ਚੰਗਾ ਸੱਚ ਖੂਬਸੂਰਤ ਜ਼ਿੰਦਗੀ ਦਾ ਰਾਜ ਹੈ ।
ਦੁਆ ਕਰੀ ਜਾਵੇ , ਦੁਆ ਲਈ ਜਾਵੇ ਅਤੇ ਦੁਆ ਦਿੱਤੀ ਜਾਵੇ।
punjabi motivational shayari
ਕਿਸੇ ਦੀ ਮੇਹਰਬਾਨੀ ਮੰਗਣੀ ਆਪਣੀ ਆਜ਼ਾਦੀ ਗੁਆਉਣਾ ਹੈ।
ਮਹਾਤਮਾ ਗਾਂਧੀ
ਖਾਮੋਸ਼ੀ ਤੇ ਪਛਤਾਵਾ ਨਹੀ ਕਰਨਾ ਪੈਦਾਂ
ਜਿੰਨਾ ਬੋਲਣ ਤੇ ਕਰਨਾ ਪੈਦਾ ਹੈ ।
ਕਿਸੇ ਕਾਮਯਾਬ ਵਿਅਕਤੀ ਨੂੰ ਅਲਾਰਮ ਨਹੀਂ
ਉਸ ਦੀਆਂ ਜੁੰਮੇਵਾਰੀਆਂ ਜਗਾਉਦੀਆਂ ਨੇ ਜੀ
ਛੋਟੀਆਂ ਨਦੀਆਂ ਸ਼ੋਰ ਸ਼ਰਾਬੇ ਕਰਦੀਆਂ ਜਾਂਦੀਆਂ ਨੇ ਅਤੇ
ਡੂੰਘੀਆਂ ਨਦੀਆਂ ਇਕ ਸ਼ਾਂਤੀ ਭਰੇ ਜਲਾਲ ਚ’ ਵਹਿੰਦੀਆਂ ਨੇ..
ਬਜ਼ੁਰਗਾਂ ਦੇ ਕੰਬਦੇ ਹੱਥਾਂ ਵਿੱਚ ਭਾਵੇਂ ਜਾਨ ਬਹੁਤ ਘੱਟ ਹੁੰਦੀ ਹੈ
ਪਰ ਇਹ ਹੱਥ ਜਿਸਨੂੰ ਦਿਲੋਂ ਆਸ਼ੀਰਵਾਦ ਦੇ ਦੇਣ..
ਉਸਦੀ ਕਿਸਮਤ ਸਦਾ ਲਈ ਸੁਆਰ ਦਿੰਦੇ ਹਨ ।
ਘੜੀ ਵੱਲ ਦੇਖਦੇ ਹੀ ਨਾ ਰਹੋ। ਉਹ ਕਰੋ,
ਜੋ ਇਹ ਕਰਦੀ ਹੈ। ਚੱਲਦੇ ਰਹੋ।
ਬਦਕਿਸਮਤ ਬੰਦਾ ਉਹ ਹੈ
ਜੋ ਦੂਸਰੇਆਂ ਲਈ ਬਿਪਤਾ ਮੰਗਦਾ ਹੈ
ਪਰ ਇਹ ਨਹੀਂ ਸੋਚਦਾ ਕਿ
ਇਹ ਵਾਪਸ ਉਸੇ ਕੋਲ ਹੀ ਆਏਗਾ . . .
ਜ਼ਰੂਰੀ ਨਹੀਂ ਕਿ ਨਸ਼ਾ ਹੀ ਜਵਾਨੀ ਖਾ ਜਾਵੇ।
ਕਈ ਵਾਰ ਸਿਰ ਤੇ ਪਈਆਂ ਜਿੰਮੇਵਾਰੀਆਂ ਵੀ ਜਵਾਨੀ ਨੂੰ ਖਾ ਜਾਂਦੀਆਂ ਨੇ
ਪੱਕੀ ਮੁਆਫ਼ੀ ਮੰਗ ਲਓ, ਉਹਨਾਂ ਰਿਸ਼ਤਿਆਂ ਤੋਂ,
ਜਿਹਨਾਂ ਦਾ ਮਕਸਦ ਤੁਹਾਡੀਆਂ ਲੱਤਾਂ ਖਿੱਚਣਾ
ਤੇ ਤੁਹਾਨੂੰ ਨੀਚਾ ਦਿਖਾਉਣਾ ਹੀ ਹੈ।
ਕਿਸੇ ਦੇ ਪੈਰਾਂ ‘ਤੇ ਡਿਗ ਕੇ ਕਾਮਯਾਬੀ ਹਾਸਲ ਕਰਨ ਨਾਲੋਂ
ਚੰਗਾ ਹੈ, ਨੇ ਆਪਣੇ ਪੈਰਾਂ ‘ਤੇ ਚੱਲ ਕੇ ਕੁਝ ਬਣਨ ਦਾ ਇਰਾਦਾ ਰੱਖੋ।
ਝੁਕ ਕੇ ਨਿਭਾਉਣ ਲੱਗਿਆਂ ਵੀ ਸ਼ਰਮ ਨਾ ਕਰੋ,
ਉਹਨਾਂ ਰਿਸ਼ਤਿਆਂ ਨੂੰ, ਜਿਹੜੇ ਰਿਸ਼ਤਿਆਂ ਦੀ ਪ੍ਰੀਭਾਸ਼ਾ ਵਿੱਚ ਆਉਂਦੇ ਨੇ।