ਗੱਲ ਕੋਈ ਬਹੁਤੀ ਪੁਰਾਣੀ ਨਹੀਂ ਆ,ਆਹੀ ਕੋਈ ੪,੫ ਕ ਸਾਲ ਪਹਿਲਾ ਦੀ ਆ ਜਦੋ ਮੈ +੧ ਵਿਚ ਪੜਦੀ ਹੁੰਦੀ ਸੀ ਮੈਨੂੰ ਨਹੀਂ ਪਤਾ ਸੀ ਇਹ ਮੇਰੇ ਮਨ ਦਾ ਡਰ ਸੀ ਜਾ ਫਿਰ ਸਚੀ ਗੱਲ ਹੀ ਸੀ, ਮੈ ਛੋਟੇ ਹੁੰਦੇ ਤੋਂ ਹੀ ਆਪਣੀ ਦਾਦੀ ਤੋਂ ਭੂਤ ਪ੍ਰੇਤਾ ਦੀਆ ਗੱਲਾਂ ਸੁਣਦੀ ਹੁੰਦੀ ਸੀ. ਮੈਨੂੰ ਡਰ ਵੀ ਬਹੁਤ ਲੱਗਣਾ ਪਰ ਮੈ ਫਿਰ ਵੀ ਇਹ ਗੱਲਾਂ ਸੁਣਨੀਆਂ, ਮੈ ਛੋਟੇ ਹੁੰਦੇ ਤੋਂ ਹੀ ਲੇ ਕੇ ਹੁਣ ਤਕ ਵੀ ਆਪਣੇ ਘਰ ਦੇ ਅੰਦਰ ਕਮਰੇ ਚ ਕਦੇ ਕੱਲੀ ਨੀ ਬੈਠਦੀ ਨਾ ਮੈ ਕੱਲੀ ਕਦੇ ਸੌ ਸਕਦੀ ਆ। ਜਦੋ ਮੈ ਤਕਰੀਬਨ ੧੬ ਕ ਸਾਲ ਦੀ ਸੀ ਤਾਂ ਇਕ ਦਿਨ ਰਾਤ ਨੂੰ ਮੈਨੂੰ ਅਜੀਬ ਜਾ ਸੁਪਨਾ ਆਇਆ ਮੈ ਨਾ ਤਾਂ ਚੰਗੀ ਤਰਾਂ ਸੁੱਤੀ ਹੀ ਹੋਈ ਸੀ ਨਾ ਜਾਗਦੀ ਹੀ ਸੀ,ਮੈ ਸੁਪਨੇ ਵਿਚ ਕਿ ਵੇਖਦੀ ਆ ਇਕ ਅੱਦਖ਼ੜ ਉਮਰ ਦੀ ਜਨਾਨੀ ਜਿਸਨੇ ਘੁੰਡ ਸੁੱਟਾ ਹੋਇਆ ਸੀ ਆਪਣੇ ਇਕ ਪਾਸੇ ਛੋੱਟਾ ਜਾ ਜਵਾਕ ਚੱਕਿਆ ਹੋਇਆ ਸੀ ਜੋ ਕਿ ਰੋ ਰਿਹਾ ਸੀ ਤੇ ਉਸ ਜਨਾਨੀ ਨੇ ਘੱਗਰਾ ਪਾਇਆ ਹੋਇਆ ਸੀ ਤੇ ਪੈਰਾਂ ਵਿਚ ਝਾਂਜਰਾਂ ਸੀ ਉਹ ਨੱਚਦੀ ਹੋਈ ਮੇਰੇ ਵੱਲ ਆ ਰਹੀ ਸੀ ਜਦੋ ਹੀ ਉਹ ਮੇਰੇ ਕੋਲ ਆਉਂਦੀ ਆ ਤਾਂ ਮੇਰੀਆਂ ਚੀਕਾ ਨਿਕਲ ਜਾਂਦੀਆਂ ਨੇ ਸਾਡਾ ਸਾਰਾ ਪਰਿਵਾਰ ਡਰ ਜਾਂਦਾ ਵੀ ਇਹ ਇਕ ਦਮ ਕਿ ਹੋਇਆ ਇਸਨੂੰ ।
ਉਸ ਤੋਂ ਬਾਅਦ ਅਗਲੇ ਦਿਨ ਮੈ ਅਗਲੇ ਦਿਨ ਆਪਣੀ ਦਾਦੀ ਨੂੰ ਸਾਰੀ ਗੱਲ ਦਸਦੀ ਆ ਫਿਰ ਮੇਰੇ ਦਾਦੀ ਮੈਨੂੰ ਦਸਦੇ ਆ ਜੋ ਆਪਣੇ ਪਿੱਛੇ ਘਰ ਆ ਇਹਨਾ ਦੀ ਜਨਾਨੀ ਦੀ ਅੱਜ ਤੋਂ ਕੋਈ ੪੦ ਕ ਸਾਲ ਪਹਿਲਾ ਜਾਪੇ ਵਿਚ ਮੌਤ ਹੋਗੀ ਸੀ ਤੇ ਜਦੋ ਉਸਦਾ ਸੰਸਕਾਰ ਕੀਤਾ ਗਿਆ ਤਾਂ ਜੋ ਉਸਦੇ ਪੇਟ ਵਿਚ ਬੱਚਾ ਸੀ ਉਹ ਬੁੜਕ ਕੇ ਬਾਹਰ ਆ ਗਿਆ ਪਰ ਉਸ ਬੱਚੇ ਨੂੰ ਅੱਗ ਦੇ ਵਿਚ ਹੀ ਸੁੱਟ ਦਿੱਤਾ ਦੁਬਾਰਾ ਤੇ ਉਹ ਜਿਓੰਦਾ ਜਾਗਦਾ ਬੱਚਾ ਵੀ ਆਪਣੀ ਮਾਂ ਦੇ ਨਾਲ ਹੀ ਅੱਗ ਵਿਚ ਮੱਚ ਗਿਆ.ਮੇਰੇ ਦਾਦੀ ਦੇ ਅਨੁਸਾਰ ਇਸ ਗੱਲ ਨੂੰ ਲਗਭਗ ੪੦ ਸਾਲ ਹੋਗੇ ਆ ਪਰ ਉਹ ਜਨਾਨੀ ਅੱਜ ਵੀ ਸਾਰੇ ਆਸੇ ਪਾਸੇ ਦੇ ਲੋਕ ਨੂੰ ਦਿਖਦੀ ਆ ਜਦੋ ਉਸਨੂੰ ੧੦੦ ਸਾਲ ਪੂਰੇ ਹੋਗੇ ਫਿਰ ਉਸਦੀ ਆਤਮਾ ਨੂੰ ਮੁਕਤੀ ਮਿਲਣੀ ਆ ਆਪਣੇ ਪੰਜਾਬੀ ਚ ਐਦਾ ਦੀ ਜਨਾਨੀ ਜੋ ਬੱਚਾ ਪੇਟ ਵਿਚ ਹੋਣ ਤੇ ਮਰ ਜਾਵੇ ਉਸਨੂੰ ਕੁਚੀਲ ਕਹਿੰਦੇ ਆ ਐਦਾ ਦੀ ਔਰਤ ਨੂੰ ਮਰਨ ਦੇ ੧੦੦ ਸਾਲ ਬਾਅਦ ਹੀ ਮੁਕਤੀ ਮਿਲਦੀ ਆ। ਮੈਨੂੰ ਇਹ ਨਹੀਂ ਪਤਾ ਦਾਦੀ ਦੀ ਕਹੀ ਗੱਲ ਸੱਚ ਆ ਜਾ ਝੂਠ ਪਰ ਉਸ ਰਾਤ ਤੋਂ ਬਾਅਦ ੩,੪ ਬਾਰ ਫਿਰ ਮੈ ਆਪਣੇ ਸੁਪਨੇ ਵਿਚ ਉਸ ਜਨਾਨੀ ਨੂੰ ਵੇਖਿਆ ਮੇਰੇ ਦਾਦੀ ਉਸ ਜਨਾਨੀ ਨੂੰ ਬੀਬੀ ਬੋਲਦੇ ਹੁੰਦੇ ਸੀ ਜਦੋ ਵੀ ਫਿਰ ਮੈ ਕਿਤੇ ਸੁਪਨੇ ਵਿਚ ਡਰਨਾ ਤਾਂ ਮੇਰੀ ਦਾਦੀ ਨੇ ਬੋਲਣਾ ਅੱਜ ਬੀਬੀ ਫਿਰ ਆਗੀ ਤੈਨੂੰ ਮਿਲਣ ਬੇਸ਼ੱਕ ਅੱਜ ਅਸੀਂ ਬਹੁਤ ਤਰੱਕੀ ਕਰ ਗਏ ਆ ਤੇ ਸਾਡੀ ਵਿਗਿਆਨ ਭੂਤ ਪ੍ਰੇਤ ਨੂੰ ਨਹੀ ਮੰਨਦੀ ਪਰ ਜੋ ਗੱਲ ਗੁਰਬਾਣੀ ਵਿਚ ਆਉਂਦੀ ਆ ਉਹ ਕਦੇ ਝੂਠ ਨੀ ਹੋ ਸਕਦੀ ਇਸ ਘਟਨਾ ਤੋਂ ਬਾਅਦ ਮੈ ਸੁਖਮਨੀ ਸਾਹਿਬ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ ਬਸ ਫਿਰ ਕਦੇ ਮੁੜਕੇ ਬੀਬੀ ਮੈਨੂੰ ਮਿਲਣ ਨਹੀਂ ਆਈ ।.ਇਸ ਗੱਲ ਨੂੰ ਭਾਵੇਂ ਹੁਣ ਕਈ ਸਾਲ ਹੋਗੇ ਆ ਪਰ ਹੁਣ ਵੀ ਕਦੇ ਕਦੇ ਇਹ ਗੱਲ ਯਾਦ ਕਰਕੇ ਡਰ ਲਗਦਾ।