ਮਹਾਤਮਾ ਬੁੱਧ ਜੀ ਆਪਣੇ ਪਿਛਲੇ ਜਨਮ ਵਿੱਚ ਹਾਥੀ ਸਨ , ਇਹ ਖੁਦ ਮਹਾਤਮਾ ਬੁੱਧ ਜੀ ਆਪਣੀ ਆਤਮਿਕ ਕਥਾ ਵਿੱਚ ਲਿਖਦੇ ਹਨ। ਸਾਰਨਾਥ ਮੰਦਰ ਵਿੱਚ ਮਹਾਤਮਾ ਬੁੱਧ ਦੀ ਜੀਵਨੀ ਤੇ ਝਲਕ ਪਾਉਦੀਆ ਤਸਵੀਰਾ ਉਕਰੀਆ ਹੋਈਆ ਹਨ। ਪਹਿਲੀ ਤਸਵੀਰ ਵਿੱਚ ਹਾਥੀ ਦਿਖਾਉਦੇ ਨੇ , ਦੂਸਰੀ ਵਿੱਚ ਮਹਾਤਮਾ ਬੁੱਧ ਦੀ ਮਾਂ ਦਿਖਾਉਦੇ ਨੇ , ਤੀਸਰੀ ਵਿੱਚ ਹਾਥੀ ਦੀ ਰੂਹ ਦਾ ਪ੍ਰਵੇਸ਼ ਮਹਾਤਮਾ ਬੁੱਧ ਦੇ ਮਾਤਾ ਦੇ ਅੰਦਰ ਦਿਖਾਉਦੇ ਨੇ ਅਤੇ ਚੌਥੀ ਤਸਵੀਰ ਵਿੱਚ ਮਹਾਤਮਾ ਬੁੱਧ ਦਾ ਜਨਮ ਦਿਖਾਉਦੇ ਨੇ ਸਿਰਫ ਇਹ ਦੱਸਣ ਵਾਸਤੇ ਕਿ ਪਿਛੋਕੜ ਹਾਥੀ ਸੀ।
ਬੁੱਧਾ ਲਿਖਦੇ ਹਨ ਕਿ ਜਦ ਜੰਗਲ ਨੂੰ ਅੱਗ ਲੱਗੀ ਤਾ ਸਾਰੇ ਜਾਨਵਰ ਦੌੜ ਪਏ ਤਾ ਹਾਥੀ ਵੀ ਭੱਜਿਆ। ਬਾਕੀ ਜਾਨਵਰ ਦੌੜਨ ਵਿੱਚ ਅੱਗੇ ਨਿਕਲ ਗਏ ਪਰ ਹਾਥੀ ਭਾਰਾ ਹੋਣ ਕਰਕੇ ਪਿੱਛੇ ਰਹਿ ਗਿਆ। ਜਦ ਹਾਥੀ ਸਾਹ ਲੈਕੇ ਫਿਰ ਟੁਰਨ ਲੱਗਾ ਤਾ ਇਕ ਖਰਗੋਸ਼ ਭੱਜਿਆ ਹੋਇਆ ਆਇਆ ਅਤੇ ਹਾਥੀ ਦੇ ਪੈਰ ਥੱਲੇ ਆਣਕੇ ਭੁਲੇਖੇ ਨਾਲ ਪਨਾਹ ਲੈਦਾ ਕਿ ਸ਼ਾਇਦ ਇਹ ਕੋਈ ਥੰਮ ਹੈ। ਹਾਥੀ ਨੇ ਸੋਚਿਆ ਕਿ ਜੇਕਰ ਮੈ ਪੈਰ ਰੱਖ ਦਿੱਤਾ ਤਾ ਇਹ ਤਾ ਕੁਚਲਿਆ ਜਾਵੇਗਾ। ਇਹ ਆਪਣੀ ਜਾਨ ਬਚਾਉਣ ਲਈ ਪੈਰ ਥੱਲੇ ਬੈਠਾ ਹੈ ਹੁਣ ਮੈ ਇਸਦੀ ਜਾਨ ਕਿਵੇ ਲੈ ਲਵਾ। ਕਹਿੰਦੇ ਹਾਥੀ ਸਾਰੇ ਦਾ ਸਾਰਾ ਜਲ ਗਿਆ ਪਰ ਖਰਗੋਸ਼ ਤੇ ਪੈਰ ਨਹੀ ਰੱਖਿਆ। ” ਅਹਿੰਸਾ ਪਰਮੋ ਧਰਮ ” ਦਾ ਨਾਹਰਾ ਮਹਾਤਮਾ ਬੁੱਧ ਦਾ ਸੀ ਕਿ ਕਿਸੇ ਨੂੰ ਚੋਟ ਨਹੀ ਪਹੁੰਚਾਉਣੀ। ਸ਼ਾਇਦ ਇਹੀ ਵਿਚਾਰ ਅਗਲੇ ਜਨਮ ਵਿੱਚ ਵੀ ਨਾਲ ਆਏ।