ਹਜ਼ਾਰਾਂ ਖੁਸ਼ੀਆਂ ਘੱਟ ਨੇ ਇੱਕ ਗਮ ਭੁਲਾਉਣ ਦੇ ਲਈ,
ਇੱਕ ਗਮ ਕਾਫ਼ੀ ਹੈ ਜਿੰਦਗੀ ਗਵਾਉਣ ਦੇ ਲਈ,
punjabi sad status
ਲੋਕ ਕਹਿੰਦੇ ਤੇਰਾ ਸੁਭਾਅ ਹੁਣ ਪਹਿਲਾਂ ਵਰਗਾ ਨਹੀਂ ਰਿਹਾ!!
ਮੈਂ ਕਿਹਾ ਮੇਰਾ ਤਾਂ ਬਸ ਸੁਭਾਅ ਹੀ ਬਦਲਿਆ!
ਇੱਥੇ ਤਾਂ ਲੋਕ ਬਦਲ ਜਾਂਦੇ ਨੇ
ਉਹ ਵੀ ਸੌਹਾਂ ਖਾ ਕੇ
ਕੋਈ ਆਦਤ ਆਪਣੀ ਪਾ ਕੇ,
ਹਾਏ ਐਨਾ ਨੇੜੇ ਆ ਕੇ ਮੈਨੂੰ ਕੱਲਿਆ ਛੱਡ ਗਈ ਏ,
ਖਿਆਲਾਂ ‘ਚ ਆ ਜਾਂਦਾ ਹੈ ਜਦ ਉਸਦਾ ਚਿਹਰਾ
ਫੇਰ ਬੁੱਲਾਂ ਤੇ ਉਸ ਲਈ ਫਰਿਆਦ ਹੁੰਦੀ ਹੈ,
ਭੁੱਲ ਜਾਂਦੇ ਨੇ ਕੀਤੇ ਸਾਰੇ ਸਿਤਮ ਉਸਦੇ
ਜਦੋ ਥੋੜੀ ਜਿਹੀ ਮੁਹੱਬਤ ਉਸਦੀ ਯਾਦ ਆਉਂਦੀ ਹੈ
ਜਰੂਰੀ ਨਹੀਂ ਕੇ ਹਮੇਸ਼ਾ ਮਾੜੇ ਕਰਮਾਂ
ਕਰਕੇ ਹੀ ਦੁੱਖ ਮਿਲਦੇ ਆ
ਕਈ ਵਾਰ ਹੱਦ ਤੋਂ ਜ਼ਿਆਦਾ ਚੰਗੇ ਹੋਣ ਦੀ
ਵੀ ਕੀਮਤ ਚੁਕਾਉਣੀ ਪੈਂਦੀ ਆ
ਅਫਸੋਸ ਤਾਂ ਬਹੁਤ ਹੈ ਉਸਦੇ ਬਦਲ ਜਾਣ ਦਾ
ਪਰ ਉਸਦੀਆਂ ਕੁਝ ਗੱਲਾਂ ਨੇ ਮੈਨੂੰ ਜੀਣਾ ਸਿਖਾ ਦਿੱਤਾ।।
ਅਸੀ ਆਪਣੇ ਦਿਲ ਦੇ ਅਰਮਾਨਾਂ
ਨੂੰ ਦਿਲ ਅੰਦਰ ਹੀ ਸੁਲਾ ਦਿੱਤਾ
ਨਾ ਕੋਈ msg ਨਾ ਕੋਈ phone
ਲੱਗਦਾ ਸੱਜਣਾ ਨੇ ਸਾਨੂੰ ਭੁਲਾ ਦਿੱਤਾ
ਫਿਕਰ ਤਾਂ ਤੇਰੀ ਅੱਜ ਵੀ ਕਰਦਾ ਹਾਂ
ਬਸ ਜਿਕਰ ਕਰਨ ਦਾ ਹੁਣ ਹੱਕ ਨੀ ਰਿਹਾ
ਉਸ ਕਮਲੀ ਨੂੰ ਤਾਂ ਦਸਵੀਂ ਦੀ ਥਿਊਰਮ ਨੀਂ ਭੁੱਲਦੀ ਸੀ
ਪਰ ਪਤਾ ਨਹੀਂ ਫਿਰ ਮੇਰਾ ਪਿਆਰ ਕਿਵੇਂ ਭੁੱਲ ਗਈ॥
ਨਾ ਛੇੜ ਗਮਾਂ ਦੀ ਰਾਖ ਨੂੰ ਕਿਤੇ-ਕਿਤੇ ਅੰਗਾਰੇ ਹੁੰਦੇ ਨੇ
ਹਰ ਦਿਲ ਵਿੱਚ ਇੱਕ ਸਮੁੰਦਰ ਹੁੰਦਾ ਤਾਹੀਓਂ ਹੰਝੂ ਖਾਰੇ ਹੁੰਦੇ ਨੇ
ਹੱਸਕੇ ਦੇਖੋਗੇ ਤਾ
ਸਾਰੀ ਦੁਨੀਆ ਰੰਗੀਨ ਲੱਗੂਗੀ
ਗਿੱਲੀਆਂ ਅੱਖਾਂ ਨਾਲ ਤਾ
ਸ਼ੀਸ਼ਾ ਵੀ ਧੁੰਦਲਾ ਨਜ਼ਰ ਆਉਂਦਾ
ਜੋ ਹੱਸ ਕੇ ਲੰਘ ਜਾਵੇ ਓਹੀ ਓ ਦਿਨ ਸੋਹਣਾ ਏ,,
ਫਿਕਰਾਂ ਚ ਨਾ ਪਿਆ ਕਰੋ ਜੋ ਹੋਣਾ ਸੋ ਹੋਣਾ ਏ