ਇਕੱਲੇ ਖੜ੍ਹੇ ਰਹਿਣ ਦੀ ਹਿੰਮਤ ਰੱਖੋ
ਫਿਰ ਚਾਹੇ ਪੂਰੀ ਕਾਇਨਾਤ ਹੀ ਤੁਹਾਡੇ ਖਿਲਾਫ ਕਿਉਂ ਨਾਂ ਖੜੀ ਹੋਵੇ
punjabi sad shayari on life
ਕੁਝ ਗੱਲਾਂ ਕੁਝ ਯਾਦਾਂ ਕੁੱਝ ਲੋਕ ਤੇ
ਉਹਨਾਂ ਤੋਂ ਬਣੇ ਕੁਝ ਰਿਸ਼ਤੇ ਕਦੇ ਨਹੀਂ ਭੁੱਲਦੇ
ਹਰੇਕ ਬੰਦੇ ਦੀ ਇੱਜਤ ਉਨ੍ਹਾਂ ਚਿਰ ਕਰੋ
ਜਿੰਨ੍ਹਾਂ ਚਿਰ ਅਗਲਾ ਬੰਦਿਆਂ ਵਾਂਗੂ ਰਹੇ
ਇਹ ਖਾਸੀਅਤ ਆ ਸਾਡੀ
ਕਿ ਅਸੀਂ ਬਹੁਤਿਆਂ ਦੇ ਨੀ ਹੋਏ
ਨਜ਼ਰਾਂ ਨਜ਼ਰਾਂ ਦਾ ਫਰਕ ਆ ਸੱਜਣਾ
ਕਿਸੇ ਨੂੰ ਜ਼ਹਿਰ ਲਗਦੇ ਆਂ ਤੇ ਕਿਸੇ ਨੂੰ ਸ਼ਹਿਦ
ਕਿਸੇ ਦਾ ਹੋਣਾ ਸੌਖਾ
ਹੋਕੇ ਰਹਿਣਾ ਔਖਾ
ਹਾਸੇ ਮਾੜੇ ਨੀ ਸੱਜਣਾ
ਕਿਸੇ ਉੱਤੇ ਹੱਸਣਾ ਮਾੜਾ ਏ
ਕਿੰਨਾ ਬੋਝ ਹੁੰਦਾ ਇੰਤਜ਼ਾਰਾਂ ਦਾ
ਸਬਰ ਕਰਨ ਵਾਲਿਆ ਤੋ ਪੁੱਛੀਂ
ਬੁਰਾਈ ਉਹੀ ਕਰਦੇ ਨੇ
ਜੋ ਬਰਾਬਰੀ ਨਹੀਂ ਕਰ ਸਕਦੇ
ਪੀੜਾਂ ਗੁੱਝੀਆ ‘ਚ ਰੂਹਾਂ ਏਦਾਂ ਰੁੱਝੀਆਂ
ਹਾਸੇ ਤੇ ਜਿੱਦਾਂ ਯਾਦ ਨੀ ਰਹੇ
ਸੋਚ ਸੋਚ ਕੇ ਚੱਲ ਮਨਾ ਇੱਥੇ ਪੈਰ ਪੈਰ ਤੇ ਰੋੜੇ ਨੇਂ ਤੈਨੂੰ
ਨਿੰਦਣ ਵਾਲੇ ਬਹੁਤੇ ਨੇ ਤੇ ਸਿਫਤਾਂ ਵਾਲੇ ਥੋੜੇ ਨੇ
ਮੇਰੀ ਚੁੱਪ ਦਾ ਲਿਹਾਜ਼ ਕਰ
ਲਫ਼ਜ ਤੇਰੇ ਤੋਂ ਬਰਦਾਸ਼ਤ ਨਹੀਂ ਹੋਣੇ