ਤੇਰੀ ਯਾਦਾਂ ਦੇ ਨਸ਼ੇ ਵਿੱਚ ਮੈਂ ਚੂਰ ਹੋ ਰਿਹਾਂ ਵਾਂ
ਲਿੱਖ ਰਿਹਾਂ ਵਾਂ ਤੈਨੂੰ ਤੇ ਮਸ਼ਹੂਰ ਹੋ ਰਿਹਾਂ ਵਾਂ
punjabi shayari love
ਕਦਰ ਹੈ ਤੇਰੀ ਹੋਂਦ ਦੀ ਤੈਨੂੰ ਦੂਜਿਆਂ ‘ਚ ਫਰੋਲੀ ਦਾ ਨਹੀਂ
ਦਿਲ ਨਾਲ ਨਿਭਾਉਣ ਵਾਲਿਆਂ ਨੂੰ ਸੱਜਣਾ ਪੈਰਾ ‘ਚ ਰੋਲੀ ਦਾ ਨਹੀਂ
ਛੱਡ ਗੁੱਸਾ ਗਿਲਾ ਹੁਣ ਬਹੁਤ ਹੋ ਗਿਆ
ਤੇਰਾ ਯਾਰ ਤੇਰੇ ਪਿੱਛੇ ਹੁਣ ਬਹੁਤ ਰੋ ਲਿਆ
ਖ਼ਾਮੋਸ਼ੀਆਂ ਤਹਿਜ਼ੀਬ ਨੇ ਮੁਹੱਬਤ ਦੀਆਂ
ਪਰ ਕੁਝ ਲੋਕ ਸਮਝਦੇ ਨੇਂ ਮੈਨੂੰ ਬੋਲਣਾ ਨਹੀਂ ਆਉਂਦਾ
ਤੇਰੀ ਰੱਬ ਵਾਂਗੂ ਕਰਾਂ ਮੈਂ ਬੰਦਗੀ ਮੇਰੇ ਦਿਲ ‘ਚ ਵਸਣ ਵਾਲੀਏ
ਲਿਖ ਲਿਖ ਕੇ ਡਾਇਰੀ ਦਿਲ ਦੀ ਤਾਂ ਮੈਂ ਵੀ ਭਰ ਸਕਦਾਂ
ਪਰ ਸ਼ਬਦ ਨਹੀ ਮੇਰੀ ਕਲਮ ਕੋਲ
ਕਿ ਤੈਨੂੰ ਸਿਰਫ਼ ਕਿਤਾਬਾਂ ਯੋਗਾ ਕਰ ਸਕਾਂ
ਖੁਦ ਨੂੰ ਕਿਸੇ ਦੀ ਅਮਾਨਤ ਸਮਝ ਕੇ
ਹਰ ਪਲ ਵਫ਼ਾਦਾਰ ਰਹਿਣਾ ਹੀ ਇਸ਼ਕ ਹੈ
ਜਿਸ ਵਿੱਚ ਤੇਰਾ ਜ਼ਿਕਰ ਨਹੀਂ ਸਾਨੂੰ ਜੱਚਦੀ ਨਾ ਉਹ ਬਾਤ ਯਾਰਾ
ਇਹ ਜਿੰਦ ਜਾਣ ਤੇਰੇ ਨਾਮ ਕਰ ਦਿੱਤੀ ਉਹ ਕਿਹੜਾ ਦਿਨ ਤੇ ਕਿਹੜੀ ਰਾਤ ਯਾਰਾ
ਯਾਰ ਤਾਂ ਇੱਕ ਹੀ ਕਾਫੀ ਹੁੰਦਾ
ਲੀਰਾਂ ਕੱਠੀਆ ਕਰਕੇ ਕੀ ਕਰਨੀਆਂ
ਤੂੰ ਕੀ ਜਾਣੇ ਤੇਰੇ ਨਾਲ ਕਿੰਨਾਂ ਪਿਆਰ ਪਾਈ ਫ਼ਿਰਦੀ ਆਂ
ਇੱਕ ਤੂੰ ਹੀ ਨਹੀਂ ਭੁੱਲਦਾ ਬਾਕੀ ਸਾਰੀ ਦੁਨੀਆਂ ਭੁਲਾਈ ਫ਼ਿਰਦੀ ਆਂ
ਨੈਣਾਂ ਵਾਲੀ ਗੱਲ ਨੂੰ ਤੂੰ ਨੈਣਾਂ ਨਾਲ ਪੜ੍ਹ ਵੇ
ਅੱਜ ਤੋਂ ਮੈਂ ਤੇਰੀ ਹੋਈ ਹੱਥ ਮੇਰਾ ਫ਼ੜ ਵੇ
ਤੇਰੇ ਖਿਆਲਾਂ ਦੇ ਮੁੱਕਦਮੇ ਚ ਸਜ਼ਾ ਹੋਜੇ
ਹੋਵੇ ਉਮਰ ਕ਼ੈਦ ਤੇ ਛੁਡਾਵੇ ਕੋਈ ਨਾਂ
ਉਹਨੇ ਪੁੱਛਿਆ ਸਫ਼ਰ ਜ਼ਰੂਰੀ ਹੈ ਯਾ ਮੰਜ਼ਿਲ
ਮੈਂ ਕਿਹਾ ਬੱਸ ਆਪਣਾ ਸਾਥ