ਲੰਬੇ ਲੰਬੇ ਤੰਦ ਵੇ ਮੈਂ ਤੱਕਲੇ ਤੇ ਪਾਉਨੀ ਆਂ
ਤੱਕ ਤੱਕ ਰਾਹਾਂ ਸਾਰਾ ਦਿਨ ਮੈਂ ਲੰਘਾਉਣੀ ਆਂ
ਯਾਦ ਕਰਾਂ ਮੈਂ ਤੈਨੂੰ ਹਰ ਵੇਲੇ
ਤੂੰਬਾ ਵੱਜਦਾ ਜ਼ਾਲਮਾਂ ਵਿੱਚ ਵਿਹੜੇ
ਤੂੰਬਾ ਵੱਜਦਾ ਜ਼ਾਲਮਾਂ ਵਿੱਚ ਵਿਹੜੇ
punjabi boliyan
ਸਾਉਣ ਮਹੀਨੇ ਵਰ੍ਹੇ ਮੇਘਲਾ ਸਾਉਣ ਮਹੀਨੇ ਵਰ੍ਹੇ ਮੇਘਲਾ
ਲਸ਼ਕੇ ਜ਼ੋਰੋ ਜ਼ੋਰ ਨੀਂ
ਦਿਨ ਤੀਆਂ ਦੇ ਆਏ
ਪੀਂਘਾਂ ਲੈਣ ਹੁਲਾਰੇ ਜ਼ੋਰ ਨੀਂ
ਦਿਨ ਤੀਆਂ ਦੇ ਆਏ
ਪੀਂਘਾਂ ਲੈਣ ਹੁਲਾਰੇ ਜ਼ੋਰ
ਨੀ ਤੂੰ ਨੱਚ ਅੜੀਏ ਬੋਲੀ ਚੱਕ ਅੜੀਏ
ਨੀਂ ਤੂੰ ਅੱਗ ਦੇ ਭੰਬੂਕੇ ਵਾਂਗੂੰ ਮੱਚ ਅੜੀਏ
ਬਣ ਠਣ ਕੇ ਮੁਟਿਆਰਾਂ ਆਈਆਂ
ਬਣ ਠਣ ਕੇ ਮੁਟਿਆਰਾਂ ਆਈਆਂ
ਆਈਆਂ ਪਟੋਲਾ ਬਣ ਕੇ
ਕੰਨਾਂ ਦੇ ਵਿੱਚ ਪਿੱਪਲ ਪੱਤੀਆਂ
ਬਾਹੀਂ ਚੂੜਾ ਛਣਕੇ
ਗਿੱਧਾ ਜੱਟੀਆਂ ਦਾ ਦੇਖ ਸ਼ੌਕੀਨਾ ਖੜ੍ਹ ਕੇ
ਗਿੱਧਾ ਜੱਟੀਆਂ ਦਾ ਦੇਖ ਸ਼ੌਕੀਨਾ ਖੜ੍ਹ ਕੇ
ਸਾਉਣ ਮਹੀਨਾ ਦਿਨ ਤੀਆਂ ਦੇ
ਸਾਉਣ ਮਹੀਨਾ ਦਿਨ ਤੀਆਂ ਦੇ
ਸੱਭੇ ਸਹੇਲੀਆਂ ਆਈਆਂ ਨੀ ਸੰਤੋ ਬੰਤੋ ਹੋਈਆਂ ਕੱਠੀਆਂ
ਵੱਡਿਆਂ ਘਰਾਂ ਦੀਆਂ ਜਾਈਆਂ
ਗਿੱਧਾ ਪਾ ਰਹੀਆਂ ਨਣਦਾਂ ਤੇ ਭਰਜਾਈਆਂ
ਗਿੱਧਾ ਪਾ ਰਹੀਆਂ ਨਣਦਾਂ ਤੇ ਭਰਜਾਈਆਂ
ਤੀਆਂ ਜ਼ੋਰ ਲੱਗੀਆਂ ਜ਼ੋਰੋ ਜ਼ੋਰ ਲੱਗੀਆਂ
ਤੀਆਂ ਜ਼ੋਰ ਲੱਗੀਆਂ ਜ਼ੋਰੋ ਜ਼ੋਰ ਲੱਗੀਆਂ
ਮੇਰੇ ਪੇਕਿਆਂ ਦੇ ਪਿੰਡ ਤੀਆਂ ਜ਼ੋਰ ਲੱਗੀਆਂ
ਮੇਰੇ ਪੇਕਿਆਂ ਦੇ ਪਿੰਡ ਤੀਆਂ ਜ਼ੋਰ ਲੱਗੀਆਂ
ਆਉਂਦੀ ਕੁੜੀਏ ਜਾਂਦੀ ਕੁੜੀਏ
ਪਿੱਪਲੀ ਪੀਂਘਾਂ ਪਾਈਆਂ
ਨੀਂ ਗਿੱਧੇ ਚ ਧਮਾਲ ਮੰਚ ਦੀ
ਜਦੋਂ ਨੱਚੀਆਂ ਨਣਦਾਂ ਭਰਜਾਈਆਂ
ਗਿੱਧੇ ਚ ਧਮਾਲ ਮੱਚਦੀ
ਆਉਂਦੀ ਕੁੜੀਏ ਜਾਂਦੀ ਕੁੜੀਏ
ਤੁਰਦੀ ਪਿਛਾ ਨੂੰ ਜਾਵੇਂ
ਨੀ ਕਾਹਲੀ ਕਾਹਲੀ ਪੈਰ ਪੱਟ ਲੈ
ਤੀਆਂ ਲੱਗੀਆਂ ਪਿੱਪਲ ਦੀ ਛਾਵੇਂ
ਨੀ ਕਾਹਲੀ ਕਾਹਲੀ ਪੈਰ ਪੱਟ ਲੈ
ਨੂੰਹਾਂ ਗੋਰੀਆਂ ਪੁੱਤਾਂ ਦੇ ਰੰਗ ਕਾਲੇ,
ਸਹੁਰਿਆ ਬਦਾਮ ਰੰਗਿਆ।
ਐਵੇਂ ਨਿੱਕੀ ਨੂੰਹ ਦੀਆਂ ਸਿਫਤਾਂ,
ਘਿਉ ਨੇ ਬਣਾਈਆਂ ਤੋਰੀਆਂ।
ਅਸਾਂ ਸੱਸ ਦਾ ਸੰਦੂਕ ਬਣਾਨਾ,
ਛੇਤੀ ਛੇਤੀ ਵਧ ਕਿੱਕਰੇ ।
ਮੇਰੀ ਸੱਸ ਭਰਮਾਂ ਦੀ ਮਾਰੀ,
ਹੱਸ ਕੇ ਨਾ ਲੰਘ ਵੈਰੀਆ।