ਤੇਰਾ ਛੱਡ ਜਾਣਾ , ਮੇਰਾ ਟੁੱਟ ਜਾਣਾ,
ਬਸ ਜਜ਼ਬਾਤਾਂ ਦਾ ਧੋਖਾ ਸੀ,
ਇਕ ਹੋਰ ਸਾਲ ਬੀਤ ਗਿਆ,
ਬਿਨ ਤੇਰੇ ਇਕ ਪਲ ਵੀ ਕੱਢਣਾ ਔਖਾ ਸੀ
punjabi shayari
ਸਲੀਬਾਂ ਗੱਡ ਰੱਖੀਆਂ ਨੇ ਬਸ ਦਹਿਸ਼ਤ ਫੈਲਾਵਣ ਲਈ
ਨ ਈਸਾ ਦੀ ਸੋਚ ਬਦਲੀ ਹੈ ਨ ਉਸਦਾ ਕਿਰਦਾਰ ਬਦਲਦਾ ਹੈਰੁਪਿੰਦਰ ਕੌਰ
ਸੁਣਿਆ ਸੁਣ ਲੈਂਦਾ ਓਹ ਸੱਭ ਦੀ ਇਕ ਤਰਲਾ ਮੈਂ ਵੀ ਕੀਤਾ ਹੋਇਆ ਤੇਰੇ ਲਈ
ਰਬਾਬ ਲੈ ਕੇ ਤੁਰੇ ਇਨਕਲਾਬ ਵੱਲ ਸਾਨੂੰ,
ਅਜੇਹੇ ਸਾਜ਼ ਦਾ ਜਣਿਆ ਪੰਜਾਬ ਬਣ ਜਾਈਏ।ਰਣਜੀਤ ਸਿੰਘ ਧੂਰੀ
ਸਜ਼ਾ ਬਣ ਜਾਂਦੀਆਂ ਨੇ ਗੁਜ਼ਰੇ ਹੋਏ ਵਕਤ ਦੀਆਂ ਯਾਦਾਂ ਪਤਾ ਨਹੀ ਕਿਉ
ਇਹ ਬਾਜ਼ੀ ਤੇਰੇ ਹੱਥ ਕਿੰਜ ਆਉਂਦੀ ਝੱਲੀਏ
ਤੂੰ ਦਹਿਲਾ ਸੀ ਕਿਉਂ ਸੁੱਟਿਆ ਰਾਣੀ ਉਪਰਰੁਬੀਨਾ ਸ਼ਬਨਮ
ਹਾਲ ਨਾ ਪੁੱਛ ਹਾਲ ਨੂੰ ਕੀ
ਤੇਰੇ ਬਿਨਾਂ ਮਾੜੇ ਹੀ ਨੇ
ਤੂੰ ਕੋਲ ਨਹੀਂ ਤੇ ਮੈਂ ਕੱਲਾ ਜਿਹਾ ਜਾਪਦਾ
ਉਂਝ ਕੋਲ ਤਾਂ ਸਾਰੇ ਹੀ ਨੇ
ਰੋਟੀ ਨੂੰ ਹੱਥ ਅੱਟਣਾਂ ਵਾਲੇ ਤਾਂ ਹੀ ‘ਰਾਜਨ’ ਤਰਸੇ ਨੇ,
ਵੋਟਾਂ ਵੇਲੇ ਚੋਗਾ ਚੁਗ ਕੇ ਕਰਦੇ ਲੁੱਟ ਪਰਵਾਨ ਅਸੀਂ।ਰਜਿੰਦਰ ਸਿੰਘ ਰਾਜਨ
ਕੋਈ ਹਸਾ ਗਿਆ ਕੋਈ ਰਵਾ ਗਿਆ ਚੱਲੋ
ਐਨਾ ਹੀ ਕਾਫੀ ਆਮੈਨੂੰ ਜਿਉਂਣਾ ਤਾ ਸਿੱਖਾ ਗਿਆ
ਜੇ ਨਹੀਂ ਹੈ ਮੋਹ ਮੁਹੱਬਤ ਦੋਸਤੀ
ਕੀ ਕਰੋਗੇ ਇਸ ਤਰ੍ਹਾਂ ਦੀ ਜ਼ਿੰਦਗੀ
ਆਦਮੀ ਦਾ ਰਿਸ਼ਤਾ ਕਿਸ਼ਤੀ ਵਾਂਗਰਾਂ
ਜ਼ਿੰਦਗੀ ਹੈ ਆਦਿ ਤੋਂ ਵਗਦੀ ਨਦੀਰੁਬੀਨਾ ਸ਼ਬਨਮ
ਵਕਤ ਉਡੀਕਾਂ ਚ ਹੀ ਗੁਜ਼ਰ ਗਿਆ
ਮੇਰਾ ਉਹਦੀ ਤੇ ਉਹਦਾ ਕਿਸੇ ਹੋਰ ਦੀਆਂ
ਹੋ ਕੇ ਪਤਲੇ ਪਾਣੀਓਂ ਪਰਤੇ ਨੇ ਧੁੱਪ ਲੁੱਟਣ ਗਏ।
ਮੋਮ ਦੇ ਹੀਰੋ ਕਿਲਾ ਸੂਰਜ ਦਾ ਸੀ ਜਿੱਤਣ ਗਏ।ਸੁਰਿੰਦਰ ਸੋਹਲ