ਜਿਸਦਾ ਸਮਾਂ ਗੁਰੂ ਹੁੰਦਾ ਹੈ,
ਉਹ ਇਨਸਾਨ ਅਜਿਹੇ ਸਬਕ ਸਿਖਦਾ ਹੈ,
ਜਿਹੜੇ ਉਸ ਨੂੰ ਕਦੇ ਹਾਰਨ ਨਹੀਂ ਦਿੰਦੇ।
punjabi motivation status
ਬੁਰਾਈ ਨੂੰ ਅਪਣਾਉਣਾ ਬਹੁਤ ਆਸਾਨ ਹੁੰਦਾ ਹੈ,
ਪਰ ਇਸਨੂੰ ਛੱਡਣ ਲਈ, ਮਜ਼ਬੂਤ ਇਰਾਦਿਆਂ ਦੀ ਜ਼ਰੂਰਤ ਪੈਂਦੀ ਹੈ ।
ਜਦੋਂ ਦੁਨੀਆਂ ਹਰਾਉਣ ਲਈ ਜ਼ੋਰ ਲਗਾ ਰਹੀ ਹੋਵੇ,
ਤਾਂ ਤੁਹਾਡਾ ਜ਼ੋਰ ਜਿੱਤਣ ਲਈ ਲੱਗਣਾ ਚਾਹੀਦਾ।
ਚੰਗਾ ਦਿਖਣ ਲਈ ਨਾ ਜੀਉ,ਸਗੋਂ ਚੰਗੇ ਬਣਨ ਲਈ ਜੀਉ।
ਜੋ ਝੁਕਦਾ ਹੈ ਉਹ ਸਾਰੀ ਦੁਨੀਆਂ ਨੂੰ ਝੁਕਾ ਸਕਦਾ ਹੈ ਜੀ।
ਨਿਮਰਤਾ ਸਭ ਤੋਂ ਵੱਡਾ ਗਹਿਣਾ ਹੈ ਜੀ ।
ਬਿਨਾਂ ਕਿਸੇ ਸਵਾਰਥ ਦੇ ਦੂਜਿਆਂ ਲਈ ਰਾਹ ਬਣਾਉਣ ਵਾਲਾ
ਬੰਦਾ ਫੁੱਲਾਂ ਅਤੇ ਕੰਡਿਆਂ ਨੂੰ ਇਕ ਸਮਾਨ ਸੋਖ ਕੇ ਤੁਰਦਾ ਹੈ।
ਜੇਕਰ ਖੁਸ਼ਬੂ ਹੀ ਨਹੀਂ ਹੈ ਤਾਂ ਚੰਦਨ ਨੂੰ
ਚੰਦਨ ਕਹਿਣ ਦੀ ਕੀ ਲੋੜ, ਲੱਕੜ ਹੈ।
ਜੇ ਇਨਸਾਨੀਅਤ ਹੀ ਨਹੀਂ ਤਾਂ ਇਨਸਾਨ ਨੂੰ ‘
ਇਨਸਾਨ ਕਹਿਣ ਦੀ ਕੀ ਲੋੜ, ਹੈਵਾਨ ਹੈ।
ਧੂਆ ਦਰਦ ਬਿਆਨ ਕਰਦਾ ਏ, ਤੇ ਰਾਖ ਕਹਾਣੀਆਂ ਛੱਡ ਜਾਂਦੀ ਏ ਕੁਝ ਦੀਆਂ
ਗੱਲਾਂ ਵਿੱਚ ਵੀ ਦੇਖ ਨਹੀਂ ਹੁੰਦਾ ਕੁਝ ਦੀ ਖ਼ਾਮੋਸ਼ੀ ਵੀ ਨਿਸ਼ਾਨੀਆਂ ਛੱਡ ਜਾਂਦੀ ਏ
“ਜੇਬ ਖ਼ਾਲੀ ਵੀ ਹੋਵੇ ਫਿਰ ਵੀ ਮਨਾ ਕਰਦੇ ਨਹੀਂ ਵੇਖਿਆ
ਮੈ ਆਪਣੇ ਬਾਪ ਤੋਂ ਅਮੀਰ ਇਨਸਾਨ ਅੱਜ ਤੱਕ ਨਹੀਂ ਵੇਖਿਆ”
ਟੀਚਾ ਮਿੱਥ ਕੇ ਮਿਹਨਤ ਕਰਨ ਵਾਲੇ ਨੂੰ ਜਿੱਤ ਮਿਲਣੀ ਤੈਅ ਹੈ।
ਨਰਿੰਦਰ ਸਿੰਘ ਨੰਗਲ
ਮੈਂ ਨਾਕਾਮੀ ਸਵੀਕਾਰ ਸਕਦਾ ਹਾਂ।
ਪਰ ਕੋਸ਼ਿਸ਼ ਨਾ ਕਰਨਾ ਸਵੀਕਾਰ ਨਹੀਂ ਕਰ ਸਕਦਾ।
ਮਾਈਕਲ ਜੌਰਡਨ
ਜੋ ਆਪਣੀ ਨਿੰਦਾ ਸੁਣ ਕੇ ਖੁਸ਼ ਹੁੰਦਾ ਹੈ, ਮਹਾਨ ਹੈ।
ਜੋ ਨਿੰਦਾ ਕਰਕੇ ਖੁਸ਼ ਹੁੰਦਾ ਹੈ, ਉਹ ਛੋਟਾ ਹੈ।
ਸੰਸਾਰ ਇਕ ਖਤਰਨਾਕ ਪਿੜ ਹੈ
ਇਸ ਲਈ ਨਹੀਂ ਕਿ ਇਥੇ ਬੁਰਾਈ ਹੈ
ਪਰ ਇਸ ਵਾਸਤੇ ਕਿ ਏਥੇ ਉਹ ਲੋਕ ਹਨ
ਜੋ ਬੁਰਾਈ ਨੂੰ ਚੁੱਪ ਕਰਕੇ ਦੇਖਦੇ ਹਨ
ਪਰ ਕਰਦੇ ਕੁਝ ਨਹੀਂ।
ਅਲਬਰਟ ਆਈਨਸਟਾਈਨ