ਜੇ ਜੱਟੀਏ ਜੱਟ ਕੱਟਣਾ ਹੋਵੇ,
ਕੁੱਟੀਏ ਕੰਧੋਲੀ ਉਹਲੇ,
ਨੀ ਪਹਿਲਾ ਜੱਟ ਤੋਂ ਮੱਕੀ ਪਿਹਾਈਏ,
ਫਿਰ ਪਿਹਾਈਏ ਛੋਲੇ,
ਜੱਟੀਏ ਦੇ ਦਵਕਾ ਜੱਟ ਨਾ ਬਰਾਬਰ ਬੋਲੇ,
ਜੱਟੀਏ ਦੇ ……,
punjabi boliyan written
ਕਾਸਾ-ਕਾਸਾ-ਕਾਸਾ
ਗੱਲਾਂ ਗਿਆਨ ਦੀਆਂ
ਲੋਕਾਂ ਭਾਣੇ ਤਮਾਸ਼ਾ
ਇੱਕ ਦਿਨ ਫੁੱਟ ਜੇਂ ਗਾ
ਸੋਹਣਿਆਂ ਕੰਚ ਗਲਾਸਾ
ਚਿੱਟਿਆਂ ਦੰਦਾਂ ਤੇ
ਰੋਜ਼ ਮਲੇ ਦੰਦਾਸਾ
ਮਜਨੂੰ ਸੁੱਕ ਕੇ ਤਾਂਬੜ ਹੋ ਗਿਆ
ਰੱਤ ਰਹੀ ਨਾ ਮਾਸਾ
ਰਾਂਝੇ ਪੰਛੀ ਨੇ
ਭੰਨਤਾ ਬਾਰ ਅੱਗੇ ਕਾਸਾ
ਜਾਂਦਾ ਸੁਰਗਾਂ ਨੂੰ
ਦੋ ਨੈਣਾਂ ਦਾ ਪਿਆਸਾ।
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਸੁਹਾਣੇ।
ਕੁੰਭੜੇ ਦੇ ਵਿੱਚ ਕੁੰਭ ਬੜਾ ਸੀ,
ਸੁੰਦਰ ਫੁੱਲ ਸੁਹਾਣੇ।
ਹਰ ਸੁੰਦਰਤਾ, ਹਰ ਕੋਈ ਵੇਖੇ,
ਕੀ ਰਾਜੇ, ਕੀ ਰਾਣੇ।
ਸੋਹਣੀ ਅੱਲ੍ਹੜ ਨੂੰ ……….,
ਰੱਬ ਦੇ ਬਰਾਬਰ ਜਾਣੇ।
ਛੰਨੇ ਉੱਤੇ ਛੰਨਾ,
ਛੰਨਾ ਭਰਿਆ ਜਵੈਣ ਦਾ,
ਵੇਖ ਲੈ ਸ਼ਕੀਨਾ,
ਗਿੱਧਾ ਜੱਟੀ ਮਲਵੈਨ ਦਾ,
ਵੇਖ ਲੈ …..,
ਤੀਆਂ ਦੇ ਦਿਨ ਥੋੜ੍ਹੇ ਰਹਿਗੇ
ਚੰਦ ਕੁਰ ਝੂਟਣ ਜਾਵੇ
ਵਿੱਚ ਕੁੜੀਆਂ ਦੇ ਤੁਰੇ ਮੜਕ ਨਾਲ
ਝਾਂਜਰ ਨੂੰ ਛਣਕਾਵੇ
ਕੁੜਤੀ ਉਹ ਪਹਿਨੇ
ਜਿਹੜੀ ਸੌ ਦੀ ਸਵਾ ਗਜ਼ ਆਵੇ
ਉਤਲਾ ਨਾ ਦੇਖਿਆ
ਮੈਥੋਂ ਝੂਠ ਛੱਡਿਆ ਨਾ ਜਾਵੇ
ਮਿੰਨੇ-ਮਿੰਨੇ ਦਾਗ ਮੂੰਹ ਤੇ
ਰੰਗ ਰੂਪ ਝੱਲਿਆ ਨਾ ਜਾਵੇ
ਚੰਦ ਕੁਰ ਨਾ ਬਚਦੀ
ਵੈਦ ਖੜ੍ਹਾ ਹੋ ਜਾਵੇ।
ਦੁਹਰੇ ਦਰਬਾਜੇ ਅੰਦਰ ਬਾਸਾ ਜੀਹਦਾ
ਕਿਹੜਾ ਬਿਨ ਹੱਡੀਆਂ ਦਾ ਜੀਵ
ਬੱਤੀ ਜਮਾਂ ਵਿਚ ਬਿਚਰਦੀ
ਬੇ ਦੱਸ ਕੌਣ ਅਜਿਹੀ
ਬੇ ਭੈਣ ਦੇਣਿਆਂ ਲਾੜ੍ਹਿਆ ਬੇ- ਚੀਜ
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਕਾਰੀ।
ਗੋਰੀ ਗੋਰੀ ਨਾਰ ਦੇਖਕੇ,
ਜਾਂਦੀ ਐ ਜੱਟਾਂ ਦੀ ਮੱਤ ਮਾਰੀ।
ਤਾਰੇ ਗਿਣ ਗਿਣ ਕੇ,
ਸਾਰੀ ਰਾਤ ਗੁਜ਼ਾਰੀ।
ਅੱਖੀਆਂ ‘ਚ ਪਾ ਰੱਖਦੀ……..,
ਕਾਲਾ ਦਿਓਰ ਕੱਜਲੇ ਦੀ ਧਾਰੀ।
ਛੋਲੇ, ਪਾਵਾਂ ਭੜੋਲੇ,
ਚਿੱਤ ਚੰਦਰੀ ਦਾ ਡੋਲਦਾ,
ਮਰਾ ਕਿ ਮਰ ਕੇ ਜੀਵਾਂ,
ਰਾਂਝਾ ਮੁੱਖੋ ਨਹੀਓ ਬੋਲਦਾ,
ਮਰਾ ਕਿ ………,
ਰੜਕੇ-ਰੜਕੇ-ਰੜਕੇ
ਬਾਹਾਂ ਪਤਲੀਆਂ ਚੂੜਾ ਮੋਕਲਾ
ਬਾਹਾਂ ਦੇ ਵਿੱਚ ਖੜਕੇ
ਮਿਰਜ਼ੇ ਨੂੰ ਮਾਰਨਗੇ
ਆ ਗਏ ਦਮੂਖਾਂ ਫੜਕੇ ।
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਡਾਮਾ।
ਭਾਬੀ ਬਣ ਦਰਦਣ,
ਤੇਰੀ ਬੱਕਰੀ ਚਾਰ ਕੇ ਲਿਆਮਾ।
ਤੇਰੇ ਰੰਗ ਵਰਗਾ,
ਬੇਰੀਆਂ ਤੋਂ ਬੇਰ ਲਿਆਮਾ।
ਮੁੰਡਾ ਜੰਮ ਭਾਬੀਏ…….,
ਪਿੰਡ ਨੂੰ ਸ਼ਰਾਬ ਪਲਾਮਾ।
ਛੜਾ ਛੜਾ ਨਾ ਕਰਿਆ ਕਰ ਨੀ,
ਵੇਖ ਛੜੇ ਨਾ ਲਾ ਕੇ,
ਨੀ ਪਹਿਲਾ ਛੜਾ ਤੇਰੇ ਭਾਂਡੇ ਮਾਜੇ,
ਰੱਖੂ ਇਉ ਚਮਕਾ ਕੇ,
ਝੂਲ-ਝੂਲ ਕੇ ਤੁਰਦੀ ਕੁੜੀਏ
ਅੱਲੜੀ ’ਚ ਲਏਂ ਹੁਲਾਰੇ
ਬੁੱਲ੍ਹ ਤਾਂ ਤੇਰੇ ਵਾਂਗ ਸੰਤਰੇ
ਗੱਲਾਂ ਸ਼ੱਕਰਪਾਰੇ
ਸੇਲ੍ਹੀ ਤੇਰੀ ਕਾਲੇ ਨਾਗ ਦੀ
ਬਿਨ ਛੇੜਿਆਂ ਡੰਗ ਮਾਰੇ
ਨੈਣ ਤਾਂ ਤੇਰੇ ਵਾਂਗ ਮਿਰਗ ਦੇ
ਲੱਗਣ ਸਾਨੂੰ ਪਿਆਰੇ
ਰਹਿੰਦੇ ਖੂੰਹਦਿਆਂ ਨੂੰ ਪੱਟ ਜਾਂਦੇ
ਤੇਰੇ ਕੰਨਾਂ ਦੇ ਵਾਲੇ
ਨਿੱਤ ਦੇ ਸਵਾਲੀ ਨੂੰ
ਨਾ ਝਿੜਕਾਂ ਮੁਟਿਆਰੇ।