ਉਹਦਾ ਕੋਈ ਕਸੂਰ ਨਹੀਂ ਸੀ
ਮੇਰੀ ਕਿਸਮਤ ਹੀ ਬੜੀ ਅਜੀਬ ਆ
ਜੀਹਨੇ ਆਪਦੀ ਮੁਹੱਬਤ
ਗੈਰ ਨਾਲ ਤੋਰਤੀ ਮੈਂ
ਐਸਾ ਬਦਨਸੀਬ ਆਂ
punjabi shayari
ਖ਼ੁਸ਼ੀ ਤੇ ਅਮਨ ਜਿਹੜੇ ਲੋਚਦੇ ਆਪਣੇ ਘਰਾਂ ਅੰਦਰ,
ਨਿਗ੍ਹਾ ਮੈਲੀ ਨਹੀਂ ਰੱਖਦੇ ਘਰਾਂ ਬੇਗਾਨਿਆਂ ਉੱਤੇ।ਕਰਮ ਸਿੰਘ ਜ਼ਖ਼ਮੀ
ਸੁਪਨੇ ਪੂਰੇ ਨੀਂ ਹੋਏ ਤਾਂ ਕੋਈ ਗੱਲ ਨੀਂ
ਸੱਜਣਾਂ ਪਰ ਤੂੰ ਦਿਖਾਏ ਬੜੇ ਸੋਹਣੇ ਸੀ
ਸਿਸਕਦੀਆਂ ਵੇਖ ਕੇ ਸੱਧਰਾਂ ਵਿਲਕਦੇ ਵੇਖ ਕੇ ਸੁਪਨੇ
ਤੇਰੇ ਦਿਲ ’ਤੇ ਜ਼ਖ਼ਮ ਆਏ ਇਸ ਅਹਿਸਾਸ ਤੋਂ ਸਦਕੇ
ਚੰਦਰੇ ਪਤਝੜੀ ਮੌਸਮ ਚੁਰਾ ਲਈ ਚਿਹਰੇ ਦੀ ਰੌਣਕ
ਬਹਾਰਾਂ ਦਾ ਪਤਾ ਪੁੱਛਦੀ ਤੇਰੀ ਤਲਾਸ਼ ਤੋਂ ਸਦਕੇਤਲਵਿੰਦਰ ਕੌਰ
ਅਸੀਂ ਉੱਜੜਕੇ ਵੱਸੇ ਆਂ ਬੜੀ ਮੁਸ਼ਕਿਲ ਨਾਲ
ਤੂੰ ਦੂਰ ਹੀ ਰਹੀ ਮਹਿਰਬਾਨੀ ਹੋਊ
ਆਪਣੇ ਐਬ ਨਜ਼ਰ ਨਾ ਆਉਂਦੇ ਨੇ ਸਾਨੂੰ,
ਦੂਸਰਿਆਂ ਦੇ ਖੋਲ੍ਹ ਰਹੇ ਹਾਂ ਪੋਲ ਅਸੀਂ।ਸੁਰਜੀਤ ਸਿੰਘ ਅਮਰ
ਆਪਣੇ ਗਮ ਦੀ ਨੁਮਾਇਸ਼ ਨਾ ਕਰ
ਆਪਣੀ ਕਿਸਮਤ ਦੀ ਅਜਮਾਇਸ਼ ਨਾ ਕਰ ,
ਜੋ ਤੇਰਾ ਹੈ ਬੰਦਿਆਂ ਉਹ ਤੇਰੇ ਕੋਲ ਖੁਦ ਚਲ ਕੇ ਆਏਗਾ
ਉਹਨੂੰ ਰੋਜ਼ ਰੋਜ਼ ਪਾਉਣ ਦੀ ਖੁਆਇਸ਼ ਨਾ ਕਰ
ਮਰ ਜਾਣੀਏ ਕਹਿ ਕੇ ਜੋ ਬੁਲਾਉਂਦੇ ਸਨ
ਦਿਲੋਂ ਉਹ ਜੀਂਦੀ ਰਹਿਣ ਦੀ ਅਸੀਸ ਸੀ ਦੇਂਦੇਸੁਰਿੰਦਰ ਅਤੈ ਸਿੰਘ
ਤੇਰੇ ਬਿਨ ਕੀ ਜੀਣ ਦਾ ਅਧਿਕਾਰ ਮੈਨੂੰ
ਜੀਣ ਦੇ ਲਾਲਚ ਨੇ ਛੱਡਿਆ ਮਾਰ ਮੈਨੂੰ ।
ਮੁਸ਼ਕਿਲਾਂ ਮਜਬੂਰੀਆਂ ਪ੍ਰੇਸ਼ਾਨੀਆਂ
ਜ਼ਿੰਦਗੀ ਨੂੰ ਇਸ ਤਰ੍ਹਾਂ ਨਾ ਮਾਰ ਮੈਨੂੰ।ਜਸਵੰਤ ਹਾਂਸ
ਜਦੋ ਰੱਬ ਨੇ ਇਸ਼ਕ ਬਣਾਇਆ ਹੋਣਾ ,
ਉਹਨੇ ਵੀ ਤਾਂ ਅਜਮਾਇਆ ਹੋਣਾ ,
ਫਿਰ ਸਾਡੀ ਤਾਂ ਔਕਾਤ ਹੀ ਕੀ ਹੈ ,
ਇਸਨੇ ਤਾਂ ਰੱਬ ਨੂੰ ਵੀ ਰਵਾਇਆ ਹੋਣਾ
ਧੀਆਂ ਆਡਾਂ ਕੰਜਕਾਂ ਭਰ-ਭਰ ਡੋਲ੍ਹਣ ਨੀਰ
ਪੁੱਤਰ ਦਰਿਆ ਅੱਥਰੇ ਕੰਢੇ ਜਾਵਣ ਚੀਰ
ਪੁੱਤਾਂ ਮਿਲਖਾਂ ਵੰਡੀਆਂ ਫੋਲੇ ਨੂੰਹਾਂ ਸੰਦੂਕ
ਧੀ ਦੇ ਪੋਟੇ ਪੂੰਝਦੇ ਬਾਪ ਦੀ ਅੱਖ ਨੀਰਸੁਰਿੰਦਰ ਅਤੈ ਸਿੰਘ