ਬਾਰੀ ਬਾਰੀ ਬਰਸੀ ਖੱਟਣ ਨੂੰ ਘੱਲਿਆ
ਉਹ ਕੁਝ ਨਾ ਖੱਟ ਕੇ ਲਿਆਇਆ
ਤੇ ਖਾਲੀ ਆਉਂਦਾ
ਨੀਂ ਜੁੱਗ ਜੁੱਗ ਜੀਵੇ ਸਖੀਓ ਜਿਹੜਾ
ਸਾਉਣ ਵੀਰ ਆਪਾਂ ਨੂੰ ਮਿਲਾਉਂਦਾ ਨੀ
punjabi boliyan written
ਲਾੜੇ ਭੈਣਾਂ ਜਾਰਨੀ ਸੰਧੂਰੀ ਕਾਕਾ ਜਾਇਆ
ਕੀਹਦੇ ਵਰਗੀਆਂ ਅੱਖੀਆਂ, ਕੀਹਦੇ ਵਰਗੀਆਂ ਨਿੱਕੀਆਂ
ਤੇ ਕਿਹੜਾ ਸਾਂਵਲ ਤੱਕਿਆ
ਲਾੜੇ ਭੈਣਾਂ ਜਾਰਨੀ ਸੰਧੂਰੀ ਕਾਕਾ ਜਾਇਆ
ਮਿੰਦਰ ਵਰਗੀਆਂ ਅੱਖੀਆਂ
ਸਿੰਦਰ ਵਰਗੀਆਂ ਨਿੱਕੀਆਂ
ਸਰਬਣ ਸਾਂਵਲ ਤੱਕਿਆ
ਲਾੜੇ ਭੈਣਾਂ ਜਾਰਨੀ ਸੰਧੂਰੀ ਕਾਕਾ ਜਾਇਆ
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਚਾਵੇ।
ਸਾਰੀ ਦੁਨੀਆਂ ਨੱਚਦੀ ਦੇਖੀ,
ਪੈਸਾ ਜਿਵੇਂ ਨਚਾਵੇ।
ਰਾਹ ਦੇ ਵਿੱਚ ਹੀ ਰਹਿ ਜਾਂਦੇ ਨੇ,
ਮੰਜ਼ਲ ਜੇ ਨਾ ਥਿਆਵੇ।
ਬਾਥੋਂ ਹਿੰਮਤ ਦੇ………,
ਕਿਹੜਾ ਪਾਰ ਲੰਘਾਵੇ ?
ਤੇਰੀ ਮੇਰੀ ਲੱਗੀ ਨੂੰ ਜਹਾਨ ਸਾਰਾ ਜਾਣਦਾ,
ਐਵੇ ਫਿਰੇ ਦੇ ਤੰਬੂ ਕਾਗਜਾਂ ਦੇ ਤਾਣਦਾ,
ਐਵੇ ਫਿਰੇ ………,
ਨੀਵੀਂ ਢਾਲ ਚੁਬਾਰਾ ਪਾਇਆ
ਕਿਸੇ ਵੈਲੀ ਨੇ ਰੋੜ ਚਲਾਇਆ
ਪਿੰਡ ਵਿੱਚ ਇੱਕ ਵੈਲੀ
ਫੇਰ ਪਿੰਡ ਬਦਮਾਸ਼ ਲਿਖਾਇਆ
ਧੰਨੀਏ ਬਦਾਮ ਰੰਗੀਏ
ਮੇਰੀ ਪੱਗ ਨੂੰ ਦਾਗ ਕਿਉਂ ਲਾਇਆ
ਚੁਗਦੇ ਹੰਸਾਂ ਦਾ
ਰੱਬ ਨੇ ਵਿਛੋੜਾ ਪਾਇਆ।
ਆਹ ਪਾਈਏ ਪੀਂਘ ਬਰੋਟੇ ਵਿੱਚ ਨੀ
ਹੀਂਗ ਚੜ੍ਹਾਈਏ ਚੱਲ ਖਿੱਚ ਖਿੱਚ ਨੀ
ਮਾਂ ਦੇ ਹੱਥ ਦੀ ਮੱਖਣੀ ਖਾਧੀ
ਕਰ ਦੇਈਏ ਅੱਜ ਦੂਣੀ
ਨੀਂ ਲੰਮੀਆਂ ਹੀਂਗਾਂ ਨਾਲ ਅੱਜ ਅੰਬਰਾਂ ਦੀ ਹਿੱਕ ਛੂਹਣੀ
ਨੀਂ ਲੰਮੀਆਂ ਹੀਂਗਾਂ ਨਾਲ ਅੱਜ ਅੰਬਰਾਂ ਦੀ ਹਿੱਕ ਛੂਹਣੀ
ਮੈਨੂੰ ਲਾੜੇ ਦੇ ਕੁੜਤੇ ਦਾ ਝੋਰਾ
ਕੀਹਨੇ ਕੁੜਤਾ ਸਿਉਂਤਾ ਸੀ
ਉਹਦੀ ਮਾਂ ਦਾ ਯਾਰ ਦਰਜੀ
ਉਹਨੇ ਕਰੀ ਮਨ ਮਰਜੀ
ਉਹਨੇ ਕੁੜਤਾ ਸਿਉਂਤਾ ਸੀ
ਮੈਨੂੰ ਲਾੜੇ ਦੀ ਜੁੱਤੀ ਦਾ ਝੋਰਾ
ਕੀਹਨੇ ਜੁੱਤੀ ਸਿਉਂਤੀ ਸੀ
ਉਹਦੀ ਅੰਮਾ ਦਾ ਯਾਰ ਮੋਚੀ
ਉਹਨੇ ਦੂਰ ਦੀ ਸੋਚੀ
ਉਹਨੇ ਜੁੱਤੀ ਸਿਉਂਤੀ ਸੀ
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਬੁਟਾਹਰੀ।
ਰੁੱਖਾਂ ਦੀਆਂ ਦੁਪਾਸੀ ਲੜੀਆਂ,
ਨਹਿਰ ਸਰਹੰਦ ਪਿਆਰੀ।
ਦੂਰੋਂ ਫੁੱਲ ਇਓਂ ਲਗਦੇ ਨੇ,
ਰੰਗੇ ਰੱਬ ਲਲਾਰੀ।
ਮਹਿਕ ਮਿੱਟੀ ਦੀ……..,
ਸੱਚੀ ਅਤੇ ਪਿਆਰੀ।
ਤੇਰੇ ਜਿਹੇ ਨੂੰ ਵੇ ਮੈ ਟਿੱਚ ਨਾ ਜਾਣਦੀ,
ਤੇਰਾ ਮੇਰਾ ਨਾ ਕੋਈ ਮੇਚ ਮੁੰਡਿਆਂ,
ਤੇਨੂੰ ਮੋਗੇ ਦੀ ਮੰਡੀ ਚ ਆਵਾ ਵੇਚ ਮੁੰਡਿਆਂ,
ਤੈਨੂੰ ਮੋਗੇ ……..,
ਕਾਨਾ-ਕਾਨਾ-ਕਾਨਾ
ਕੁੜੀਏ ਨਾਈਆਂ ਦੀਏ
ਤੇਰਾ ਬਹੁਤ ਕੀਮਤੀ ਬਾਣਾ
ਚਾਂਦੀ ਦਾ ਤੇਰਾ ਪਲੰਘ ਜੁ ਕੁੜੀਏ
ਸੋਨੇ ਦਾ ਸਿਰ੍ਹਾਣਾ
ਲੈਂਦੀ ਲੋਟਣੀਆਂ
ਕੰਤ ਕਬੂਤਰ ਨਿਆਣਾ।
ਸਾਉਣ ਦਾ ਮਹੀਨਾ ਪੇਕੇ ਆਈਆਂ ਜੱਟੀਆਂ
ਨਖ਼ਰੇ ਵੀ ਅੱਤ ਨੇ ਦੁਹਾਈਆਂ ਜੱਟੀਆਂ
ਲਿਆਈ ਗਿੱਧੇ ਵਿੱਚ ਜਾਂਦੀਆਂ ਤੂਫ਼ਾਨ ਜੱਟੀਆਂ
ਮਾਪੇ ਪੇਕਿਆਂ ਦੇ ਪਿੰਡ ਦੀ ਨੇ ਸ਼ਾਨ ਜੱਟੀਆਂ
ਕੁੜਮਾ ਤੇਰਾ ਢਿੱਡ ਬੜਾ ਚਟਕੂਣਾ
ਤੂੰ ਤਾਂ ਖਾਂਦਾ ਗਧੇ ਤੋਂ ਬੀ ਦੂਣਾ