ਸੋਚ ਸਮਝ ਕੇ ਹੀ ਕਿਸੇ ਨਾਲ ਰੁੱਸਿਆ ਕਰੋ ਕਿਉਂਕਿ
ਅੱਜਕਲ ਮਨਾਉਣ ਦਾ ਰਿਵਾਜ ਖਤਮ ਹੋ ਗਿਆ ਹੈ।
punjabi sad shayari on life
ਅਸੂਲਾਂ ਪਿੱਛੇ ਪਿਆਸੇ ਮਰੇ ਆਂ
ਲੋਕਾ ਵਾਂਗੂ ਨਾਲੀਆਂ ਚੋਂ ਪਾਣੀ ਨੀ ਪੀਤੇ
reply ਦੀ ਸਪੀਡ ਦੱਸਦੀ ਆ
ਸਾਹਮਣੇ ਵਾਲਾ ਕਿਸੇਰੇ ਹੋਰ ਦਾ ਹੋ ਗਿਆ
ਕਿਸ ਖ਼ਤਾ ਬਦਲੇ ਰਿਸ਼ੀ ਗੌਤਮ ਨੇ ਦੇ ਦਿੱਤਾ ਸਰਾਪ,
ਜਿਸਮ ਇਕ ਔਰਤ ਦਾ ਮੁੜ ਕੇ ਫੇਰ ਪੱਥਰ ਹੋ ਗਿਆ।ਸਿਰੀ ਰਾਮ ਅਰਸ਼
ਦਿਲ ਦੀ ਨੁੱਕਰੇ ਦੱਬੇ ਪੈਰੀਂ ਚੇਤਾ ਤੇਰਾ ਆਣ ਬਹੇ
ਤੂੰ ਤਾਂ ਰਹਿੰਨੈਂ ਦੂਰ ਅਸਾਥੋਂ ਪਰ ਯਾਦ ਤੇਰੀ ਤਾਂ ਕੋਲ ਰਹੇਤਲਵਿੰਦਰ ਕੌਰ
ਉਹਦਾ ਕੋਈ ਕਸੂਰ ਨਹੀਂ ਸੀ
ਮੇਰੀ ਕਿਸਮਤ ਹੀ ਬੜੀ ਅਜੀਬ ਆ
ਜੀਹਨੇ ਆਪਦੀ ਮੁਹੱਬਤ
ਗੈਰ ਨਾਲ ਤੋਰਤੀ ਮੈਂ
ਐਸਾ ਬਦਨਸੀਬ ਆਂ
ਸੁਪਨੇ ਪੂਰੇ ਨੀਂ ਹੋਏ ਤਾਂ ਕੋਈ ਗੱਲ ਨੀਂ
ਸੱਜਣਾਂ ਪਰ ਤੂੰ ਦਿਖਾਏ ਬੜੇ ਸੋਹਣੇ ਸੀ
ਸਿਸਕਦੀਆਂ ਵੇਖ ਕੇ ਸੱਧਰਾਂ ਵਿਲਕਦੇ ਵੇਖ ਕੇ ਸੁਪਨੇ
ਤੇਰੇ ਦਿਲ ’ਤੇ ਜ਼ਖ਼ਮ ਆਏ ਇਸ ਅਹਿਸਾਸ ਤੋਂ ਸਦਕੇ
ਚੰਦਰੇ ਪਤਝੜੀ ਮੌਸਮ ਚੁਰਾ ਲਈ ਚਿਹਰੇ ਦੀ ਰੌਣਕ
ਬਹਾਰਾਂ ਦਾ ਪਤਾ ਪੁੱਛਦੀ ਤੇਰੀ ਤਲਾਸ਼ ਤੋਂ ਸਦਕੇਤਲਵਿੰਦਰ ਕੌਰ
ਅਸੀਂ ਉੱਜੜਕੇ ਵੱਸੇ ਆਂ ਬੜੀ ਮੁਸ਼ਕਿਲ ਨਾਲ
ਤੂੰ ਦੂਰ ਹੀ ਰਹੀ ਮਹਿਰਬਾਨੀ ਹੋਊ
ਆਪਣੇ ਐਬ ਨਜ਼ਰ ਨਾ ਆਉਂਦੇ ਨੇ ਸਾਨੂੰ,
ਦੂਸਰਿਆਂ ਦੇ ਖੋਲ੍ਹ ਰਹੇ ਹਾਂ ਪੋਲ ਅਸੀਂ।ਸੁਰਜੀਤ ਸਿੰਘ ਅਮਰ
ਆਪਣੇ ਗਮ ਦੀ ਨੁਮਾਇਸ਼ ਨਾ ਕਰ
ਆਪਣੀ ਕਿਸਮਤ ਦੀ ਅਜਮਾਇਸ਼ ਨਾ ਕਰ ,
ਜੋ ਤੇਰਾ ਹੈ ਬੰਦਿਆਂ ਉਹ ਤੇਰੇ ਕੋਲ ਖੁਦ ਚਲ ਕੇ ਆਏਗਾ
ਉਹਨੂੰ ਰੋਜ਼ ਰੋਜ਼ ਪਾਉਣ ਦੀ ਖੁਆਇਸ਼ ਨਾ ਕਰ