ਤੁਸੀਂ ਆਪਣੀ ਜ਼ਿੰਦਗੀ ਤਦ ਤੱਕ ਨਹੀਂ, ਬਦਲ ਸਕਦੇ
ਜਦ ਤੱਕ ਤੁਸੀਂ ਆਪਣੇ ਰੋਜ਼ਾਨਾ ਕੀਤੇ ਜਾਣ ਵਾਲੇ
ਕੰਮਾਂ ਨੂੰ ਨਹੀਂ ਬਦਲਦੇ ਤੁਹਾਡੀ ਸਫਲਤਾ ਦਾ
ਭੇਤ ਤੁਹਾਡੇ ਨਿਤਨੇਮ ਵਿੱਚ ਲੁਕਿਆ ਹੈ।
punjabi motivation status
ਵਕਤ ਬੀਤ ਜਾਣ ਦੇ ਬਾਅਦ ਇਹ ਅਹਿਸਾਸ ਹੁੰਦਾ ਹੈ
ਕਿ ਜਿਹੜਾ ਵਕਤ ਚਲਾ ਗਿਆ ਉਹ ਵਧੀਆ ਸੀ
ਜ਼ਿੰਦਗੀ ਚਾਹੇ ਕਿੰਨੇ ਵੀ ਜ਼ੁਲਮ ਕਰਦੀ ਰਹੇ ਜਿਉਣ ਦਾ ਮਕਸਦ ਨਹੀਂ ਭੁੱਲੀਦਾ,
ਹੀਰਿਆਂ ਦੀ ਤਲਾਸ਼ ਵਿੱਚ ਨਿਕਲੇ ਹੋਈਏ ਤਾਂ ਮੋਤੀਆਂ ਤੇ ਨਹੀਂ ਡੁੱਲ੍ਹੀਦਾ
“ਬੱਸ ਦਿਲਾਂ ਨੂੰ ਜਿੱਤਣ ਦਾ ਮਕਸਦ ਰੱਖਦੇ ਆਂ..
ਦੁਨੀਆਂ ਜਿੱਤ ਕੇ ਤਾਂ ਸਿਕੰਦਰ ਵੀ ਖਾਲੀ ਹੱਥ ਗਿਆ ਸੀ।”
ਸਾਨੂੰ ਬੁਝੇ ਹੋਏ ਦੀਵੇ ਨਾ ਸਮਝਿਓ
ਅਸੀਂ ਵਾਂਗ ਮਿਸ਼ਾਲਾ ਮੱਚਾਂਗੇ
ਅਸੀਂ ਓ ਨਹੀਂ ਜੋ ਤੁਸੀਂ ਸਮਝ ਰਹੇ
ਜਦੋ ਟੱਕਰਾਂਗੇ ਤਾਂ ਦੱਸਾਂਗੇ
ਗਮ ਨਾ ਕਰ ਬੁੱਲੇਆ , ਤਕਦੀਰ ਬਦਲਦੀ ਰਹਿੰਦੀ ਏ ।
ਸ਼ੀਸ਼ਾ ਸ਼ੀਸ਼ਾ ਹੀ ਰਹਿੰਦਾ ਏ ਬਸ ਤਸਵੀਰ ਬਦਲਦੀ ਰਹਿੰਦੀ ਏ
ਫ਼ਲਦਾਰ ਦਰੱਖ਼ਤ ਅਤੇ ਗੁਣਵਾਨ ਵਿਅਕਤੀ ਹੀ ਝੁਕਦੇ ਹਨ।
ਸੁੱਕਾ ਦਰੱਖ਼ਤ ਅਤੇ ਮੂਰਖ ਵਿਅਕਤੀ ਕਦੇ ਨਹੀਂ ਝੁਕਦਾ
ਹਿੰਮਤ ਨਾ ਹਾਰੋ ਕਿਉਂਕਿ ਤੁਸੀਂ ਆਪਣੇ
ਆਪ ਵਿੱਚ ਖੁਦ ਦੇ ਬਹੁਤ ਵੱਡੇ ਸਹਾਰੇ ਓ..
ਔਖਿਆਂ ਰਾਹਾਂ ਦੀਆਂ ਮੰਜ਼ਿਲਾਂ
ਅਕਸਰ ਸੁਹਾਵਣੀਆਂ ਹੁੰਦੀਆਂ ਹਨ
ਜ਼ਿੰਦਗੀ ਵੀ ਇੱਕ ਅਨਜਾਣ ਕਿਤਾਬ ਵਰਗੀ ਆ
ਅਗਲੇ ਪੰਨੇ ਤੇ ਕੀ ਲਿਖਿਆ ਕਿਸੇ ਨੂੰ ਨਹੀ ਪਤਾ
ਕਾਮਯਾਬੀ ਕਾਰਜਾਂ ਨਾਲ ਜੁੜੀ ਜਾਪਦੀ ਹੈ।
ਕਾਮਯਾਬ ਲੋਕ ਅੱਗੇ ਵਧਦੇ ਰਹਿੰਦੇ ਹਨ।
ਗ਼ਲਤੀਆਂ ਕਰਦੇ ਹਨ, ਪਰ ਕਦੇ ਹਾਰ ਨਹੀਂ ਮੰਨਦੇ।
ਕਾਨਰੈਡ ਹਿਲਟਨ
ਪਰਿਵਾਰ ਦੀ ਤਾਕਤ “ਮੈਂ” ਵਿੱਚ
ਨਹੀਂ, “ਅਸੀਂ ਵਿੱਚ ਹੁੰਦੀ ਹੈ।ਨਰਿੰਦਰ ਸਿੰਘ ਕਪੂਰ