ਆ ਜ਼ਿੰਦਗੀ ਚੱਲ ਆ ਕਿਤੇ ਬੈਠ ਕੇ ਚਾਹ ਪੀਨੇ ਆਂ
ਤੂੰ ਵੀ ਥੱਕ ਗਈ ਹੋਣੀ ਮੈਨੂੰ ਭਜਾ-ਭਜਾ ਕੇ
Punjabi Quotes
ਚਾਹ ਗਰਮ
ਤੇ ਸੁਭਾਅ ਨਰਮ ਪਸੰਦ ਆ ਬੀਬਾ ਜੀ
ਸਾਡੀ ਚਾਹ ਦਾ
ਕੋਈ ਟਾਈਮ ਨੀ ਮਿੱਠੀਏ
ਉਹੀ ਰਾਹ ਤੇ ਮਿਲਾਂਗੇ ਤੈਨੂੰ
ਕਿਹਾ ਤਾਂ ਹੈ ਚਾਹ ਤੇ ਮਿਲਾਂਗੇ ਤੈਨੂੰ
ਤੇਰੇ ਮੇਰੇ ਕੱਪ ਪਏ ਜਦ ਕੱਠੇ ਹੋਣਗੇ
ਤੇਰੇ ਹੱਥ ਮੇਰੇ ਹੱਥਾਂ ਵਿੱਚ ਹੋਣਗੇ
ਚਾਹ ਵੰਗੂ ਜਿੰਦਗੀ ਉਬਾਲੇ ਖਾ ਰਹੀ ਆ ਪਰ ਯਕੀਨ ਮੰਨੀ
ਹਰ ਘੁਟ ਦਾ ਮਜ਼ਾ ਸ਼ੌਂਕ ਨਾਲ ਹੀ ਲਿੱਤਾ ਜਾਊਗਾ
ਮਿਲੀਂ ਕਦੇ ਕੱਲੀ ਤੈਨੂੰ ਚਾਹ ਪੀਆਵਾਂਗੇ
ਹੱਥ ਤੇਰਾ ਫੜ ਹਾਲ ਦਿਲ ਦਾ ਸੁਣਾਵਾਂਗੇ
ਤੂੰ ਤੇ ਮੈਂ ਇੱਕਠੇ ਬਹਿ ਕੇ ਗੱਲਾਂ ਕਰਿਏ ਨਾਲੇ
ਪੀਣੀ ਤੇਰੇ ਨਾਲ ਚਾਹ ਇਹੀ ਮੇਰੇ ਨਿੱਕੇ-ਨੱਕੇ ਚਾਅ
ਜ਼ਿੰਦਗੀ ਵੀ ਵੱਧ-ਪੱਤੀ ਵਾਲੀ ਚਾਹ ਵਰਗੀ ਹੋਈ ਪਈ ਆ
ਕੌੜੀ ਤਾਂ ਬਹੁ ਲੱਗਦੀ ਪਰ ਅੱਖਾਂ ਖੋਲ ਦਿੰਦੀ ਆ
ਸਸਤੀਆਂ ਚਾਹਾਂ ਪੀ ਸਕਦੇ ਆ ਕੁੱਝ ਆਪਣਿਆਂ ਨਾਲ
ਮਹਿੰਗੀਆਂ ਕੌਫੀਆਂ ਨੀ ਪਸੰਦ ਨਿੱਤ ਨਵਿਆਂ ਨਾਲ
ਤੇਰੀ ਬੋਲੀ ਦੀ ਮਿਠਾਸ ਸੱਜਣਾ
ਮੇਰੀ ਚਾਹ ਵੀ ਫਿੱਕੀ ਕਰ ਜਾਵੇ
ਉਹਦਾ ਸਵਾਲ ਸੀ ਚਾਹ ‘ਚ ਮਿੱਠਾ ਕਿੰਨਾ ਕੁ ਰੱਖਾਂ
ਮੇਰਾ ਜਵਾਬ ਸੀ ਇਕ ਘੁੱਟ ਪੀ ਕੇ ਦੇਦੇ ਮੈਨੂੰ