ਜਿਹੜਾ ਕਦੇ ਪਲ ਪਲ ਦੀ ਜੁਦਾਈ ਤੋਂ ਡਰਦਾ ਸੀ
ਉਹ ਐਸਾ ਗਿਆ ਜਿਹੜਾ ਮੁੜਕੇ ਆਇਆ ਸੀ।
punjabi shayari
ਬੁਜ਼ਦਿਲ ਨਾਲੋਂ ਫਿਰ ਵੀ ਚੰਗਾ ਭਾਵੇਂ ਹਰ ਕੇ ਮੁੜਿਆ ਵਾਂ
ਖੁਸ਼ ਆਂ ਅਪਣੀ ਹਿੰਮਤ ਉੱਤੇ ਕੁਝ ਤਾਂ ਕਰ ਕੇ ਮੁੜਿਆ ਵਾਂਬਾਬਾ ਨਜ਼ਮੀ
ਸੁਲਗਦਾ ਪੰਛੀ ਦੇ ਸੀਨੇ ਵਿੱਚ ਇਕਲਾਪਾ ਸੀ ਜੋ,
ਚੀਖ਼ ਬਣ ਕੇ ਰਾਤ ਦੇ ਸੀਨੇ ‘ਚ ਖੰਜਰ ਹੋ ਗਿਆ।ਸਵਰਨ ਚੰਦਨ
ਚਾਹੇ ਕਿੰਨੇ ਹੀ ਮਜਬੂਤ ਕਿਉ ਨਾ ਹੋਣ ਦਿਲ,
ਸ਼ੀਸ਼ਾ ਤੇ ਵਾਅਦਾ ਆਖਿਰ ਟੁੱਟ ਹੀ ਜਾਂਦੇ ਨੇ
ਜਦ ਵੀ ਵੇਖਾਂ ਊਣੇਪਨ ਦਾ ਇਹ ਅਹਿਸਾਸ ਕਰਾ ਦੇਵੇ
ਡਰਦੀ ਮੈਂ ਨਾ ਸ਼ੀਸ਼ੇ ਦੇ ਸੰਗ ਕਰਦੀ ਅੱਖੀਆਂ ਚਾਰ ਕਦੇਸੁਖਵਿੰਦਰ ਅੰਮ੍ਰਿਤ
ਦੁਸ਼ਮਣਾਂ ਤੋਂ ਤਾਂ ਰਹੇ ਚੌਕਸ ਅਸੀਂ,
ਯਾਰਾਂ ਹੱਥੋਂ ਹਾਰ ਗਈ ਹੈ ਜ਼ਿੰਦਗੀ।ਜਸਵਿੰਦਰ ਜੱਸੀ
ਉਹ ਝੂਠੇ ਵਾਅਦੇ ਕਰ ਗਈ ਏ
ਉਹ ਗੈਰਾ ਦੇ ਨਾਲ ਜੁੜ ਗਈ ਏ
ਜੋ ਕਹਿੰਦੀ ਸੀ ਤੈਨੂੰ ਨਹੀਂ ਛੱਡਣਾ
ਉਹੀ ਛੱਡਕੇ ਤੈਨੂੰ ਤੁਰ ਗਈ ਏ
ਬੜਾ ਬੇਅਰਥ ਹੋਵੇਗਾ ਬੜਾ ਬੇ-ਰਾਸ ਜਾਪੇਗਾ
ਮੇਰੀ ਪਾਗਲ ਮੁਹੱਬਤ ਨੂੰ, ਨਾ ਕੋਈ ਨਾਮ ਦੇ ਦੇਣਾਸੁਖਵਿੰਦਰ ਅੰਮ੍ਰਿਤ
ਜੇ ਤੂੰ ਬੱਦਲ ਹੈਂ ਤਾਂ ਕਿਉਂ ਟਲਦਾ ਰਿਹਾ।
ਸ਼ਹਿਰ ਤਾਂ ਸਾਵਣ ’ਚ ਵੀ ਬਲਦਾ ਰਿਹਾ।ਕੁਲਵਿੰਦਰ ਬੱਛੋਆਣਾ
ਕਬੂਲ ਹੈ ਮੁਝੇ ਤੁਮਾਰੀ ਬੁਰੀ ਆਦਤੇ ਵੀ ਬਸ
ਇਕ ਵਾਅਦਾ ਕਰੋ ਕਿ ਕਭੀ ਛੋੜ ਕਰ ਨਹੀ ਜਾਉਗੇ
ਖ਼ਬਰੇ ਉਸ ਦੇ ਚਿਹਰੇ ਨੂੰ ਕੋਈ ਆਖ ਹੀ ਦੇਵੇ ਸੁਹਣਾ
ਉਸ ਨੇ ਦੇਖੇ ਮੁੜ ਮੁੜ ਦੇਖੇ ਹਰ ਇਕ ਨਗਰ ਦੇ ਸ਼ੀਸ਼ੇਸੁਰਜੀਤ ਪਾਤਰ
ਅਸੀਂ ਦਰਿਆ ਹਾਂ ਸਾਡੇ ਜਜ਼ਬਿਆਂ ਦੀ ਰੇਤ ਕਹਿੰਦੀ ਹੈ,
ਕਿਨਾਰੇ ਵਸਦਿਆਂ ਦੀ ਪਿਆਸ ਨੂੰ ਪੜਚੋਲਦੇ ਰਹਿਣਾ।ਸਤੀਸ਼ ਗੁਲਾਟੀ