ਕੋਈ ਰੌਂ-ਰੌਂ ਕੇ ਦਿਲ ਬਹਿਲਾਉਦਾਂ ਹੈ
ਕੋਈ ਹੱਸ-ਹੱਸ ਦਰਦ ਛੁਪਾਉਦਾਂ ਹੈ
punjabi sad shayari on life
ਪਿਆਰ ਤੇ ਨਸ਼ਾ ਦੋਵੇ ਇਕੋ ਜਿਹੇ ਹੀ ਹੁੰਦੇ ਨੇ
ਜਦ ਹੱਦ ਤੋ ਵੱਧ ਜਾਣ ਤਾ ਪਾਗਲ ਕਰ ਹੀ ਦਿੰਦੇ ਨੇ
ਗੱਲਾਂ ਗੱਲਾਂ ਵਿੱਚ ਸੱਜਣਾ ਅੱਜ
ਤੇਰਾ ਜਿਕਰ ਹੋਇਆ
ਕਿੱਥੇ ਰਹਿੰਦਾ ਏ ਕੀ ਹਾਲ ਏ
ਦਿਲ ਨੂੰ ਫਿਕਰ ਹੋਇਆ
ਵਕਤ ਦੇ ਨਾਲ ਸਭ ਕੁੱਝ ਬਦਲ ਜਾਂਦਾ ਹੈ ਲੋਕ ਵੀ, ਰਸਤੇ ਵੀ,
ਅਹਿਸਾਸ ਵੀ ਤੇ ਕਦੀ ਕਦੀ ਅਸੀਂ ਖੁਦ ਵੀ
ਸਿਰਫ ਰਿਸ਼ਤੇ ਤੋੜਣ ਨਾਲ ਮੁਹੱਬਤ ਖਤਮ ਨਹੀਂ ਹੁੰਦੀ
ਕਹਿ ਦਿਉ ਉਹਨਾਂ ਨੂੰ ਕਿ ਲੋਕ ਉਹਨਾਂ ਨੂੰ ਵੀ ਯਾਦ ਕਰਦੇ ਆ ਜੋ ਦੁਨੀਆ ਛੱਡ ਜਾਂਦੇ ਆ॥
ਸੁਣਿਆ ਸੀ ਪਹਿਲਾ ਮੁੱਹਬਤ ਅੰਨੀ ਹੂੰਦੀ ਸੀ
ਪਰ ਹੁਣ ਓਹਨੇ ਵੀ ਇਲਾਜ਼ ਕਰਾ ਲਿਆ ਹੁਣ ਦੌਲਤ ਸ਼ੋਹਰਤ ਸਭ ਦੇਖਦੀ ਆ
ਕੁਛ ਪਿਆਰ ਕਰਨ ਵਾਲੇ ਅਜਿਹੇ ਵੀ ਨਾਦਾਨ ਹੁੰਦੇ ਨੇ
ਲੈ ਜਾਂਦੇ ਨੇ ਕਿਸ਼ਤੀ ਉਸ ਥਾਂ ਜਿੱਥੇ ਤੂਫ਼ਾਨ ਹੁੰਦੇ ਨੇ |
ਇਸ਼ਕ਼ ਦੀ ਬੇੜੀ ਚਾਹਤ ਦੀ ਜੰਜ਼ੀਰ ਏ
ਮੈਂ ਚਾਹੁੰਦਾ ਹਾਂ ਤੈਨੂੰ ਅੱਗੇ ਮੇਰੀ ਤਕਦੀਰ ਏ |
ਦੁਨੀਆ ਨੂੰ ਮੇਰੀ ਹਕੀਕਤ ਬਾਰੇ ਪਤਾ ਵੀ ਨਹੀਂ
ਇਲਜ਼ਾਮ ਹਜ਼ਾਰਾਂ ਨੇ ਤੇ ਗਲਤੀ ਇਕ ਵੀ ਨਹੀਂ
ਮੇਰੀ ਜ਼ਿੰਦਗੀ ਦਾ ਆਖਰੀ ਅਰਮਾਨ ਏ ਤੂ
ਮੇਰੀ ਸੋਹਿਣਆਂ,ਸੋਹਨਾ ਜਹਾਨ ਏ ਤੂ
ਮਾਲੀ ਨੂੰ ਖੁਸ਼ੀ ਹੁੰਦੀ ਹੈਂ
ਫੁੱਲਾਂ ਦੇ ਖਿਲਣ ਨਾਲ
ਪਰ ਸਾਨੂੰ ਖੁਸ਼ੀ ਹੁੰਦੀ ਹੈਂ
ਤੇਰੇ ਮਿਲਣ ਨਾਲ
ਅੱਖਾਂ ਦੀ ਕੈਦ ਵਿੱਚ ਸੀ ਹੰਝੂ
ਤੇਰੀ ਯਾਦ ਆਈ ਤੇ ਜਮਾਨਤ ਹੋ ਗਈ