ਜਿਉਂ ਕੋਈ ਨਿੱਕਾ ਪੰਛੀ ਜਾ ਕੇ
ਡੂੰਘੀ ਸੰਘਣੀ ਰੱਖ ਦੇ ਅੰਦਰ
ਇਕ ਆਲ੍ਹਣਾ ਪਾਏਸੱਜਾ ਹੱਥ ਮੇਰਾ ਨਸ਼ਿਆਇਆ
ਉਹਦੀਆਂ ਦੋ ਤਲੀਆਂ ਵਿਚ ਬੈਠਾ
ਸੁਪਨੇ ਕਈ ਬਣਾਏਇਕ ਦਿਨ ਰੱਜ ਖੇਡੀਆਂ ਉਂਗਲਾਂ
ਤਲੀਆਂ ਦੀ ਉਸ ਧਰਤੀ ਉੱਤੇ
ਕਿਤਨੇ ਘਰ ਘਰ ਪਾਏਫੇਰ ਜਿਵੇ ਕੋਈ ਅਲਤਾ ਖੇਡੇ,
ਮੁੱਠਾਂ ਦੇ ਵਿੱਚ ਭਰ ਕੇ ਸੁਪਨੇ
ਅੱਖਾਂ ਨੂੰ ਉਸ ਲਾਏਵਰ੍ਹਿਆਂ ਉੱਤੇ ਵਰ੍ਹੇ ਬੀਤ ਗਏ,
ਰੰਗ ਕੋਈ ਨਾ ਖੁਰੇ ਇਨ੍ਹਾਂ ਦਾ
ਲੱਖਾਂ ਅੱਥਰੂ ਆਏਚਿੱਟਾ ਚਾਨਣ ਢੋਈ ਨਾ ਦੇਵੇ ,
ਅੱਖਾਂ ਵਿਚ ਖਲੋਤੇ ਸੁਪਨੇ
ਰਾਤ ਬੀਤਦੀ ਜਾਏ
Punjabi poetry
ਆ ਸੱਜਣਾ ਤਕਦੀਰ ਦੇ ਬਾਗ਼ੀਂ
ਕੱਚੀਆਂ ਕਿਰਨਾਂ ਪੈਲੀਂ ਪਾਈਏ ।
ਆ ਹੋਠਾਂ ਦੀ ਸੰਘਣੀ ਛਾਵੇਂ,
ਸੋਹਲ ਮੁਸਕੜੀ ਬਣ ਸੌਂ ਜਾਈਏ ।ਆ ਨੈਣਾਂ ਦੇ ਨੀਲ-ਸਰਾਂ ‘ਚੋਂ
ਚੁਗ ਚੁਗ ਮਹਿੰਗੇ ਮੋਤੀ ਖਾਈਏ ।
ਆ ਸੱਜਣਾ ਤਕਦੀਰ ਦੇ ਬਾਗ਼ੀਂ
ਕੱਚੀਆਂ ਕਿਰਨਾਂ ਪੈਲੀਂ ਪਾਈਏ ।ਆ ਸੱਜਣਾ ਤੇਰੇ ਸੌਂਫੀ ਸਾਹ ਦਾ
ਪੱਤਝੜ ਨੂੰ ਇਕ ਜਾਮ ਪਿਆਈਏ ।
ਆ ਕਿਸਮਤ ਦੀ ਟਾਹਣੀ ਉੱਤੇ,
ਅਕਲਾਂ ਦਾ ਅੱਜ ਕਾਗ ਉਡਾਈਏ ।ਆ ਅੱਜ ਖ਼ੁਸ਼ੀ-ਮਤੱਈ-ਮਾਂ ਦੇ,
ਪੈਰੀਂ ਆਪਣੇ ਸੀਸ ਨਿਵਾਈਏ ।
ਆ ਸੱਜਣਾ ਤਕਦੀਰ ਦੇ ਬਾਗ਼ੀਂ
ਕੱਚੀਆਂ ਕਿਰਨਾਂ ਪੈਲੀਂ ਪਾਈਏ ।ਆ ਸੱਜਣਾ ਅੱਜ ਮਹਿਕਾਂ ਕੋਲੋਂ,
ਮਾਲੀ ਕੋਈ ਜਿਬ੍ਹਾ ਕਰਾਈਏ ।
ਆ ਪੁੰਨਿਆਂ ਦੀ ਰਾਤੇ ਰੋਂਦੀ,
ਚਕਵੀ ਕੋਈ ਮਾਰ ਮੁਕਾਈਏ ।ਆ ਉਮਰਾਂ ਦੀ ਚਾਦਰ ਉੱਤੇ,
ਫੁੱਲ ਫੇਰਵੇਂ ਗ਼ਮ ਦੇ ਪਾਈਏ ।
ਆ ਸੱਜਣਾ ਤਕਦੀਰ ਦੇ ਬਾਗ਼ੀਂ
ਕੱਚੀਆਂ ਕਿਰਨਾਂ ਪੈਲੀਂ ਪਾਈਏ ।ਆ ਸੱਜਣਾ ਹਰ ਰਾਹ ਦੇ ਮੱਥੇ,
ਪੈੜਾਂ ਦੀ ਅੱਜ ਦੌਣੀ ਲਾਈਏ ।
ਹਰ ਰਾਹੀ ਦੇ ਨੈਣਾਂ ਦੇ ਵਿਚ,
ਚੁਟਕੀ ਚੁਟਕੀ ਚਾਨਣ ਪਾਈਏ ।ਹਰ ਮੰਜ਼ਲ ਦੇ ਪੈਰਾਂ ਦੇ ਵਿਚ,
ਸੂਲਾਂ ਦੀ ਪੰਜੇਬ ਪੁਆਈਏ ।
ਆ ਸੱਜਣਾ ਤਕਦੀਰ ਦੇ ਬਾਗ਼ੀਂ
ਕੱਚੀਆਂ ਕਿਰਨਾਂ ਪੈਲੀਂ ਪਾਈਏ ।ਆ ਸੱਜਣਾ ਅੱਜ ਦੇ ਦਿਲ ਵਿਚ
ਬਿਰਹੋਂ ਦਾ ਇਕ ਬੀਜ ਬਿਜਾਈਏ ।
ਛਿੰਦੀਆਂ ਪੀੜਾਂ ਲਾਡਲੀਆਂ ਦੇ,
ਆ ਯਾਦਾਂ ਤੋਂ ਸੀਸ ਗੁੰਦਾਈਏ ।ਆ ਸੱਜਣਾ ਅੱਜ ਦਿਲ ਦੇ ਸੇਜੇ,
ਮੋਈਆਂ ਕਲੀਆਂ ਭੁੰਜੇ ਲਾਹੀਏ ।
ਆ ਸੱਜਣਾ ਤਕਦੀਰ ਦੇ ਬਾਗ਼ੀਂ
ਕੱਚੀਆਂ ਕਿਰਨਾਂ ਪੈਲੀਂ ਪਾਈਏ ।ਆ ਸੱਜਣਾ ਅੱਜ ਗੀਤਾਂ ਕੋਲੋਂ,
ਪੀੜ ਕੰਜਕ ਦੇ ਪੈਰ ਧੁਆਈਏ ।
ਆ ਅੱਜ ਕੰਡਿਆਂ ਦੇ ਕੰਨ ਵਿੰਨ੍ਹੀਏਂ,
ਵਿਚ ਫੁੱਲਾਂ ਦੀਆਂ ਨੱਤੀਆਂ ਪਾਈਏ ।ਆ ਨੱਚੀਏ ਕੋਈ ਨਾਚ ਅਲੌਕਿਕ,
ਸਾਹਾਂ ਦੀ ਮਿਰਦੰਗ ਵਜਾਈਏ ।
ਆ ਸੱਜਣਾ ਤਕਦੀਰ ਦੇ ਬਾਗ਼ੀਂ
ਕੱਚੀਆਂ ਕਿਰਨਾਂ ਪੈਲੀਂ ਪਾਈਏ ।ਆ ਸੱਜਣਾ ਤਕਦੀਰ ਦੇ ਬਾਗ਼ੀਂ
ਕੱਚੀਆਂ ਕਿਰਨਾਂ ਪੈਲੀਂ ਪਾਈਏ ।
ਆ ਹੋਠਾਂ ਦੀ ਸੰਘਣੀ ਛਾਵੇਂ
ਸੋਹਣੀ ਮੁਸਕੜੀ ਬਣ ਸੌਂ ਜਾਈਏ ।ਆ ਨੈਣਾਂ ਦੇ ਨੀਲ-ਸਰਾਂ ‘ਚੋਂ
ਚੁਗ ਚੁਗ ਮਹਿੰਗੇ ਮੋਤੀ ਖਾਈਏ ।
ਆ ਸੱਜਣਾ ਤਕਦੀਰ ਦੇ ਬਾਗ਼ੀਂ
ਕੱਚੀਆਂ ਕਿਰਨਾਂ ਪੈਲੀਂ ਪਾਈਏ ।ਸ਼ਿਵ ਕੁਮਾਰ ਬਟਾਲਵੀ
ਸੱਤੀਂ ਸੁਰੀਂ ਜਗਾ ਲਏ ਜਾਦੂ
ਸੱਤੇ ਰੰਗ ਪਹਿਨ ਲਏ ਓਹਨਾਂ
ਰੂਪ ਕਿਤੋਂ ਨਾ ਊਣਾ ।ਪੇਸ਼ਵਾਈ ਨਾ ਸਰੀ ਅਸਾਥੋਂ
ਦੋਵੇਂ ਹੱਥ ਹੋਏ ਬਉਰਾਨੇ
ਜਿੰਦ ਸਾਡੀ ਨੂੰ ਬਾਂਹ ਵਲਾ ਕੇ
ਕਰ ਗਈਆਂ ਕੋਈ ਟੂਣਾ ।ਸੱਤੇ ਅੰਬਰ ਲੰਘ ਕੇ ਆਈਆਂ
ਸੱਤੇ ਅੰਬਰ ਲੰਘ ਕੇ ਗਈਆਂ
ਹੱਥ ਵਿਚ ਲੋਹਾ, ਹੱਥ ਵਿਚ ਪਾਰਸ
ਭੁੱਲ ਗਿਆ ਸਾਨੂੰ ਛੂਹਣਾ ।ਕਿਸ ਡਾਚੀ ਮੇਰਾ ਪੁੰਨੂੰ ਖੜਿਆ
ਨੌਂ ਸੌ ਮੀਲ ਬਰੇਤਾ ਵਿਛਿਆ
ਜਿਉਂ ਜਿਉਂ ਸੱਸੀ ਜਾਏ ਅਗੇਰੇ
ਤਿਉਂ ਤਿਉਂ ਪੈਂਡਾ ਦੂਣਾ ।ਅੰਦਰੇ ਅੰਦਰ ਬੱਦਲ ਘਿਰਦੇ
ਕਦੇ ਕਦੇ ਕੋਈ ਵਾਫੜ ਆਵੇ
ਦੋ ਅੱਖਾਂ ਵਿਚ ਆ ਕੇ ਲੱਥੇ
ਮੂੰਹ ਨੂੰ ਕਰ ਜਾਏ ਲੂਣਾ ।ਜੁੱਗਾਂ ਜੇਡੇ ਦਿਹੁੰ ਬੀਤ ਗਏ
ਯਾਦਾਂ ਦੀ ਇਕ ਤਾਣੀ ਬੱਝੀ
ਬਹੀਏ, ਬਹਿ ਕੇ ਅੱਖਰ ਉਣੀਏ
ਹੋਰ ਅਸਾਂ ਕੀ ਕੂਣਾ !ਆਈਆਂ, ਦੋ ਘੜੀਆਂ ਕੋਈ ਆਈਆਂ
ਸੱਤੀਂ ਸੁਰੀਂ ਜਗਾ ਲਏ ਜਾਦੂ
ਸੱਤੇ ਰੰਗ ਪਹਿਨ ਲਏ ਓਹਨਾਂ
ਰੂਪ ਕਿਤੋਂ ਨਾ ਊਣਾ ।Amrita Pritam
ਸੁਣਿਉਂ ਵੇ ਕਲਮਾਂ ਵਾਲਿਉ
ਸੁਣਿਉਂ ਵੇ ਅਕਲਾਂ ਵਾਲਿਉ
ਸੁਣਿਉਂ ਵੇ ਹੁਨਰਾਂ ਵਾਲਿਉ
ਹੈ ਅੱਖ ਚੁੱਭੀ ਅਮਨ ਦੀ
ਆਇਉ ਵੇ ਫੂਕਾਂ ਮਾਰਿਉ
ਇਕ ਦੋਸਤੀ ਦੇ ਜ਼ਖਮ ‘ਤੇ
ਸਾਂਝਾਂ ਦਾ ਲੋਗੜ ਬੰਨ੍ਹ ਕੇ
ਸਮਿਆਂ ਦੀ ਥੋਹਰ ਪੀੜ ਕੇ
ਦੁੱਧਾਂ ਦਾ ਛੱਟਾ ਮਾਰਿਉਵਿਹੜੇ ਅਸਾਡੀ ਧਰਤ ਦੇ
ਤਾਰੀਖ਼ ਟੂਣਾ ਕਰ ਗਈ
ਸੇਹੇ ਦਾ ਤੱਕਲਾ ਗੱਡ ਕੇ
ਸਾਹਾਂ ਦੇ ਪੱਤਰ ਵੱਢ ਕੇ
ਹੱਡੀਆਂ ਦੇ ਚੌਲ ਡੋਹਲ ਕੇ
ਨਫਰਤ ਦੀ ਮੌਲੀ ਬੰਨ੍ਹ ਕੇ
ਲਹੂਆਂ ਦੀ ਗਾਗਰ ਧਰ ਗਈ
ਓ ਸਾਥੀਓ, ਓ ਬੇਲੀਓ
ਤਹਿਜ਼ੀਬ ਜਿਊਂਦੀ ਮਰ ਗਈ ।ਇਖ਼ਲਾਕ ਦੀ ਅੱਡੀ ‘ਤੇ ਮੁੜ
ਵਹਿਸ਼ਤ ਦਾ ਬਿਸੀਅਰ ਲੜ ਗਿਆ
ਇਤਿਹਾਸ ਦੇ ਇਕ ਬਾਬ ਨੂੰ
ਮੁੜ ਕੇ ਜ਼ਹਿਰ ਹੈ ਚੜ੍ਹ ਗਿਆ
ਸੱਦਿਓ ਵੇ ਕੋਈ ਮਾਂਦਰੀ
ਸਮਿਆਂ ਨੂੰ ਦੰਦਲ ਪੈ ਗਈ
ਸੱਦਿਓ ਵੇ ਕੋਈ ਜੋਗੀਆ
ਧਰਤੀ ਨੂੰ ਗਸ਼ ਹੈ ਪੈ ਗਈ
ਸੁੱਖੋ ਵੇ ਰੋਟ ਪੀਰ ਦੇ
ਪਿੱਪਲਾਂ ਨੂੰ ਤੰਦਾਂ ਕੱਚੀਆਂ
ਆਉ ਵੇ ਇਸ ਬਾਰੂਦ ਦੀ
ਵਰਮੀ ਤੇ ਪਾਈਏ ਲੱਸੀਆਂ
ਓ ਦੋਸਤੋਂ, ਓ ਮਹਿਰਮੋ
ਕਾਹਨੂੰ ਇਹ ਅੱਗਾਂ ਮੱਚੀਆਂਹਾੜਾ ਜੇ ਦੇਸ਼ਾਂ ਵਾਲਿਓ
ਹਾੜਾ ਜੇ ਕੌਮਾਂ ਵਾਲਿਓ
ਓ ਐਟਮਾਂ ਦਿਉ ਤਾਜਰੋ
ਬਾਰੂਦ ਦੇ ਵਣਜਾਰਿਉ
ਹੁਣ ਹੋਰ ਨਾ ਮਨੁੱਖ ਸਿਰ
ਲਹੂਆਂ ਦਾ ਕਰਜ਼ਾ ਚਾੜ੍ਹਿਉ
ਹੈ ਅੱਖ ਚੁੱਭੀ ਅਮਨ ਦੀ
ਆਇਉ ਵੇ ਫੂਕਾਂ ਮਾਰਿਉ
ਹਾੜਾ ਜੇ ਕਲਮਾਂ ਵਾਲਿਉ
ਹਾੜਾ ਜੇ ਅਕਲਾਂ ਵਾਲਿਉ
ਹਾੜਾ ਜੇ ਹੁਨਰਾਂ ਵਾਲਿਉਸ਼ਿਵ ਕੁਮਾਰ ਬਟਾਲਵੀ
ਦੋਵੇਂ ਨੈਣ ਵੈਰਾਗੇ ਮੇਰੇ ਭਰ ਭਰ ਕੇ ਅੱਜ ਰੁੰਨੇ ।
ਸੱਤ ਸਮੁੰਦਰ ਪੈਰਾਂ ਅੱਗੇ ਕਾਬਾ ਪਰਲੇ ਬੰਨੇ ।ਅਖੀਆਂ ਦੇ ਵਿਚ ਦੀਵੇ ਭਰ ਕੇ ਲੰਮੀ ਨੀਝ ਉਮਰ ਨੇ ਲਾਈ
ਡੀਕਾਂ ਨਾਲ ਹਨੇਰੇ ਪੀਤੇ ਛਾਣੇ ਅੰਬਰ ਜਿੰਨੇ ।ਵਰ੍ਹਿਆਂ ਬੱਧੀ ਸੂਰਜ ਬਾਲੇ ਵਰ੍ਹਿਆਂ ਬੱਧੀ ਚੰਨ ਜਗਾਏ
ਅੰਬਰਾਂ ਕੋਲੋਂ ਮੰਗੇ ਜਾ ਕੇ ਤਾਰੇ ਚਾਂਦੀ ਵੰਨੇ ।ਕਿਸੇ ਨਾ ਆ ਕੇ ਸ਼ਮ੍ਹਾ ਜਗਾਈ ਘੋਰ ਕਾਲਖ਼ਾਂ ਜਿੰਦ ਵਲ੍ਹੇਟੀ
ਵਰ੍ਹਿਆਂ ਦੀ ਇਸ ਬੱਤੀ ਨਾਲੋਂ ਚਾਨਣ ਰਹੇ ਵਿਛੁੰਨੇ ।ਸੌ ਸੌ ਵਾਰ ਮਨਾਈਆਂ ਜਾ ਕੇ ਪਰ ਤਕਦੀਰਾਂ ਮੁੜ ਨਾ ਮੰਨੀਆਂ
ਪੌਣਾਂ ਦੀ ਇਸ ਕੰਨੀ ਅੰਦਰ ਕਈ ਕਈ ਧਾਗੇ ਬੰਨ੍ਹੇ ।ਹਾਰੇ ਹੋਏ ਮੇਰੇ ਹੱਥਾਂ ਵਿਚੋਂ ਸ਼ਮ੍ਹਾਦਾਨ ਜਦ ਡਿੱਗਣ ਲੱਗਾ
ਸੱਤੇ ਸਾਗਰ ਤਰ ਕੇ ਕੋਈ ਆਇਆ ਮੇਰੀ ਵੰਨੇ ।ਹੋਠਾਂ ਵਿਚ ਜਗਾ ਕੇ ਜਾਦੂ ਹੱਥ ਮੇਰੇ ਉਸ ਛੋਹੇ
“ਕਹੁ ਕਲਮ ਨੂੰ ਏਸ ਪੀੜ ਦਾ ਦਾਰੂ ਬਣ ਕੇ ਪੁੰਨੇ !”ਤੇਰੀਆਂ ਪੀੜਾਂ ਮੇਰੀਆਂ ਪੀੜਾਂ ਹੋਰ ਅਜੇਹੀਆਂ ਲੱਖਾਂ ਪੀੜਾਂ
ਤੇਰੇ ਅੱਥਰੂ ਮੇਰੇ ਅੱਥਰੂ ਹੋਰ ਅੱਥਰੂ ਕਿੰਨੇ ।ਸੱਤਾਂ ਵਰ੍ਹਿਆਂ ਦਾ ਇਹ ਪੈਂਡਾ ਨਿਰੇ ਅਸੀਂ ਨਾ ਪਾਂਧੀ ਇਸ ਦੇ
ਲੱਖਾਂ ਪੁੰਨੂੰ ਲੱਖਾਂ ਸੱਸੀਆਂ ਪੈਰ ਥਲਾਂ ਵਿਚ ਭੁੰਨੇ ।ਦੋਵੇਂ ਹੋਠ ਉੜਾ ਕੇ ਉਸ ਨੇ ਕਲਮ ਮੇਰੀ ਫਿਰ ਛੋਹੀ
ਦੋਵੇਂ ਨੈਣ ਵੈਰਾਗੇ ਉਸ ਦੇ ਭਰ ਭਰ ਕੇ ਫਿਰ ਰੁੰਨੇ ।Amrita Pritam
ਉੱਚੇ ਟਿੱਬੇ ਪਿੰਡ ਬਸੋਹਲੀ
ਨੇੜੇ ਜੰਮੂ ਸ਼ਹਿਰ ਸੁਣੀਂਦਾ,
ਕਿਸੇ ਕੁੜੀ ਦੀ ਗੋਰੀ ਹਿੱਕ ‘ਤੇ,
ਕਾਲੇ ਤਿਲ ਦੇ ਵਾਂਗ ਦਸੀਂਦਾ ।
ਜਾਂ ਮੰਦਰ ਦੀ ਮਮਟੀ ਉੱਤੇ
ਘਿਉ ਦੇ ਦੀਵੇ ਵਾਂਗ ਬਲੀਂਦਾ
ਰੋਜ਼ ਤਵੀ ਦੇ ਪਾਣੀ ਪੀਂਦਾ ।
ਉੱਚੇ ਟਿੱਬੇ ਪਿੰਡ ਬਸੋਹਲੀ
ਨੇੜੇ ਜੰਮੂ ਸ਼ਹਿਰ ਸੁਣੀਂਦਾ ।ਏਸ ਪਿੰਡ ਵਿਚ ਹਾੜ ਮਹੀਨੇ
ਉੱਡ ਉੱਡ ਆਵਣ ਬੱਦਲ ਚੀਨੇ
ਬੈਠੀ ਪੌਣ ਵਜਾਵੇ ਮੱਟੀਆਂ
ਬਾਂਸਾਂ ਦੇ ਵਿਚ ਖ਼ਾਲੀ ਸੀਨੇ ।
ਰੋਣ ਪਹਾੜੀਂ ਈਕਣ ਪਾਣੀ
ਜੀਕਣ ਬੁੱਢੀਆਂ ਤੇ ਮੁਟਿਆਰਾਂ
ਰੋਵਣ ਬੈਠੀਆਂ ਵਿਚ ਵਰ੍ਹੀਣੇ,
ਜਾਂ ਜਿਉਂ ਹਾਜੀ ਵਿਚ ਮਦੀਨੇ ।ਕਦੇ ਕਦੇ ਇਹਦੇ ਮਹਿਲਾਂ ਉੱਤੋਂ
ਕਾਲੇ ਕਾਲੇ ਖੰਭ ਮਰੀਂਦਾ,
ਲੰਘ ਜਾਏ ਕੋਈ ਕਾਗ ਉਡੀਂਦਾ
ਉੱਚੇ ਉੱਚੇ ਬੋਲ ਬੁਲੀਂਦਾ ।
ਉੱਚੇ ਟਿੱਬੇ ਪਿੰਡ ਬਸੋਹਲੀ
ਨੇੜੇ ਜੰਮੂ ਸ਼ਹਿਰ ਸੁਣੀਂਦਾ,
ਕਿਸੇ ਕੁੜੀ ਦੀ ਗੋਰੀ ਹਿੱਕ ‘ਤੇ,
ਕਾਲੇ ਤਿਲ ਦੇ ਵਾਂਗ ਦਸੀਂਦਾ ।ਏਸ ਗਰਾਂ ਦੀਆਂ ਸੰਦਲੀ ਰਾਹਵਾਂ
ਛਾਵਾਂ ਦੇ ਗਲ ਪਾ ਕੇ ਬਾਹਵਾਂ
ਵੇਖਣ ਆਉਂਦੇ ਜਾਂਦੇ ਰਾਹੀ,
ਪੁੱਛਣ ਹਰ ਇਕ ਦਾ ਸਿਰਨਾਵਾਂ ।
ਬੈਂਕੜ੍ਹ ਗੁੱਲਰ, ਪੰਜ ਫੁੱਲੀਆਂ
ਟੁਰ ਟੁਰ ਵੇਖਣ ਆਉਣ ਸ਼ੁਆਵਾਂ
ਅੱਧੀ ਰਾਤੀਂ ਰੁੱਖਾਂ ਵਿਚੋਂ,
ਲੰਘ ਲੰਘ ਜਾਵਣ ਤੇਜ਼ ਹਵਾਵਾਂ ।ਕਦੇ ਕਦੇ ਇਨ੍ਹਾਂ ਰਾਹਾਂ ਉੱਤੇ
ਦਿਸੇ ਕੋਈ ਵੱਗ ਚਰੀਂਦਾ ।
ਜਾਂ ਕੋਈ ਅਲਬੇਲਾ ਪਾਲੀ
ਮਿੱਠਾ ਕੋਈ ਸਾਜ਼ ਵਜੀਂਦਾ ।
ਉੱਚੇ ਟਿੱਬੇ ਪਿੰਡ ਬਸੋਹਲੀ
ਨੇੜੇ ਜੰਮੂ ਸ਼ਹਿਰ ਸੁਣੀਂਦਾ,
ਕਿਸੇ ਕੁੜੀ ਦੀ ਗੋਰੀ ਹਿੱਕ ‘ਤੇ,
ਕਾਲੇ ਤਿਲ ਦੇ ਵਾਂਗ ਦਸੀਂਦਾ ।ਏਸ ਪਿੰਡ ਦੀਆਂ ਕੁੜੀਆਂ ਚਿੜੀਆਂ
ਵਾਂਗ ਮੋਤੀਏ ਤੜਕੇ ਖਿੜੀਆਂ
ਨੈਣੀਂ ਵੀਰਵਾਰ ਦੀਆਂ ਝੜੀਆਂ
ਜੀਕਣ ਸਾਉਣ ਮਹੀਨੇ ਹੋਵਣ,
ਰੱਬ ਦੇ ਖੂਹ ਦੀਆਂ ਮਾਹਲਾਂ ਗਿੜੀਆਂ
ਬੁੱਕ ਬੁੱਕ ਕੰਨੀਂ ਪਾਵਣ ਬੁੰਦੇ
ਵਾਲਾਂ ਦੇ ਵਿਚ ਪਾਵਣ ਪਿੜੀਆਂ ।ਨੈਣ ਉਨ੍ਹਾਂ ਦੇ ਗਿੱਠ ਗਿੱਠ ਲੰਮੇ
ਜਿਉਂ ਭੌਰਾਂ ਦੀਆਂ ਲੰਮੀਆਂ ਡਾਰਾਂ
ਚੇਤ ਮਹੀਨੇ ਆਥਣ ਵੇਲੇ
ਪੋਹਲੀ ਦੇ ਫੁੱਲਾਂ ‘ਤੇ ਜੁੜੀਆਂ ।
ਹੋਂਠ ਜਿਵੇਂ ਰੂਹੀ ਦੇ ਪੱਤਰ
ਵਿਚੋਂ ਮਿੱਠਾ ਦੁੱਧ ਵਗੀਂਦਾ,
ਕੋਈ ਕੋਈ ਕਰਮਾਂ ਵਾਲਾ ਪੀਂਦਾ ।
ਉੱਚੇ ਟਿੱਬੇ ਪਿੰਡ ਬਸੋਹਲੀ
ਨੇੜੇ ਜੰਮੂ ਸ਼ਹਿਰ ਸੁਣੀਂਦਾ,
ਕਿਸੇ ਕੁੜੀ ਦੀ ਗੋਰੀ ਹਿੱਕ ‘ਤੇ,
ਕਾਲੇ ਤਿਲ ਦੇ ਵਾਂਗ ਦਸੀਂਦਾ ।ਏਸ ਗਰਾਂ ਵਿਚ ਸਰਘੀ ਵੇਲੇ
ਉੱਚੇ ਟਿੱਬੇ ਦੁੱਧ ਚੁਬਾਰੇ,
ਈਕਣ ਲੱਗਣ ਪਿਆਰੇ ਪਿਆਰੇ
ਜੀਕਣ ਕਾਲੀ ਬਦਲੀ ਦੇ ਵਿਚ
ਚਿੱਟਾ ਬਗਲਾ ਤਾਰੀ ਮਾਰੇ ।
ਕਦੇ ਕਦੇ ਇਹਦੇ ਮਹਿਲਾਂ ਉਹਲੇ,
ਨਿੱਕੀ-ਸੋਨ ਚਿੜੀ ਇਕ ਬੋਲੇ ।
ਜਾਂ ਕੋਈ ਲੰਮ-ਸਲੰਮੀ ਨੱਢੀ,
ਮਹਿਲਾਂ ਦੇ ਦਰਵਾਜ਼ੇ ਖੋਹਲੇ ।ਕਿਸੇ ਕਿਸੇ ਬਾਰੀ ਦੇ ਪਿੱਛੇ,
ਬੈਠੀ ਕੋਈ ਤ੍ਰੀਮਤ ਦਿਸੇ
ਰੱਖੀ ਪੱਟਾਂ ਦੇ ਵਿਚ ਸ਼ੀਸ਼ਾ
ਕੋਹ ਕੋਹ ਲੰਮੇ ਵਾਲ ਵਰੋਲੇ ।
ਪਰ ਨਾ ਮੂੰਹੋਂ ਕੁਝ ਵੀ ਬੋਲੇ ।
ਕਦੇ ਕਦੇ ਜਾਂ ਚੋਣਾਂ ਵਾਲਾ
ਸਾਲੂ ਪੀਲੀ ਭਾ ਮਰੀਂਦਾ,
ਦਿਸੇ ਮਹਿਲਾਂ ਵਿਚ ਉਡੀਂਦਾ,
ਪੌਣਾਂ ਵਿਚੋਂ ਮਹਿਕ ਛਟੀਂਦਾ ।
ਉੱਚੇ ਟਿੱਬੇ ਪਿੰਡ ਬਸੋਹਲੀ
ਨੇੜੇ ਜੰਮੂ ਸ਼ਹਿਰ ਸੁਣੀਂਦਾ,
ਕਿਸੇ ਕੁੜੀ ਦੀ ਗੋਰੀ ਹਿੱਕ ‘ਤੇ,
ਕਾਲੇ ਤਿਲ ਦੇ ਵਾਂਗ ਦਸੀਂਦਾ ।ਏਸ ਗਰਾਂ ਦੇ ਆਲੇ-ਦੁਆਲੇ
ਕੂਲ੍ਹਾਂ, ਕੱਸੀਆਂ, ਨਦੀਆਂ ਨਾਲੇ
ਲੈਣ ਪਰਕਰਮਾ ਕਰਮਾਂ ਵਾਲੇ ।
ਆਸ਼ਕ ਨ੍ਹਾਉਣ ਨਸੀਬਾਂ ਵਾਲੇ ।ਨ੍ਹਾਉਣ ਗਰਾਂ ਦੀਆਂ ਰਲ ਮਿਲ ਪਰੀਆਂ
ਵਾਲੀਂ ਟੰਗ ਚੰਬੇ ਦੀਆਂ ਕਲੀਆਂ
ਪਕੜ ਦਹੀਂ ਦੇ ਹੱਥ ਕਟੋਰੇ
ਛੰਗ ਅਤਲਸ ਦੇ ਲਹਿੰਗੇ ਕਾਲੇ ।
ਕਦੇ ਕਦੇ ਜੇ ਹੰਸ ਵਿਚਾਰਾ,
ਮਾਨਸਰੋਵਰ ਜਾਵਣ ਵਾਲਾ
ਏਸ ਗਰਾਂ ਦਾ ਪਾਣੀ ਪੀਂਦੈ,
ਓਥੇ ਹੀ ਉਹ ਡੁੱਬ ਮਰੀਂਦੈ,
ਮੁੜ ਨਾ ਮੋਤੀ ਇਕ ਚੁਗੀਂਦੈ ।ਉੱਚੇ ਟਿੱਬੇ ਪਿੰਡ ਬਸੋਹਲੀ
ਨੇੜੇ ਜੰਮੂ ਸ਼ਹਿਰ ਸੁਣੀਂਦਾ,
ਕਿਸੇ ਕੁੜੀ ਦੀ ਗੋਰੀ ਹਿੱਕ ‘ਤੇ,
ਕਾਲੇ ਤਿਲ ਦੇ ਵਾਂਗ ਦਸੀਂਦਾ ।ਏਸ ਗਰਾਂ ਇਕ ਕੁੜੀ ਸ਼ੁਕੀਨਾ
ਕੋਹ ਕਾਫ਼ ਦੀ ਪਰੀ ਹੁਸੀਨਾ
ਪਰੀ ਹੁਸੀਨਾ ਜਿਦ੍ਹਾ ਸੁਣੀਂਦਾ,
ਸੁੱਤੀਆਂ ਕੰਮੀਆਂ ਵਰਗਾ ਸੀਨਾ ।
ਸਾਰੇ ਪਿੰਡ ਦੀ ਮੁੰਦਰੀ ਅੰਦਰ
ਸੁੱਚਾ ਇਕੋ ਇਕ ਨਗੀਨਾ ।
ਈਕਣ ਹੱਸੇ ਨੱਕ ਵਿਚ ਕੋਕਾ
ਜੀਕਣ ਕੋਈ ਆਸ਼ਕ ਝੂਠਾ
ਕਾਮ ਮੱਤਿਆ ਮਦਰਾ ਪੀ ਕੇ
ਆਪਣੀ ਸੁਬਕ ਜਿਹੀ ਸਜਣੀ ਸੰਗ
ਹੱਸ ਹੱਸ ਗੱਲਾਂ ਕਰੇ ਕਮੀਨਾ ।ਯਾਦ ਹੈ ਮੈਨੂੰ ਜੇਠ ਮਹੀਨਾ
ਪਹਿਲੀ ਵਾਰ ਮਿਲੀ ਸ਼ੁਕੀਨਾ
ਮੁੱਖ ਤੇ ਸੋਹਵੇ ਇਵੇਂ ਪਸੀਨਾ
ਜਿਵੇਂ ਕਿ ਅਰਬੀ ਦੇ ਪੱਤਿਆਂ ‘ਤੇ
ਕੱਤੇ ਦੇ ਵਿਚ ਸੁਬ੍ਹਾ ਸਵੇਰੇ
ਸ਼ਬਨਮ ਦਾ ਇਕ ਹੋਏ ਨਗੀਨਾ ।
ਓਸ ਨਗੀਨੇ ਦੀ ਅੱਖ ਅੰਦਰ,
ਸੂਰਜ ਹੋਵੇ ਮੁੱਖ ਵਖੀਂਦਾ,
ਕਿਰਨਾਂ ਦੇ ਪੈਮਾਨੇ ਅੰਦਰ,
ਛਿੱਟ ਛਿੱਟ ਹੋਵੇ ਚਾਨਣ ਪੀਂਦਾ ।
ਉੱਚੇ ਟਿੱਬੇ ਪਿੰਡ ਬਸੋਹਲੀ
ਨੇੜੇ ਜੰਮੂ ਸ਼ਹਿਰ ਸੁਣੀਂਦਾ,
ਕਿਸੇ ਕੁੜੀ ਦੀ ਗੋਰੀ ਹਿੱਕ ‘ਤੇ,
ਕਾਲੇ ਤਿਲ ਦੇ ਵਾਂਗ ਦਸੀਂਦਾ ।ਏਸ ਗਰਾਂ ਦੀ ਵਰਖਾ ਰੁੱਤੇ
ਕੰਜਕਾਂ ਦੇ ਇਕ ਮੇਲੇ ਉੱਤੇ
ਦੂਜੀ ਵਾਰੀ ਮਿਲੀ ਸ਼ੁਕੀਨਾ
ਮੈਨੂੰ ਪਿੰਡ ਦੀ ਲਹਿੰਦੀ ਗੁੱਠੇ
ਅੰਬਾਂ ਦੀ ਇਕ ਝੰਗੀ ਉਹਲੇ
ਜਿਥੇ ਦਿਨ ਭਰ ਕੋਇਲ ਬੋਲੇ
ਰੋਂਦੀ ਰੋਂਦੀ ਆਈ ਸ਼ੁਕੀਨਾ
ਦੇ ਗਈ ਦੋ ਕੁ ਚੁੰਮਣ ਸੁੱਚੇ ।ਉਸ ਦਿਨ ਮਗਰੋਂ ਕਦੇ ਸ਼ੁਕੀਨਾ
ਕੋਹ-ਕਾਫ਼ ਦੀ ਪਰੀ ਹੁਸੀਨਾ
ਪਰੀ ਹੁਸੀਨਾ ਜਿਦ੍ਹਾ ਸੁਣੀਂਦਾ,
ਸੁੱਤੀਆਂ ਕੰਮੀਆਂ ਵਰਗਾ ਸੀਨਾ ।
ਮੈਨੂੰ ਕਦੇ ਵੀ ਮਿਲਣ ਨਾ ਆਈ
ਪਿੰਡ ਬਸੋਹਲੀ ਦੀ ਉਹ ਜਾਈ ।ਅੱਖਾਂ ਦੇ ਵਿਚ ਸਾਂਭ ਉਨੀਂਦਾ
ਰਾਤਾਂ ਤੋਂ ਮੈਂ ਰਿਹਾ ਪੁਛੀਂਦਾ
ਤ੍ਰਿੰਞਣਾਂ ਦੇ ਵਿਚ ਰਿਹਾ ਫਰੀਂਦਾ
ਰਾਹੀਆਂ ਕੋਲੋਂ ਹਾਲ ਪੁਛੀਂਦਾ ।ਉੱਚੇ ਟਿੱਬੇ ਪਿੰਡ ਬਸੋਹਲੀ
ਨੇੜੇ ਜੰਮੂ ਸ਼ਹਿਰ ਸੁਣੀਂਦਾ,
ਕਿਸੇ ਕੁੜੀ ਦੀ ਗੋਰੀ ਹਿੱਕ ‘ਤੇ,
ਕਾਲੇ ਤਿਲ ਦੇ ਵਾਂਗ ਦਸੀਂਦਾ ।ਏਸ ਗਰਾਂ ਦੀਆਂ ਕੁੜੀਆਂ ਚਿੜੀਆਂ
ਇਕ ਦਿਨ ਤੀਰ ਨਦੀ ਤੇ ਮਿਲੀਆਂ
ਬਿਨਾਂ ਬੁਲਾਇਆਂ ਝੋਲੀ ਮੇਰੀ ਵਿਚ
ਰੁੱਗ-ਰੁੱਗ ਕਲੀਆਂ ਧਰਕੇ ਮੁੜੀਆਂ ।
ਮੁੱਖ ਉਹਨਾਂ ਦੇ ਸੋਗੀ ਤੱਕੇ
ਕੱਜਲੇ ਨੈਣੋਂ ਹਿੰਝਾਂ ਚੱਟੇ
ਹੋਂਠ ਉਹਨਾਂ ਦੇ ਹੋਏ ਖੱਟੇ
ਛੱਡ ਛੱਡ ਰਾਤ ਦਿਨੇ ਸਾਹ ਤੱਤੇ ।
ਉਸ ਦਿਨ ਮਗਰੋਂ ਕੁੜੀਆਂ ਚਿੜੀਆਂ
ਫੇਰ ਕਦੇ ਨਾ ਮੈਨੂੰ ਮਿਲੀਆਂ
ਦਿਲ ਦੀਆਂ ਦਿਲ ਤੋਂ ਰਿਹਾ ਪੁਛੀਂਦਾ
ਸੋਹਲ ਸ਼ੁਕੀਨਾ ਜਿਹਾ ਲਭੀਂਦਾ
ਅੱਖਾਂ ਦੇ ਵਿਚ ਸਾਂਭ ਉਨੀਂਦਾ
ਉੱਚੇ ਟਿੱਬੇ ਪਿੰਡ ਬਸੋਹਲੀ
ਨੇੜੇ ਜੰਮੂ ਸ਼ਹਿਰ ਸੁਣੀਂਦਾ,
ਕਿਸੇ ਕੁੜੀ ਦੀ ਗੋਰੀ ਹਿੱਕ ‘ਤੇ,
ਕਾਲੇ ਤਿਲ ਦੇ ਵਾਂਗ ਦਸੀਂਦਾ ।ਏਸ ਗਰਾਂ ਵਰਖਾ ਦੀ ਰੁੱਤੇ
ਕੰਜਕਾਂ ਦੇ ਉਸ ਮੇਲੇ ਉੱਤੇ
ਕਦੇ ਕਦੇ ਮੈਂ ਅੱਜ ਵੀ ਜਾਂਦਾ
ਵਾਦੀ ਦੇ ਵਿਚ ਫਿਰਦਾ ਰਹਿੰਦਾ ।
ਅੰਬਾਂ ਦੀ ਉਸ ਝੰਗੀ ਉਹਲੇ
ਜਿੱਥੇ ਅੱਜ ਵੀ ਕੋਇਲ ਬੋਲੇ
ਰੋਂਦਾ ਰੋਂਦਾ ਮੈਂ ਸੌਂ ਜਾਂਦਾ ।
ਵਿਲ੍ਹ ਵਿਲ੍ਹ ਹਰਿਆਂ ਘਾਵਾਂ ਉੱਤੇ
ਉਸ ਨੂੰ ਵਾਜਾਂ ਮਾਰ ਬੁਲਾਉਂਦਾ
ਖਾ ਬੈਂਕੜ੍ਹ ਦੇ ਕੌੜੇ ਪੱਤੇ
ਆਪਣੇ ਮੂੰਹ ਦਾ ਸੁਆਦ ਗਵਾਉਂਦਾ
ਉਸ ਦੇ ਚੁੰਮਣ ਭੁੱਲਣਾ ਚਾਹੁੰਦਾ ।
ਅੱਧੀ ਅੱਧੀ ਰਾਤੀਂ ਉੱਠ ਕੇ
ਚਾਨਣੀਆਂ ਤੋਂ ਰਾਹਵਾਂ ਪੁੱਛ ਕੇ
ਧੁੰਦਲੇ ਜਿਹੇ ਇਕ ਸਾਏ ਪਿੱਛੇ
ਕੋਹਾਂ ਤੀਕਣ ਹੋ ਕੇ ਆਉਂਦਾ
ਪਰ ਉਹ ਸਾਇਆ ਨਹੀਂ ਫੜੀਂਦਾ
ਨਾ ਕੋਈ ਮੇਰੀ ਗੱਲ ਸੁਣੀਂਦਾ
ਨਾ ਕੋਈ ਮੁੱਖੋਂ ਬੋਲ ਬੁਲੀਂਦਾ
ਨਿਰਾ ਸ਼ੁਕੀਨਾ ਵਾਂਗ ਦਸੀਂਦਾ ।ਉੱਚੇ ਟਿੱਬੇ ਪਿੰਡ ਬਸੋਹਲੀ
ਨੇੜੇ ਜੰਮੂ ਸ਼ਹਿਰ ਸੁਣੀਂਦਾ,
ਕਿਸੇ ਕੁੜੀ ਦੀ ਗੋਰੀ ਹਿੱਕ ‘ਤੇ,
ਕਾਲੇ ਤਿਲ ਦੇ ਵਾਂਗ ਦਸੀਂਦਾ ।ਸ਼ਿਵ ਕੁਮਾਰ ਬਟਾਲਵੀ
ਪੂਰਬ ਨੇ ਕੁਝ ਲੱਭਿਆ
ਕਿਹੜੇ ਅੰਬਰ ਫੋਲ!ਜਿਉਂ ਹੱਥ ਕਟੋਰਾ ਦੁੱਧ ਦਾ
ਵਿਚ ਕੇਸਰ ਦਿੱਤਾ ਘੋਲ।ਚਾਨਣ ਲਿੱਪੀ ਰਾਤ ਨੇ
ਸੱਤ ਸਗੰਧਾਂ ਡੋਹਲਅੰਬਰ ਫ਼ਸਲਾਂ ਪੱਕੀਆਂ
ਤਾਰਿਆਂ ਲਾ ਲਏ ਬੋਹਲਆਸਾਂ ਕੱਤਣ ਬੈਠੀਆਂ
ਤੰਦ ਸੁਬਕ ਤੇ ਸੋਹਲਭਰ ਭਰ ਲੱਛੇ ਪੈਣ ਵੇ
ਰੇਸ਼ਮੀ ਅੱਟੀ ਝੋਲਅਰਪੀ ਕਿਸ ਨੇ ਜਿੰਦੜੀ
ਚਾਰੇ ਕੰਨੀਆਂ ਖੋਹਲਬੱਦਲਾਂ ਭਰ ਲਈ ਅੱਖ ਵੇ
ਪੌਣਾਂ ਭਰ ਲਈ ਝੋਲਪੰਛੀ ਤੋਲੇ ਪਰਾਂ ਨੂੰ
ਟਾਹਣਾ ਗਾਈਆਂ ਡੋਲਲੈ ਦੇ ਖੰਭ ਵਿਕੰਦੜੇ
ਜਾਂ ਰਹਿ ਪਉ ਸਾਡੇ ਕੋਲ
ਵੇ ਪਰਦੇਸੀਆ !Amrita Pritam
ਸ਼ਾਮ ਦੀ ਮੈਂ ਫਿੱਕੀ ਫਿੱਕੀ
ਉੱਡੀ ਉੱਡੀ ਧੁੰਦ ਵਿਚੋਂ,
ਨਿੰਮ੍ਹੇ-ਨਿੰਮ੍ਹੇ ਟਾਵੇਂ-ਟਾਵੇਂ
ਤਾਰੇ ਪਿਆ ਵੇਖਦਾਂ ।ਦੂਰ ਅੱਜ ਪਿੰਡ ਤੋਂ-
ਮੈਂ ਡੰਡੀਆਂ ‘ਤੇ ਖੜਾ ਖੜਾ,
ਮੰਦਰਾਂ ਦੇ ਕਲਸ ‘ਤੇ
ਮੁਨਾਰੇ ਪਿਆ ਵੇਖਦਾਂ ।ਹੌਲੀ-ਹੌਲੀ ਉੱਡ-ਉੱਡ
ਰੁੰਡਿਆਂ ਜਹੇ ਰੁੱਖਾਂ ਉੱਤੇ,
ਬਹਿੰਦੀਆਂ ਮੈਂ ਡਾਰਾਂ ਦੇ
ਨਜ਼ਾਰੇ ਪਿਆ ਵੇਖਦਾਂ ।ਮੈਂ ਵੀ ਅੱਜ ਰਾਂਝੇ ਵਾਂਗੂੰ
ਹੀਰ ਖੇੜੀਂ ਟੋਰ ਕੇ,
ਤੇ ਸੁੰਞੇ ਸੁੰਞੇ ਆਪਣੇ
ਹਜ਼ਾਰੇ ਪਿਆ ਵੇਖਦਾਂ ।ਪੌਣ ਦੇ ਫ਼ਰਾਟੇ-
ਮੇਰੇ ਕੋਲੋਂ ਰੋਂਦੇ ਲੰਘ ਰਹੇ ਨੇ,
ਜਾਪਦੇ ਨੇ ਜਿਵੇਂ ਅੱਜ
ਦੇ ਰਹੇ ਨੇ ਅਲਾਹੁਣੀਆਂ ।ਪਿੱਪਲੀ ਦਾ ਰੁੱਖ
ਜਿਦ੍ਹੇ ਥੱਲੇ ਦੋਵੇਂ ਬੈਠਦੇ ਸਾਂ,
ਉਹਦੀਆਂ ਅਯਾਲੀ ਕਿਸੇ
ਛਾਂਗ ਲਈਆਂ ਟਾਹਣੀਆਂ ।ਗੋਲ੍ਹਾਂ ਖਾਣ ਘੁੱਗੀਆਂ
ਜੋ ਦੋ ਨਿੱਤ ਆਉਂਦੀਆਂ ਸੀ,
ਉਹ ਵੀ ਅੱਜ ਸਾਰਾ ਦਿਨ
ਆਈਆਂ ਨਹੀਂ ਨਮਾਣੀਆਂ ।ਧਰਤੀ ਦੀ ਹਿੱਕ ‘ਤੇ
ਰਮਾਈ ਮੇਰੇ ਦੁੱਖਾਂ ਧੂਣੀ,
ਅੱਗ ਅਸਮਾਨੀਂ ਲਾਈ
ਹਾਉਕਿਆਂ ਨੇ ਹਾਣੀਆਂ ।ਇਹਦਾ ਉੱਕਾ ਦੁੱਖ ਨਹੀਂ
ਕਿ ਅੱਜ ਤੂੰ ਪਰਾਇਆ ਹੋਇਓਂ,
ਦੁੱਖ ਹੈ ਕਿ ਤੈਨੂੰ ਮੈਨੂੰ
ਕੌਡੀਆਂ ਨੇ ਪਿਆਰੀਆਂ ।ਦੁੱਖ ਹੈ ਸ਼ਿਕਾਰੀ ਕਿਸੇ
ਮਹਿਲਾਂ ਉਹਲੇ ਲੁਕ ਕੇ ਤੇ
ਚਾਂਦੀ ਦੀਆਂ ਗੋਲੀਆਂ
ਨਿਸ਼ਾਨੇ ਬੰਨ੍ਹ ਮਾਰੀਆਂ ।ਦੁੱਖ ਨਹੀਂ ਕਿ ਤੇਰੇ ਨਾਲ
ਖੇਡ ਨੰਗੀ ਖੇਡਿਆ ਨਾ,
ਦੁੱਖ ਹੈ ਕਿ ਨੀਂਹਾਂ ਕਾਹਨੂੰ
ਰੇਤ ‘ਤੇ ਉਸਾਰੀਆਂ ।ਦੁੱਖ ਨਹੀਂ ਕਿ ਰਾਹੀਆਂ ਪੈਰੀਂ
ਲੱਖਾਂ ਸੂਲਾਂ ਪੁੜ ਗਈਆਂ,
ਦੁੱਖ ਹੈ ਕਿ ਰਾਹਵਾਂ ਹੀ
ਨਖੁੱਟੀਆਂ ਵਿਚਾਰੀਆਂ ।ਮੰਨਿਆ, ਪਿਆਰ ਭਾਵੇਂ
ਰੂਹਾਂ ਦਾ ਹੀ ਮੇਲ ਹੁੰਦੈ,
ਦੇਰ ਪਾ ਕੇ ਸਿਉਂਕ
ਲੱਗ ਜਾਂਦੀ ਹੈ ਸਰੀਰਾਂ ਨੂੰ ।ਲੰਘਦੈ ਜਵਾਨੀਆਂ ਦਾ-
ਹਾੜ੍ਹ ਬੜੀ ਛੇਤੀ ਛੇਤੀ
ਸਾਉਣ ਏਂ ਜੰਗਾਲ ਦੇਂਦਾ
ਨੈਣਾਂ ਦਿਆਂ ਤੀਰਾਂ ਨੂੰ ।ਪਰ ਨਹੀਂ ਵੇ ਹੁੰਦੇ ਸਿੱਪ
ਮੋਤੀਆਂ ਦੇ ਰੱਕੜਾਂ ‘ਚ
ਇਕੋ ਜਹੇ ਨਹੀਂ ਪੱਤ ਪੈਂਦੇ
ਬੋਹੜਾਂ ਤੇ ਕਰੀਰਾਂ ਨੂੰ ।ਸਿਊਣ ਨੂੰ ਤਾਂ ਲੱਖ ਵਾਰੀ
ਸੀਤੀਆਂ ਵੀ ਜਾਂਦੀਆਂ ਨੇ,
ਨਾਂ ਪਰ ਲੀਰਾਂ ਰਹਿੰਦੈ
ਸਿਉਂ ਕੇ ਵੀ ਲੀਰਾਂ ਨੂੰ ।ਠੀਕ ਹੈ ਕਿ ਚੰਨ ਤਾਰੇ
ਭਾਵੇਂ ਅੱਜ ਬੰਦੇ ਦੇ ਨੇ,
ਬੰਦਾ ਪਰ ਹਾਲੇ ਤੀਕ
ਹੋਇਆ ਨਹੀਂ ਵੇ ਬੰਦੇ ਦਾ ।ਸੱਸੀ ਦਾ ਭੰਬੋਰ-
ਲੁੱਟ-ਪੁੱਟ ਕੇ ਵੀ ਹਾਲੇ ਤੀਕ
ਹੋਤਾਂ ਸਾਥ ਛੱਡਿਆ,
ਨਹੀਂ ਡਾਚੀਆਂ ਦੇ ਧੰਦੇ ਦਾ ।ਹੱਦਾਂ ਬੰਨੇ ਬੰਨ੍ਹ ਕੇ ਵੀ
ਗੋਰਿਆਂ ਤੇ ਕਾਲਿਆਂ ਨੇ,
ਹੱਥੋਂ ਰੱਸਾ ਛੱਡਿਆ ਨਹੀਂ
ਮਜ਼੍ਹਬਾਂ ਦੇ ਫੰਦੇ ਦਾ ।ਲੂਣੇ ਪਾਣੀ ਅੱਖਾਂ ਦੇ ਦਾ
ਹਾਲੇ ਕੋਈ ਨਹੀਂ ਮੁੱਲ ਪੈਂਦਾ,
ਮੁੱਲ ਭਾਵੇਂ ਪਿਆ ਪੈਂਦੈ
ਪਾਣੀ ਗੰਦੇ ਮੰਦੇ ਦਾ ।ਰੱਬ ਜਾਣੇ ਕਿੰਨਾ ਅਜੇ
ਹੋਰ ਮੇਰਾ ਪੈਂਡਾ ਰਹਿੰਦਾ,
ਕਦੋਂ ਜਾ ਕੇ ਮੁੱਕਣੇ ਨੇ
ਕੋਹ ਮੇਰੇ ਸਾਹਵਾਂ ਦੇ ।ਕਿੰਨਾ ਚਿਰ ਹਾਲੇ ਹੋਰ
ਸੋਹਣੀਆਂ ਨੇ ਡੁੱਬਣਾ ਏਂ
ਕਿੰਨਾ ਚਿਰ ਲੱਥਣੇ
ਤੂਫ਼ਾਨ ਨਹੀਂ ਝਨਾਂਵਾਂ ਦੇ ।ਕਿੰਨਾ ਚਿਰ ਪੀਲਕਾਂ ਨੇ
ਖੋਲ਼ਿਆਂ ‘ਚ ਉੱਗਣਾ ਏਂ,
ਕਿੰਨਾ ਚਿਰ ਰਾਹੀਆਂ ਦਿਲ
ਠੱਗਣੇ ਨੇ ਰਾਹਵਾਂ ਦੇ ।ਕਿੰਨਾ ਚਿਰ ਡੋਲੀਆਂ
ਤੇ ਰੱਖਾਂ ‘ਚ ਜਨਾਜ਼ੇ ਜਾਣੇ,
ਕਿੰਨਾ ਚਿਰ ਸੌਦੇ ਹੋਣੇ
ਧੀਆਂ ਭੈਣਾਂ ਮਾਵਾਂ ਦੇ ।ਸ਼ਿਵ ਕੁਮਾਰ ਬਟਾਲਵੀ
ਡੰਗਾਂ ਦਾ ਸੀ ਭਰਿਆ ਛੱਤਾ
ਇਕ ਦਿਹਾੜੇ ਕੱਤਕ ਆਇਆ
ਆਣ ਮਾਖਿਓਂ ਚੋਇਆ ।ਚੰਨੋਂ ਚਿੱਟੇ ਅੰਗ ਜ਼ਿਮੀ ਦੇ
ਸਭਣਾਂ, ਕਿਰਣਾਂ ਸੂਰਜ ਵਿਚੋਂ
ਰੰਗ ਕਿਰਮਚੀ ਢੋਇਆ ।ਸਭਣਾਂ ਰੋਗਾਂ ਕਾਮਣ ਪਾਇਆ
ਪੈਰਾਂ ਦੇ ਵਿਚ ਝੁੰਮਰ ਬੱਧਾ
ਵਣ ੜ੍ਰਿਣ ਆ ਕੇ ਮੋਹਿਆ ।ਵੇਲ ਰੁੱਖ ਦੇ ਗਲ ਨੂੰ ਲੱਗੀ
ਫੁੱਲਾਂ ਵਿਚੋਂ ਉੱਠ ਸੁਗੰਧੀ
ਹੱਥ ਪੌਣ ਦਾ ਛੋਹਿਆ ।ਦੋਵੇਂ ਲੋਕ ਮੇਰੇ ਰੁਸ਼ਨਾਏ
ਦੋ ਅੱਖਾਂ ਨੂੰ ਲੱਭਾ ਆ ਕੇ
ਨੂਰ ਗੁਆਚਾ ਹੋਇਆ ।Amrita Pritam
ਮੈਂ ਕੰਡਿਆਲੀ ਥੋਰ੍ਹ ਵੇ ਸੱਜਣਾ
ਉੱਗੀ ਵਿਚ ਉਜਾੜਾਂ ।
ਜਾਂ ਉਡਦੀ ਬਦਲੋਟੀ ਕੋਈ
ਵਰ੍ਹ ਗਈ ਵਿਚ ਪਹਾੜਾਂ ।ਜਾਂ ਉਹ ਦੀਵਾ ਜਿਹੜਾ ਬਲਦਾ
ਪੀਰਾਂ ਦੀ ਦੇਹਰੀ ‘ਤੇ,
ਜਾਂ ਕੋਈ ਕੋਇਲ ਕੰਠ ਜਿਦ੍ਹੇ ਦੀਆਂ
ਸੂਤੀਆਂ ਜਾਵਣ ਨਾੜਾਂ ।ਜਾਂ ਚੰਬੇ ਦੀ ਡਾਲੀ ਕੋਈ
ਜੋ ਬਾਲਣ ਬਣ ਜਾਏ,
ਜਾਂ ਮਰੂਏ ਦਾ ਫੁੱਲ ਬਸੰਤੀ
ਜੋ ਠੁੰਗ ਜਾਣ ਗੁਟਾਰਾਂ ।ਜਾਂ ਕੋਈ ਬੋਟ ਕਿ ਜਿਸ ਦੇ ਹਾਲੇ
ਨੈਣ ਨਹੀਂ ਸਨ ਖੁੱਲ੍ਹੇ,
ਮਾਰਿਆ ਮਾਲੀ ਕੱਸ ਗੁਲੇਲਾ
ਲੈ ਦਾਖਾਂ ਦੀਆਂ ਆੜਾਂ ।ਮੈਂ ਕੰਡਿਆਲੀ ਥੋਰ੍ਹ ਵੇ ਸੱਜਣਾ
ਉੱਗੀ ਕਿਤੇ ਕੁਰਾਹੇ,
ਨਾ ਕਿਸੇ ਮਾਲੀ ਸਿੰਜਿਆ ਮੈਨੂੰ
ਨਾ ਕੋਈ ਸਿੰਜਣਾ ਚਾਹੇ ।ਯਾਦ ਤੇਰੀ ਦੇ ਉੱਚੇ ਮਹਿਲੀਂ
ਮੈਂ ਬੈਠੀ ਪਈ ਰੋਵਾਂ,
ਹਰ ਦਰਵਾਜ਼ੇ ਲੱਗਾ ਪਹਿਰਾ
ਆਵਾਂ ਕਿਹੜੇ ਰਾਹੇ ?ਮੈਂ ਉਹ ਚੰਦਰੀ ਜਿਸ ਦੀ ਡੋਲੀ
ਲੁੱਟ ਲਈ ਆਪ ਕਹਾਰਾਂ,
ਬੰਨ੍ਹਣ ਦੀ ਥਾਂ ਬਾਬਲ ਜਿਸ ਦੇ
ਆਪ ਕਲੀਰੇ ਲਾਹੇ ।ਕੂਲੀ ਪੱਟ ਉਮਰ ਦੀ ਚਾਦਰ
ਹੋ ਗਈ ਲੀਰਾਂ ਲੀਰਾਂ,
ਤਿੜਕ ਗਏ ਵੇ ਢੋਵਾਂ ਵਾਲੇ
ਪਲੰਘ ਵਸਲ ਲਈ ਡਾਹੇ ।ਮੈਂ ਕੰਡਿਆਲੀ ਥੋਰ੍ਹ ਵੇ ਸੱਜਣਾ
ਉੱਗੀ ਵਿਚ ਜੋ ਬੇਲੇ,
ਨਾ ਕੋਈ ਮੇਰੀ ਛਾਵੇਂ ਬੈਠੇ
ਨਾ ਪੱਤ ਖਾਵਣ ਲੇਲੇ ।ਮੈਂ ਰਾਜੇ ਦੀ ਬਰਦੀ ਅੜਿਆ
ਤੂੰ ਰਾਜੇ ਦਾ ਜਾਇਆ,
ਤੂਹੀਓਂ ਦੱਸ ਵੇ ਮੋਹਰਾਂ ਸਾਹਵੇਂ
ਮੁੱਲ ਕੀ ਖੇਵਣ ਧੇਲੇ ?ਸਿਖਰ ਦੁਪਹਿਰਾਂ ਜੇਠ ਦੀਆਂ ਨੂੰ
ਸਾਉਣ ਕਿਵੇਂ ਮੈਂ ਆਖਾਂ,
ਚੌਹੀਂ ਕੂਟੀਂ ਭਾਵੇਂ ਲੱਗਣ
ਲੱਖ ਤੀਆਂ ਦੇ ਮੇਲੇ ।ਤੇਰੀ ਮੇਰੀ ਪ੍ਰੀਤ ਦਾ ਅੜਿਆ
ਉਹੀਓ ਹਾਲ ਸੂ ਹੋਇਆ,
ਜਿਉਂ ਚਕਵੀ ਪਹਿਚਾਣ ਨਾ ਸੱਕੇ
ਚੰਨ ਚੜ੍ਹਿਆ ਦਿਹੁੰ ਵੇਲੇ ।ਮੈਂ ਕੰਡਿਆਲੀ ਥੋਰ੍ਹ ਵੇ ਸੱਜਣਾ
ਉੱਗੀ ਵਿਚ ਜੋ ਬਾਗ਼ਾਂ,
ਮੇਰੇ ਮੁੱਢ ਬਣਾਈ ਵਰਮੀ
ਕਾਲੇ ਫ਼ਨੀਅਰ ਨਾਗਾਂ ।ਮੈਂ ਮੁਰਗਾਈ ਮਾਨਸਰਾਂ ਦੀ
ਜੋ ਫੜ ਲਈ ਕਿਸੇ ਸ਼ਿਕਰੇ,
ਜਾਂ ਕੋਈ ਲਾਲ੍ਹੀ ਪਰ ਸੰਧੂਰੀ
ਨੋਚ ਲਏ ਜਿਦ੍ਹੇ ਕਾਗਾਂ ।ਜਾਂ ਸੱਸੀ ਦੀ ਭੈਣ ਵੇ ਦੂਜੀ
ਕੰਮ ਜਿਦ੍ਹਾ ਬਸ ਰੋਣਾ,
ਲੁੱਟ ਖੜਿਆ ਜਿਦ੍ਹਾ ਪੁਨੂੰ ਹੋਤਾਂ
ਪਰ ਆਈਆਂ ਨਾ ਜਾਗਾਂ ।ਬਾਗ਼ਾਂ ਵਾਲਿਆ ਤੇਰੇ ਬਾਗ਼ੀਂ
ਹੁਣ ਜੀ ਨਹੀਓਂ ਲੱਗਦਾ,
ਖਲੀ-ਖਲੋਤੀ ਮੈਂ ਵਾੜਾਂ ਵਿਚ
ਸੌ ਸੌ ਦੁਖੜੇ ਝਾਗਾਂ ।ਸ਼ਿਵ ਕੁਮਾਰ ਬਟਾਲਵੀ
ਮਾਏ ਨੀ
ਦੱਸ ਮੇਰੀਏ ਮਾਏ
ਇਸ ਵਿਧਵਾ ਰੁੱਤ ਦਾ
ਕੀ ਕਰੀਏ ?
ਹਾਏ ਨੀ
ਇਸ ਵਿਧਵਾ ਰੁੱਤ ਦਾ
ਕੀ ਕਰੀਏ ?
ਇਸ ਰੁੱਤੇ ਸਭ ਰੁੱਖ ਨਿਪੱਤਰੇ
ਮਹਿਕ-ਵਿਹੂਣੇ
ਇਸ ਰੁੱਤੇ ਸਾਡੇ ਮੁੱਖ ਦੇ ਸੂਰਜ
ਸੇਕੋਂ ਊਣੇ
ਮਾਏ ਨੀ ਪਰ ਵਿਧਵਾ ਜੋਬਨ
ਹੋਰ ਵੀ ਲੂਣੇ
ਹਾਏ ਨੀ
ਇਹ ਲੂਣਾ ਜੋਬਨ ਕੀ ਕਰੀਏ ?
ਮਾਏ ਨੀ
ਇਸ ਵਿਧਵਾ ਰੁੱਤ ਦਾ ਕੀ ਕਰੀਏ ?ਇਸ ਰੁੱਤੇ
ਸਾਡੀ ਪੀੜ ਨੇ ਵਾਲ ਵਧਾਏ
ਗ਼ਮ ਦਾ ਸੂਤੀ ਦੂਧਾ ਵੇਸ ਹੰਢਾਏ
ਰੱਖੇ ਰੋਜ਼ੇ ਗੀਤ ਨਾ ਹੋਠੀਂ ਲਾਏ
ਹਾਏ ਨੀ
ਇਸ ਰੁੱਤੇ ਕਿਥੇ ਡੁੱਬ ਮਰੀਏ ?
ਮਾਏ ਨੀ
ਇਸ ਵਿਧਵਾ ਰੁੱਤ ਦਾ
ਕੀ ਕਰੀਏ ?ਮਾਏ ਨੀ
ਇਹ ਰੁੱਤ ਕਿਦ੍ਹੇ ਲੜ ਲਾਈਏ
ਕਿਸ ਨੂੰ ਇਹਦੇ ਜੂਠੇ ਅੰਗ ਛੁਹਾਈਏ
ਕਿਸ ਧਰਮੀ ਦੇ ਵਿਹੜੇ ਬੂਟਾ ਲਾਈਏ
ਹਾਏ ਨੀ
ਇਹਨੂੰ ਕਿਹੜੇ ਫੁੱਲ ਸੰਗ ਵਰੀਏ ?
ਮਾਏ ਨੀ
ਇਸ ਵਿਧਵਾ ਰੁੱਤ ਦਾ
ਕੀ ਕਰੀਏਹਾਏ ਨੀ
ਇਸ ਵਿਧਵਾ ਰੁੱਤ ਦਾ
ਕੀ ਕਰੀਏ ?ਸ਼ਿਵ ਕੁਮਾਰ ਬਟਾਲਵੀ
ਅੱਜ ਦਿਨ ਚੜ੍ਹਿਆ ਤੇਰੇ ਰੰਗ ਵਰਗਾ
ਤੇਰੇ ਚੁੰਮਣ ਪਿਛਲੀ ਸੰਗ ਵਰਗਾ
ਹੈ ਕਿਰਨਾਂ ਦੇ ਵਿਚ ਨਸ਼ਾ ਜਿਹਾ
ਕਿਸੇ ਛੀਂਬੇ ਸੱਪ ਦੇ ਡੰਗ ਵਰਗਾ
ਅੱਜ ਦਿਨ ਚੜ੍ਹਿਆ ਤੇਰੇ ਰੰਗ ਵਰਗਾਮੈਂ ਚਾਹੁੰਦਾਂ ਅੱਜ ਦਾ ਗੋਰਾ ਦਿਨ
ਤਾਰੀਖ਼ ਮੇਰੇ ਨਾਂ ਕਰ ਦੇਵੇ
ਇਹ ਦਿਨ ਤੇਰੇ ਅੱਜ ਰੰਗ ਵਰਗਾ
ਮੈਨੂੰ ਅਮਰ ਜਹਾਂ ਵਿਚ ਕਰ ਦੇਵੇ
ਮੇਰੀ ਮੌਤ ਦਾ ਜੁਰਮ ਕਬੂਲ ਕਰੇ
ਮੇਰਾ ਕਰਜ਼ ਤਲੀ ‘ਤੇ ਧਰ ਦੇਵੇ
ਇਸ ਧੁੱਪ ਦੇ ਪੀਲੇ ਕਾਗ਼ਜ਼ ‘ਤੇ
ਦੋ ਹਰਫ਼ ਰਸੀਦੀ ਕਰ ਦੇਵੇਮੇਰਾ ਹਰ ਦਿਹੁੰ ਦੇ ਸਿਰ ਕਰਜ਼ਾ ਹੈ
ਮੈਂ ਹਰ ਦਿਹੁੰ ਤੋਂ ਕੁਝ ਲੈਣਾ ਹੈ
ਜੇ ਜ਼ਰਬਾਂ ਦੇਵਾਂ ਵਹੀਆਂ ਨੂੰ
ਤਾਂ ਲੇਖਾ ਵਧਦਾ ਜਾਣਾ ਹੈ
ਮੇਰੇ ਤਨ ਦੀ ਕੱਲੀ ਕਿਰਨ ਲਈ
ਤੇਰਾ ਸੂਰਜ ਗਹਿਣੇ ਪੈਣਾ ਹੈ
ਤੇਰੇ ਚੁੱਲ੍ਹੇ ਅੱਗ ਨਾ ਬਲਣੀ ਹੈ
ਤੇਰੇ ਘੜੇ ਨਾ ਪਾਣੀ ਰਹਿਣਾ ਹੈ
ਇਹ ਦਿਨ ਤੇਰੇ ਅੱਜ ਰੰਗ ਵਰਗਾ
ਮੁੜ ਦਿਨ-ਦੀਵੀਂ ਮਰ ਜਾਣਾ ਹੈਮੈਂ ਚਾਹੁੰਦਾਂ ਅੱਜ ਦਾ ਗੋਰਾ ਦਿਨ
ਅਣਿਆਈ ਮੌਤ ਨਾ ਮਰ ਜਾਵੇ
ਮੈਂ ਚਾਹੁੰਦਾਂ ਇਸ ਦੇ ਚਾਨਣ ਤੋਂ
ਹਰ ਰਾਤ ਕੁਲਹਿਣੀ ਡਰ ਜਾਵੇ
ਮੈਂ ਚਾਹੁੰਦਾਂ ਕਿਸੇ ਤਿਜੋਰੀ ਦਾਸੱਪ ਬਣ ਕੇ ਮੈਨੂੰ ਲੜ ਜਾਵੇ
ਜੋ ਕਰਜ਼ ਮੇਰਾ ਹੈ ਸਮਿਆਂ ਸਿਰ
ਉਹ ਬੇਸ਼ੱਕ ਸਾਰਾ ਮਰ ਜਾਵੇ
ਪਰ ਦਿਨ ਤੇਰੇ ਅੱਜ ਰੰਗ ਵਰਗਾ
ਤਾਰੀਖ਼ ਮੇਰੇ ਨਾਂ ਕਰ ਜਾਵੇ
ਇਸ ਧੁੱਪ ਦੇ ਪੀਲੇ ਕਾਗ਼ਜ਼ ‘ਤੇ
ਦੋ ਹਰਫ਼ ਰਸੀਦੀ ਕਰ ਜਾਵੇਸ਼ਿਵ ਕੁਮਾਰ ਬਟਾਲਵੀ