ਗੀਤ ਗਾ ਨਾ ਬੁਲਬੁਲੇ ਤੂੰ ਸਾਜਗਰ ਨਾ ਹੈ ਸਮਾਂ,
ਘੂਕ ਸੁੱਤੇ ਬਾਗ ਮੇਰੇ, ਜਾਗਦਾ ਸ਼ਮਸ਼ਾਨ ਹੈ।
ਪੇਟ ਖਾਤਰ ਜੋਗ ਲੈ ਕੇ, ਜਾ ਰਹੇ ਪੂਰਨ ਘਰੋਂ
ਦੇਸ਼ ਵੱਲ ਨੂੰ ਲੈਣ ਲੂਣਾ, ਜਾ ਰਿਹਾ ਸਲਵਾਨ ਹੈ।
Punjabi Shayari 2022
ਹਸਰਤ ਹੈ ਘਟਾ ਬਣ ਕੇ ਧਰਤੀ ਦਾ ਬਦਨ ਧੋਆਂ
ਸੂਰਜ ਦੀ ਤਰ੍ਹਾਂ ਡੁਬ ਕੇ ਮੈਂ ਫੇਰ ਉਦੈ ਹੋਵਾਂਅਮ੍ਰਿਤਾ ਪ੍ਰੀਤਮ
ਤੁਰ ਰਹੀ ਮੈਂ ਛੁਰੀ ਦੀ ਧਾਰ ‘ਤੇ
ਫੇਰ ਵੀ ਉਹ ਖ਼ੁਸ਼ ਰਹੀ ਰਫ਼ਤਾਰ ‘ਤੇ
ਮੈਂ ਫਤ੍ਹੇ ਪਾਉਣੀ ਹੈ ਅਜ ਮੰਝਧਾਰ ‘ਤੇ
ਇਕ ਚੁੰਮਣ ਦੇ ਮੇਰੇ ਪਤਵਾਰ ‘ਤੇਸੁਖਵਿੰਦਰ ਅੰਮ੍ਰਿਤ
ਜਿਸਮਾਂ ਵਿਚ ਪਿਸਦੀ ਰਹੀ ਅਜ਼ਲਾਂ ਤੋਂ ਚੁਪ ਚਾਪ
ਔਰਤ ਨੇ ਜਰਿਆ ਬੜਾ ਵਖ਼ਤਾਂ ਦਾ ਸੰਤਾਪਗਿੱਲ ਮੋਰਾਂਵਾਲੀ
ਬਾਪ ਹੋਣ ਦਾ ਦੋਸ਼ ਹੈ ਸ਼ਾਇਦ ਮੇਰੇ `ਤੇ
ਪੁਤਰ ਸਾਹਵੇਂ ਉੱਚੀ ਸਾਹ ਨਾ ਲੈਂਦਾ ਹਾਂਪ੍ਰਿੰ. ਸੁਲੱਖਣ ਮੀਤ
ਕੋਈ ਦਸਤਾਰ ਰਤ ਲਿਬੜੀ ਕੋਈ ਤਲਵਾਰ ਆਈ ਹੈ
ਲਿਆਉ ਸਰਦਲਾਂ ‘ਚੋਂ ਚੁੱਕ ਕੇ ਅਖ਼ਬਾਰ ਆਈ ਹੈਸੁਰਜੀਤ ਪਾਤਰ
ਹੇਠਾਂ ਨਦੀ ਤਿਰਹਾਈ ਮਰ ਰਹੀ ਹੈ
ਉਤੋਂ ਪਾਣੀ ਦਹਾਨਾ ਲੋਚਦਾ ਹੈਡਾ. ਪ੍ਰੀਤਮ ਸਿੰਘ ਰਾਹੀ
ਲੜਕੀ ਇਕ ਵਸਤੂ ਦਾ ਨਾਂ ਹੈ ਵਸਤੂ ਵਾਂਗ ਸਜਾਈ ਜਾਵੇ
ਲੋੜਵੰਦ ਨੂੰ ਘਰੇ ਬੁਲਾ ਕੇ ਨਿਰਸੰਕੋਚ ਵਿਖਾਈ ਜਾਵੇਗੁਰਪਾਲ ਸਿੰਘ ਨੂਰ
ਜੰਗਲ ਦੇ ਰੁੱਖ ਪਏ ਉਦਾਸੇ ਫੁੱਲ ਕਲੀਆਂ ਮੁਰਝਾਏ
ਚਹੁੰ ਕੂਟਾਂ ਵਿਚ ਅੱਗ ਲੱਗੀ ਹੈ ਇਸ ਨੂੰ ਕੌਣ ਬੁਝਾਏ
ਸੂਰਜ ਦੀ ਧੁੱਪ ਕਾਲੇ ਰੰਗ ਦੀ ਧਰਤੀ ਧੁਆਂਖੀ ਧੁਆਂਖੀ
ਰਖ ਲੈ ਜਗਤ ਜਲੰਦਾ ਅਪਣਾ ਸਾਨੂੰ ਮੂਲ ਨਾ ਭਾਏਡਾ. ਅਮਰ ਕੋਮਲ
ਨਾ ਕੋਈ ਬਰਫ਼ ਦਾ ਘਰ, ਛਾਂ, ਨਦੀ ਹੁਣ ਰਾਸ ਆਉਣੀ
ਤਲੀ ਤੇ ਹਿਜ਼ਰ ਦਾ ਸੂਰਜ ਉਹ ਐਸਾ ਧਰ ਗਿਆ ਹੈਸੁਰਜੀਤ ਪਾਤਰ
ਚੋਰ ਚੌਕੀਦਾਰ ਹੋਏ,
ਖੇਤ ਡਰਨੇ ਚਰ ਗਏ,
ਕੀ ਕਰੇਗਾ ਰਾਮ ਰੱਖਾ,
ਕੀ ਕਰੂ ਕਰਤਾਰ ਹੁਣ।ਆਤਮਾ ਰਾਮ ਰੰਜਨ
ਪੰਛੀ ਦਾ ਦਿਲ ਕੰਬੇ ਤੇਰਾ ਹੱਥ ਕੰਬੇ
ਤੈਥੋਂ ਲਗਣਾ ਨਹੀਂ ਨਿਸ਼ਾਨਾ ਛੱਡ ਪਰ੍ਹੇ
ਤੈਥੋਂ ਨਈਂ ਉਠਣੇ ਇਹ ਅੱਖਰ ਹੰਝੂਆਂ ਦੇ
ਰਹਿਣ ਦੇ ਤੂੰ ਵੱਡਿਆ ਵਿਦਵਾਨਾ ਛੱਡ ਪਰ੍ਹੇ