ਘੁੰਗਰੀਆਂ ਪਰਾਂਦੇ ਨੂੰ,
ਆਖ ਰਹੀ ਮੈ ਜਾਂਦੇ ਨੂੰ,
ਕਹਿ ਜਾਈ ਵੇ ਲਲਾਰੀ ਨੂੰ,
ਦੇ ਡੋਬਾ, ਦੇ ਡੋਬਾ ਫੁਲਕਾਰੀ ਨੂੰ,
ਦੇ ਡੋਬਾ …….,
punjabi boliyan written
ਜਦ ਕੁੜੀਏ ਤੇਰੀ ਪੈਂਦੀ ਰੋਪਨਾ
ਮੈਂ ਵੀ ਦੇਖਣ ਆਇਆ
ਸਿਰ ਤੇ ਤੇਰੇ ਹਰਾ ਮੂੰਗੀਆ
ਟੇਢਾ ਚੀਰ ਸਜਾਇਆ
ਮੈਥੋਂ ਨੀ ਪਹਿਲਾਂ
ਕਿਹੜਾ ਯਾਰ ਹੰਢਾਇਆ
ਜਾਂ
ਤੈਥੋਂ ਵੇ ਪਹਿਲਾਂ
ਜੀਜਾ ਯਾਰ ਹੰਢਾਇਆ।
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਰੱਖ।
ਮੋਮਨ ਰਾਹੇ ਤੁਰਦੇ ਨੇ,
ਕਾਫਰ ਤੁਰਦੇ ਵੱਖ।
ਖੋਜੀ ਨਿੱਤ ਨਵਾਂ ਖੋਜਦੇ,
ਰੂੜੀ-ਵਾਦੀ ਆਖਣ ਝੱਖ ।
ਵਿਰਲਿਆਂ ਵਿਰਲਿਆਂ ਦਾ..
ਜੀਵਨ ਹੁੰਦੈ ਵੱਖ।
ਘਰ ਨੇ ਜਿੰਨਾ ਦੇ ਨੇੜੇ ਨੇੜੇ,
ਖੇਤ ਜਿੰਨਾ ਦੇ ਨਿਆਈਆਂ,
ਗਿੱਧਾ ਪਾ ਚੱਲੀਆਂ, ਨਣਦਾਂ ਤੇ ਭਰਜਾਈਆਂ,
ਗਿੱਧਾ……,
ਸੋਨੇ ਦੀ ਲਾਈ ਕਾੜ੍ਹਨੀ
ਦੁੱਧ ਰਿੜਕਣੇ ਵਿੱਚ ਪਾਇਆ
ਜਦੋਂ ਯਾਰ ਨੇ ਦਿੱਤਾ ਗੇੜਾ
ਰੁੱਗ ਮੱਖਣੀ ਦਾ ਆਇਆ
ਉੱਠ ਖੜ੍ਹ ਵੇ ਮਿੱਤਰਾ
ਸਿਖਰ ਦੁਪਹਿਰਾ ਆਇਆ।
ਜਾਂਦੀ ਕੁੜੀ ਨੂੰ ਕੁੜਤੀ ਛੀਂਟ ਦੀ
ਸੁੱਥਣ ਸੂਫ ਦੀ- ਨਾਲ ਰਕਾਬੀ ਚਾੲ੍ਹੀਏ
ਨੀ ਖੰਡ ਦਾ ਕੜਾਹ ਗੱਭਰੂ
ਠੰਢਾ ਕਰ ਕੇ ਸਹਿਜ ਨਾਲ ਖਾਈਏ
ਨੀ.
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਧਾਰੀ।
ਗਿੱਟਿਆਂ ਨੂੰ ਬੰਨ੍ਹ ਘੁੰਗਰੂ,
ਛਾਲ ਗਿੱਧੇ ਵਿੱਚ ਮਾਰੀ।
ਲੱਕ ਤਾਂ ਵਲੇਵਾਂ ਖਾ ਗਿਆ,
ਚੁੰਨੀ ਅੰਬਰੀ ਵਗਾਹ ਕੇ ਮਾਰੀ।
ਭੱਜ ਜਾਵੇ ਦਿਓਰਾ.
ਨਹੀਂ ਨਿਭਦੀ ਜੇ ਯਾਰੀ।
ਘੋੜਾ ਆਰ ਨੀ ਧੀਏ,
ਘੋੜਾ ਪਰ ਨੀ ਧੀਏ,
ਮੱਥੇ ਮਾਰ ਮਸਰਾਂ ਦੀ ਦਲ ਨੀ ਧੀਏ,
ਮੱਥੇ ……,
ਤੇਰਾ ਮੇਰਾ ਪਿਆਰ ਰਕਾਨੇ
ਦੰਦ ਵੱਢਦਾ ਸੀ ਵਿਹੜਾ
ਆਪਣੇ ਵਿੱਚੋਂ ਇੱਕ ਮਰ ਜਾਵੇ
ਮੁੱਕ ਜੇ ਰੋਜ਼ ਦਾ ਝੇੜਾ
ਰੱਬ ਸੁਰਜੀਤ ਕੁਰੇ
ਦੁੱਖ ਨਾ ਖਾਵੇ ਤੇਰਾ।
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਸਾਈ।
ਜੱਗ ਬੀਤੀ ਨਿੱਤ ਸੁਣਦੇ ਹਾਂ,
ਜਾਂਦੀ ਆਪਣੀ ਨਹੀਂ ਸੁਣਾਈ।
ਰਾਹ ਤੁਰਦੇ ਸੱਚੇ ਮਾਰਗ ਦੇ,
ਹਰ ਵਾਰ ਮੁਸੀਬਤ ਆਈ।
ਲਾਇਆ ਹੈ ਮੱਥਾ ਹੀ………,
ਪਿੱਠ ਤਾਂ ਨਹੀਂ ਦਿਖਾਈ।
ਘੋੜਾ ਆਰ ਨੀ ਮਾਏ,
ਘੋੜਾ ਪਰ ਨੀ ਮਾਏ,
ਰਾਝਾਂ ਮੰਗੇ ਮਸਰਾਂ ਦੀ ਦਾਲ ਨੀ ਮਾਏ,
ਰਾਝਾਂ ਮੰਗੇ …….,
ਜੱਟਾ ਵੇ ਜੱਟਾ
ਲੈ ਦੇ ਰੇਸ਼ਮੀ ਦੁਪੱਟਾ
ਨਾਲ ਲੈ ਦੇ ਸੁਟ ਨਸਵਾਰੀ ਵੇ
ਗੋਰੇ ਰੰਗ ਨੇ
ਜੱਟਾਂ ਦੀ ਮੱਤ ਮਾਰੀ ਵੇ।