ਨੈਣ ਪੰਜਾਬੀ ਸਟੇਟਸ,ਅੱਖਾਂ ਪੰਜਾਬੀ ਸਟੇਟਸ,ਨਜ਼ਰ ਪੰਜਾਬੀ ਸਟੇਟਸ,punjabi nain status for girls/boys,punjabi status for whatsapp
ਤੇਰੇ ਅੰਗਾਂ ਦੀ ਖੁਸ਼ਬੂ ਨੂੰ ਮੈਂ ਸਦਾ ਲਈ ਸਾਹਾਂ ਵਿੱਚ ਵਸਾ ਲਿਆ
ਇਹਨਾਂ ਨੈਣਾਂ ਦੇ ਮੋਤੀਆਂ ਨੂੰ ਲਫਜ਼ਾਂ ਵਿੱਚ ਪਰੋ ਕੇ ਦਿਲ ਦੀ ਧੜਕਨ ਬਣਾ ਲਿਆ
ਬੜਾ ਤੱਕਿਆ ਨੈਣਾਂ ਨੇ, ਮੈਨੂੰ ਹੋਰ ਕੋਈ ਜੱਚਿਆ ਹੀ ਨਾ
ਸਾਰਾ ਤੈਨੂੰ ਹੀ ਦੇ ਦਿੱਤਾ ਪਿਆਰ ਕਿਸੇ ਹੋਰ ਲਈ ਬੱਚਿਆ ਹੀ ਨਾ
ਜ਼ਿੰਦਗੀ ਦਾ ਗਮ ਬੜਾ ਢੋ ਲਿਆ ਇਹਨਾ ਅੱਖਾਂ ਨੇ
ਬੱਸ ਹੁਣ ਬੜਾ ਰੋ ਲਿਆ ਇਹਨਾ ਅੱਖਾਂ ਨੇ
ਨੈਣਾਂ ਨੇ ਲੱਭਣਾ ਏ ਤੈਨੂੰ
ਫਿਰ ਤੰਗ ਕਰਨਾ ਇਹਨਾਂ ਮੈਨੂੰ
ਕਿ ਦੂਰ ਨਾ ਤੂੰ ਹੋਵੀਂ ਸੱਜਣਾ
ਦਿਲ ਤੇ ਲੱਗੀ ਸੱਟ ਨੂੰ ਉਹ ਕੀ ਸਮਝੂਗੀ
ਜੋ ਅੱਖੀਆਂ ਵਿਚਲੀ ਤਾਂਘ ਨਾ ਸਮਝ ਸਕੀ
ਤੇਰੇ ਨੈਣਾ ਦੇ ਸਮੁੰਦਰ ‘ਚ ਦਿਲ ਮੇਰਾ ਗੋਤੇ ਖਾਂਦਾ ਰਿਹਾ
ਨਜਦੀਕ ਸੀ ਕਿਨਾਰਾ ਫਿਰ ਵੀ ਜਾਣ ਬੁੱਝ ਕੇ ਡੁੱਬ ਜਾਂਦਾ ਰਿਹਾ
ਦੁਨੀਆ ਤੋਂ ਤਾਂ ਦਰਦ ਲੁਕਾ ਲਿਆ ਅਸੀਂ
ਪਰ ਤੇਰੇ ਸਾਹਮਣੇ ਆ ਕੇ ਅੱਜ ਵੀ ਅੱਖਾ ਭਰ ਆਉਦੀਆਂ ਨੇ
ਅਸੀਂ ਰੱਖਿਆ ਤੈਨੂੰ ਦਿਲ ਵਿੱਚ
ਤੇ ਤੂੰ ਸਾਨੂੰ ਨਜ਼ਰਾਂ ਤੋਂ ਵੀ ਦੂਰ ਕੀਤਾ
ਨੈਣਾਂ ਚੋਂ ਨਿਕਲ ਪਾਣੀਆਂ ਨੇ ਕਤਾਰਾਂ ਬਣਾ ਲਈਆਂ
ਜਦੋਂ ਤੇਰੇ ਮੂੰਹੋਂ ਅਲਵਿਦਾ ਦੇ ਆਖਰੀ ਬੋਲ ਨਿਕਲੇ
ਬੜੀ ਮੁਸ਼ਕਿਲ ਦੇ ਨਾਲ ਸੁਲਾਇਆ ਰਾਤੀ ਇਹਨਾ ਅੱਖਾਂ ਨੂੰ
ਤੇਰੇ ਪਿਆਰੇ ਸੁਪਣਿਆਂ ਦਾ ਲਾਲਚ ਦੇ ਕੇ
ਤੂੰ ਹੱਥ ਕਲਮ ਨੂੰ ਛੁਹਾ ਦਿੱਤੇ
ਕਦਮ ਸ਼ਾਇਰੀ ਦੇ ਸਾਡੇ ਰਾਹੀਂ ਪਾ ਦਿੱਤੇ
ਅੱਖਾਂ ਪਿਆਸੀਆਂ ਸਨ ਤੇਰੀ ਦੀਦ ਲਈ
ਅਸੀਂ ਪੀੜਾਂ ਨੂੰ ਹੰਝੂ ਬਣਾ ਮੋਤੀ ਤੇਰੇ ਕਦਮਾਂ ਵਿੱਚ ਵਿਛਾ ਦਿੱਤੇ
ਇਹ ਮਰਹਮ ਹੈ ਮੇਰੇ ਹੱਥ ਵਿੱਚ ਪੀੜਾਂ ਦਾ
ਮੈਨੂੰ ਦੁਖ ਨੀ ਇਹਨਾਂ ਰਾਹਾਂ ਬੇ-ਮੰਜ਼ਿਲਾਂ ਦਾ
ਖਾਰੇ ਪਾਣੀ ਅੱਖਾਂ ਦਿਆਂ ਦਾ ਕਦੇ ਮੁਲ ਨਾ ਪਿਆ
ਲੋਕੀ ਮੁਲ ਪਾਉਂਦੇ ਨੇ ਅਕਸਰ ਮਨਮੋਹਕ ਝੀਲਾਂ ਦਾ
ਪਾਣੀ ਦਿਲ ਵਿੱਚ ਤੇ ਦਰਦ ਅੱਖਾਂ ਵਿੱਚ ਸੀ
ਪਰ ਉਹਨੇ ਮੁੜ ਕੇ ਨਾ ਵੇਖਿਆ
ਸਮੁੰਦਰ, ਨਦੀਆਂ, ਝੀਲਾਂ ਤੇ ਅੱਖਾਂ
ਸਾਰਿਆਂ ਵਿੱਚ ਪਾਣੀ ਹੁੰਦਾ
ਫਰਕ ਬਸ ਗਹਿਰਾਈ ਦਾ ਹੁੰਦਾ
ਇਕ ਦੁਆ ਦੀ ਆਸ ਵਿਚ ਮੈਂ ਸਾਰੀ ਰਾਤ ਜਾਗਿਆਂ
ਪਰ ਕੋਈ ਤਾਰਾ ਅੰਬਰੋਂ ਨਾ ਟੁਟਿਆ
ਜਿਸਦੀ ਤਸਵੀਰ ਮੈਂ ਨੈਣਾਂ ‘ਚ ਸਾਂਭੀ ਬੈਠਾ
ਉਹਨੇ ਕਦੇ ਸਾਡਾ ਹਾਲ ਵੀ ਨਾ ਪੁਛਿਆ
ਜਦ ਯਾਦ ਕੀਤਾ ਮੈਂ ਬੀਤੇ ਸਮੇਂ ਨੂੰ
ਤਾਂ ਇਕ ਚਹਿਰਾ ਅੱਖਾਂ ਸਾਹਮਣੇ ਆਇਆ
ਚਹਿਰਾ ਜੋ ਬਹੁਤ ਹੀ ਖਾਸ ਸੀ
ਮੇਰੀ ਸ਼ਾਇਰੀ ਦੇ ਲਫਜ਼ਾਂ ਦੀ ਪਿਆਸ ਸੀ
ਸੋਹਣਿਆ ਸੱਜਣਾ ਵੇ ਸਾਹਮਣੇ ਆ ਕੇ ਬੈਠਾ ਰਹਿ
ਅੱਖੀਆਂ ਵਿੱਚ ਅੱਖੀਆਂ ਪਾ ਕੇ ਬੈਠਾ ਰਹਿ
ਹਰ ਇਕ ਅੱਖ ਨੇ ਵੇਖਿਆ
ਹੰਝੂ ਡਿਗਦਾ ਮੇਰੀ ਅੱਖ ਤੋਂ
ਪਰ ਇਹਨਾ ਡਿਗਦੇ ਹੰਝੂਆਂ ਨੂੰ
ਸਮਝਣ ਵਾਲੀ ਕੋਈ ਅੱਖ ਨਾ ਦਿਖੀ
ਕਦੋਂ ਦੀਆਂ ਵਿਛਾਈਆਂ ਅੱਖਾਂ ਉਹਦੇ ਰਾਹ ਵਿੱਚ ਮੈਂ ਲਹੂ ਨਾਲ ਧੋ ਕੇ
ਉਹਨੇ ਤਾਂ ਵਾਪਸ ਆਉਣਾ ਨੀ ਕਮਲੇ ਯਾਰਾਂ ਮਰ ਜਾਣਾ ਐਂਵੇ ਰੋ ਰੋ ਕੇ
ਮੇਰੀਆਂ ਅੱਖਾਂ ਨੇ ਚੁਣਿਆ ਏ ਤੈਨੂੰ ਇਹ ਦੁਨੀਆ ਵੇਖ ਕੇ
ਕਿਸਦਾ ਚਿਹਰਾ ਹੁਣ ਵੇਖਾਂ ਮੈਂ, ਤੇਰਾ ਚਿਹਰਾ ਵੇਖ ਕੇ