ਜੁੱਤੀ ਵਿਚ ਰੁਪਈਆ ਜੁੱਤੀ ਚੱਕਣੀ ਨਾ ਆਵੇ
ਵੀਰ ਗਿਆ ਪਰਦੇਸ਼ ਭਾਬੋ ਰੱਖਣੀ ਨਾ ਆਵੇ
punjabi boliyan
ਉੱਚੀ ਉੱਚੀ ਖੂਹੀ ਉਤੇ ਡੋਲ ਖੜਕਦੇ-2
ਪਾਣੀ ਦਿਆਂ ਭੋੜਿਆ ਨੂੰ ਕੌਣ ਢੋਉਗਾ
ਭਾਬੀ ਸਾਗ ਨੂੰ ਨਾ ਜਾਈ ਭੈ ਮੁੰਡਾ ਰੋਉਗ-2
ਮਾਹੀ ਸਾਊ ਐ ਬੜਾ ਨੀ ਕਮਾਊ ਐ ਬੜਾ
ਬੋਲੇ ਮਿੱਠਾ ਮਿੱਠਾ ਜਦੋਂ ਨੀ ਓ ਗੱਲ ਕਰਦਾ
ਜੱਟ ਮੇਰੇ ਪਿੱਛੇ ਮੇਰੀ ਸੱਸ ਨਾਲ ਲੜਦਾ ਬੜਾ ..
ਜੱਟ ਮੇਰੇ ਪਿੱਛੇ ਮੇਰੀ ਸੱਸ ਨਾਲ ਲੜਦਾ ਬੜਾ..
ਘਰ ਨੇ ਜਿੰਨਾ ਦੇ ਕੋਲੋ ਕੋਲੀ ਖੇਤ ਜਿੰਨਾ ਦੇ ਨਿਆਈਆ-2
ਬਈ ਛਾਲ ਮਾਰ ਕੇ ਚੜਗੀ ਬੰਨੇ ਤੇ ਚਿੜੀਆ ਖੂਬ ਉਡਾਈਆਂ
ਨਣਦਾ ਨੂੰ ਝਿੜਕਦੀਆਂ ਬੇਅਕਲਾਂ ਭਰਜਾਈਆਂ-2
ਛੋਟੀ ਭਾਬੀ ਵਿਆਹ ਕੇ ਆਈ
ਬਹਿਗੀ ਪੀੜਾ ਡਾਹਕੇ ਬਈ ਸੱਸ ਕਹੇ
ਤੂੰ ਰੋਟੀ ਖਾਲੈ ਨੂੰਹ ਸੰਗਦੀ ਨਾ ਖਾਵੇ
ਮੂੰਹ ਵਿਚ ਭਾਬੀ ਦੇ ਨਣਦ ਬੁਰਕੀਆਂ ਪਾਵੇ-2
ਢਾਈਏ- ਢਾਈਏ ਜੇ ਸੱਸ ਮਾ ਬਣਜੇ ,
ਅਸੀ ਨੂੰਹਾਂ ਪੇਕੇ ਕਿਉ ਜਾਈਏ
ਸਭ ਤੋਂ ਪਿਆਰੀ ਮੈਨੂੰ ਤੂੰ ਨੀ ਨਣਦੇ ਤੈਥੋਂ ਪਿਆਰਾ ਤੇਰਾ ਵੀਰ
ਨੀ ਜਦ ਗੱਲਾ ਕਰਦਾ ਦੰਦਾ ਦਾ ਹਸਦਾ ਬੀੜ – 2
ਹੋਰਾਂ ਵਾਰੀ ਸੱਸ ਨੇ ਸੁਨੱਖੇ ਮੁੰਡੇ ਜੰਮ ਤੇ
ਮੇਰੇ ਵਾਰੀ ਜੰਮ ਦਿੱਤਾ ਕਾਲਾ ਮੇਰੀ ਸੱਸ ਨੇ
ਇੱਥੇ ਕਰ ਦਿੱਤਾ ਘਾਲਾ ਮਾਲਾ ਮੇਰੀ ਸੱਸ ਨੇ
ਚਾਂਦੀ ਦੀ ਜੁਤੀ ਮੇਰੇ ਮੈਚ ਨਾ ਆਵੇ-2
ਸੋਨੇ ਦੀ ਜੁੱਤੀ ਮੇਰੇ ਚੁਭਦੀ ਐ
ਘਰੇ ਨਣਦ ਕੁਆਰੀ ਉਹਦੀ ਪੁਗਦੀ ਐ-2
ਅੰਬਾ ਉਤੇ ਕੋਇਲ ਬੋਲਦ-2
ਟਾਹਲੀ ਉਤੇ ਘੁੱਗੀਆਂ ਛੋਟੀ ਨਣਦ ਦਾ
ਡੋਲਾ ਤੋਰ ਕੇ ਭਾਬੀ ਪਾਉਂਦੀ ਲੁੱਡੀਆਂ-2
ਉਚੇ ਟਿਬੇ ਮੈਂ ਤਾਣਾ ਤਣਦੀ-2
ਉਤੋਂ ਦੀ ਲੰਘਗੀ ਵੱਛੀ ਨਣਾਨੇ
ਮੋਰਨੀਏ ਘਰ ਜਾਕੇ ਨਾ ਦੱਸੀ
ਜਾਨ ਤੋਂ ਪਿਆਰਾ ਮੈਨੂੰ ਤੂੰ ਬੀਬੀ ਨਣਦੇ
ਤੇਰੇ ਤੋਂ ਪਿਆਰਾ ਤੇਰਾ ਵੀਰ
ਨੀ ਜਦ ਗਾਲ੍ਹਾਂ ਕੱਢਦਾ,
ਅੱਖੀਆਂ ਚੋਂ ਵੱਗਦਾ ਨੀਰ