ਦੋਸਤਾਂ ਦਾ ਵੀ ਹੋਣਾਂ ਜ਼ਰੂਰੀ ਆ ਜ਼ਿੰਦਗੀ ‘ਚ
ਸ਼ਾਮ ਨੂੰ ਗਲੀ ਦੇ ਨੁੱਕਰ ਤੇ ਚਾਹ ਪੀਣ
ਮਹਿਬੂਬ ਨਹੀਂ ਆਇਆ ਕਰਦੇ
Punjabi Quotes
ਉਹਨੇ ਕਿਹਾ ਇੰਨੀ ਗਰਮੀ ‘ਚ ਵੀ ਚਾਹ ਪੀਨੇ ਓ
ਮੈਂ ਕਿਹਾ,ਕੀ ਹੁਣ ਮੁਹੱਬਤ ਵੀ ਮੌਸਮ ਦੇਖ ਕੇ ਕਰੀਏ
ਇਜ਼ਹਾਰ-ਏ-ਮੁਹੱਬਤ ਬੇਧੱੜਕ ਹੋਣੀ ਚਾਹੀਦੀ ਆ
ਇਸ਼ਕ ਹੋਵੇ ਜਾਂ ਚਾਹ ਕੜਕ ਹੋਣੀ ਚਾਹੀਦੀ ਆ
ਤੇਰੇ ਤੋਂ ਨਰਾਜ਼ ਨਹੀਂ ਜ਼ਿੰਦਗੀ
ਬੱਸ ਚਾਹ ਦੇ ਖਿਆਲਾਂ ਤੋਂ ਟਾਈਮ ਨਹੀਂ ਮਿਲਦਾ
ਖੂਬਸੂਰਤ ਐਤਵਾਰ ਤੇਰਾ ਖਿਆਲ
ਬੇਪਨਾਹ ਇਸ਼ਕ ਤੇ ਇੱਕ ਕੱਪ ਚਾਹ
ਹਾਏ ਹਾਏ
ਹੁਣ ਆਹ ਕੀਹਨੇ ਕਹਿ ਤਾ
ਕਿ ਚਾਹ ਨਾਲ ਮੇਰਾ ਚੱਕਰ ਚੱਲ ਰਿਹਾ ਵਾ
ਅਰਜ਼ ਕਿੱਤਾ ਵਾ
ਭਾੜ ਵਿੱਚ ਜਾਵੇ ਦੁਨੀਆਦਾਰੀ
ਸਭ ਤੋਂ ਪਿਆਰੀ ਚਾਹ ਸਾਡੀ
ਸਾਰੀ ਉਮਰ ਤੈਨੂੰ ਰੂਹ ‘ਚ ਵਸਾਉਣ ਦਾ ਸੋਚਿਆ ਆ
ਇਸੇ ਲਈ ਰੋਜ਼ ਤੈਨੂੰ ਥੋੜਾ ਥੋੜਾ ਚਾਹ ਨਾਲ ਪੀਣ ਦਾ ਸੋਚਿਆ ਆ
ਤੁਸੀ ਕਰੋ ਯੋਗ
ਮੈਂ ਲਗਾਂਓਨੀਂ ਆਂ ਚਾਹ ਦਾ ਭੋਗ
ਅੱਜ ਉਹਦੀ
ਮੇਰੀ ਚਾਹ ਦੇ ਨਾਲ apointment ਆ
ਹੁਣ ਮੁੜ ਕੇ ਨਾਂ ਆਵੀਂ
ਮੇਰੀ ਚਾਹ ਵੀ ਠੰਡੀ ਹੋ ਗਈ ਆ ਤੇ ਚਾਹਤ ਵੀ
ਕੁੱਝ ਇਸ ਤਰਾਂ ਦੁਨੀਆਂ ‘ਚ ਖੋਅ ਜਾਓ
ਸਵੇਰੇ ਉੱਠੋ ਚਾਹ ਪਿਓ ਤੇ ਫਿਰ ਸੋ ਜਾਓ