ ਨਹੀਂ ਖ਼ਤਰਾ,
ਜ਼ਰੂਰੀ ਹੈ ਰਹੇ ਚੇਤਾ ਕਿਸੇ ਨੂੰ ਘਰ ਦੇ ਨੰਬਰ ਦਾ।ਜਸਵੰਤ ਸਿੰਘ ਕੈਲਵੀ
ਉਹ ਤਾ ਉਪਰੋਂ ਉਪਰੋਂ ਕਰਦੇ ਰਹੇ
ਅਸੀਂ ਐਵੇ ਓਹਦੇ ਤੇ ਮਰਦੇ ਰਹੇ
ਇੱਕ ਈਰਖਾ ਰੱਖ ਕੇ ਮਨ ਦੇ ਅੰਦਰ
ਸਾਡੀ ਹਾਂ ਦੇ ਵਿੱਚ ਹਾਂ ਭਰਦੇ ਰਹੇ
ਆਇਆ ਨੀ ਇਕ ਸੱਜਣ ਪਿਆਰਾ,
ਤਨ ਮਨ ਸਾਡਾ ਰੰਗ ਗਿਆ ਸਾਰਾ
ਇਕ ਰੰਗ ਸਾਡੇ ਮੱਥੇ ਲਾਇਆ,
ਕਰ ਗਿਆ ਸਾਰਾ ਲਾਲ ਪਸਾਰਾ
ਜਾਦੂਗਰ ਦੀ ਮੈਂ ਨਾ ਜਾਣੀਂ,
ਕਿਹੜੇ ਚਸ਼ਮਿਓਂ ਲੈ ਕੇ ਪਾਣੀ
ਮੇਰੀ ਅਜ਼ਲ ਦੀ ਪਿਆਸ ਮਿਟਾਈ,
ਐਸਾ ਜਾਦੂ ਕਰ ਗਿਆ ਭਾਰਾਸਿਮਰਤ ਕੌਰ
ਕਭੀ ਕਭੀ ਕਿਸੀ ਰਿਸ਼ਤੇ ਕੋ ਇਸ ਲੀਏ ਭੀ ਛੋੜ ਦੇਨਾ ਚਾਹੀਏ
ਕਿਉੰਕਿ ਅਪਕੀ ਲਾਖ ਕੋਸ਼ਿਸ਼ੋਂ ਕੇ ਬਾਦ ਭੀ
ਆਪਕੀ ਉਸ ਰਿਸ਼ਤੇ ਮੇਂ ਕਦਰ ਨਹੀਂ ਹੋਤੀ
ਮੌਤ ਦੇ ਆਉਣ ‘ਤੇ ਜਾਨ ਛੁੱਟੀ ਮਸਾਂ,
ਮੁਸ਼ਕਿਲਾਂ ਵਿੱਚ ਘਿਰੀ ਜ਼ਿੰਦਗਾਨੀ ਰਹੀ।ਉਲਫ਼ਤ ਬਾਜਵਾ
ਅੱਕ ਗਏ ਆ , ਤੇਰੇ ਝੂਠੇ ਲਾਰੇ ਸੁਣ ਸੁਣ ਕੇ,
ਹੁਣ ਕੁਝ ਸਹਿ ਹੋਣਾ ਨੀ
ਅੱਜ ਤੇਰੀ ਮੇਰੀ ਟੁੱਟ ਗਈ ਏ
ਮੇਰੇ ਤੋਂ ਤਾਂ ਹੁਣ ਇਹ ਵੀ ਸੁਣ ਹੋਣਾ ਨੀ
ਭਾਵ ਕਿੱਦਾਂ ਬਿਨ ਬੁਲਾਏ ਬੋਲਦੇ
ਕੀ ਕਹਾਂ ਜਾਦੂ ਬਿਆਨੀ ਓਸਦੀ
ਓਸਦੀ ਚੁੱਪ ਵਿਚ ਕਈ ਰਮਜ਼ਾਂ ਸ਼ਰੀਕ
ਸਮਝ ਤੋਂ ਉਪਜੀ ਨਾਦਾਨੀ ਓਸਦੀਸਿਮਰਤ ਕੌਰ