ਸਫਲਤਾ ਖਰੀਦ ਨਹੀ ਹੁੰਦੀ, ਇਹ ਕਿਰਾਏ ਤੇ ਮਿਲਦੀ ਹੈ, ਤੇ ਇਸ ਦਾ ਕਿਰਾਇਆ ਹਰ ਰੋਜ਼ ਮਿਹਨਤ ਨਾਲ ਦੇਣਾ ਪੈਂਦਾ ਹੈ।
punjabi motivational shayari
ਮਿਹਨਤ ਦੇ ਹੱਥ ਪੱਕੇ ਹੁੰਦੇ ਨੇ ਸਮੇਂ ਦੀ ਲਗਾਮ ਨੂੰ ਫੜ ਲੈਂਦੇ ਨੇ ਮਾੜੇ ਸਮੇ ਚ ਜਿਹੜੇ ਹਿੰਮਤ ਕਰ ਜਾਂਦੇ ਉਹ ਵੱਡੇ ਮੁਕਾਮਾਂ ਉੱਤੇ ਚੜ ਜਾਂਦੇ ਨੇ
ਸਫਲਤਾ ਦੀ ਪੌੜੀ ਚੜ ਕੇ ਵੀ ਜੇਕਰ ਦਰਵਾਜੇ ਬੰਦ ਮਿਲਦੇ ਨੇ ਤਾਂ ਚੁਗਾਠਾਂ ਪੱਟਣ ਦਾ ਵੀ ਜਿਗਰਾ ਰੱਖੋ
ਕਿਸੇ ਦੇ ਮਾੜੇ ਬੋਲ ਸੁਣਕੇ ਆਪਣੇ ਇਰਾਦੇ ਨਾ ਬਦਲੋ, ਕਿਉਂਕਿ ਕਾਮਯਾਬੀ ਮਿਲਦਿਆਂ ਹੀ ਲੋਕਾਂ ਦੇ ਬੋਲ ਬਦਲ ਜਾਂਦੇ ਹਨ
ਹਾਰ ਕਬੂਲ ਨਈ ਜਿੱਤ ਦੀ ਉਮੀਦ ਦਾ ਸਰੂਰ ਆ ਜਿੱਥੇ ਪਹੁੰਚਣ ਦੇ ਸੁਪਣੇ ਬੁਣੇ ਉੱਥੇ ਪਹੁੰਚਣਾ ਮੈ ਜਰੂਰ ਆ
ਹੋਂਸਲਾ ਰੱਖ ਇਹ ਰਾਹਾਂ ਮੰਜ਼ਿਲ ਤੱਕ ਲੈ ਜਾਣਗੀਆਂ ਕਦੇ ਇਹ ਹੋਇਆ? ਕਿ ਰਾਤ ਤੋਂ ਬਾਦ ਦਿਨ ਨਾ ਹੋਇਆ ਹੋਵੇ
ਰਾਹ ਮੰਜ਼ਿਲਾ ਨੂੰ ਜਾਣ ਵਾਲੇ ਲੱਭੇ ਹੋਏ ਆ ਸ਼ੌਕ ਕਰਨੇ ਆ ਪੂਰੇ ਜਿਹੜੇ ਦਿਲ ਵਿੱਚ ਦੱਬੇ ਹੋਏ ਆ
ਜ਼ਿੰਦਗੀ ਚਾਹੇ ਕਿੰਨੇ ਵੀ ਜ਼ੁਲਮ ਕਰਦੀ ਰਵ੍ਹੇ ਜੀਊਣ ਦਾ ਮਕਸਦ ਨਹੀਂ ਭੁੱਲੀਦਾ-Motivational Punjabi status
ਜ਼ਿੰਦਗੀ ਚਾਹੇ ਕਿੰਨੇ ਵੀ ਜ਼ੁਲਮ ਕਰਦੀ ਰਵ੍ਹੇ ਜੀਊਣ ਦਾ ਮਕਸਦ ਨਹੀਂ ਭੁੱਲੀਦਾ, ਹੀਰਿਆਂ ਦੀ ਤਲਾਸ਼ ਵਿੱਚ ਨਿਕਲੇ ਹੋਈਏ ਤਾਂ ਮੋਤੀਆਂ ਤੇ ਨਹੀਂ ਡੁੱਲ੍ਹੀਦਾ
ਹੱਸ ਕੇ ਸਦਾ ਹੀ ਸਹਿਨੇ ਆ ਜਿੰਦਗੀ ਵਿੱਚ ਮਿਲੀਆਂ ਹਾਰਾਂ ਨੂੰ ਜੌਹਰੀ ਪਰਖਣ ਸੋਨੇ ਨੂੰ ਤੇ ਸਮਾਂ ਪਰਖ ਦਾ ਯਾਰਾਂ ਨੂੰ
ਗੱਲਾ ਦੋ ਹੀ ਕਰੋ
ਇੱਕ ਚੰਗੀਆਂ ਤੇ ਦੂਜਾ ਸਿਆਂਣੀਆ
ਪੈਂਦਾ ਆਪਣੇ ਮੁਕਦਰਾਂ ਨਾਲ ਭਿੜਣਾ
ਸੋਖੀਆਂ ਨੀ ਪਾਉਣੀਆਂ ਬੁੰਲਦੀਆਂ
ਕਈ ਵਾਰ ਆਨੰਦ ਸਾਡੀ ਮੁਸਕਰਾਹਟ ਦਾ ਕਾਰਨ ਬਣਦਾ ਹੈ
ਪਰ ਕਈ ਵਾਰ ਸਾਡੀ ਮੁਸਕਰਾਹਟ, ਸਾਡੇ ਆਨੰਦ ਦਾ ਕਾਰਨ ਬਣ ਜਾਂਦੀ ਹੈ।