ਨੌਕੜਾ ਵੀ ਬੁਣਦੀ ਮੰਜਾ ਲਾੜਿਆ
ਕੋਈ ਮੁੰਜ ਦੀ ਰੱਸੀ ਦਾ ਬਾਣ
ਤੂੰ ਸੰਘੇ ਗਿਣ ਜਾ ਮੰਜੇ ਦੇ
ਤੇਰੇ ਗਿਆਨ ਦੀ ਹੋ ਜੂ
ਵੇ ਜੀਜਾ ਗਿਆਨੀਆਂ ਬੇ-ਪਛਾਣ
punjabi boliyan written
ਆਰੇ! ਆਰੇ!! ਆਰੇ!!!
ਪੁੱਤ ਸਰਦਾਰਾਂ ਦੇ,
ਵਿਹਲੇ ਰਹਿ ਰਹਿ ਹਾਰੇ।
ਸਰਦਾਰ ਰੰਧਾਵੇ ਨੇ,
ਭਰਤੀ ਕਰ ਲੇ ਸਾਰੇ।
ਲੈਵਲ ਵਰਕਰ ਨੂੰ…..,
ਨਾ ਝਿੜਕੀਂ ਮੁਟਿਆਰੇ।
ਨੀ ਚੱਕ ਲਿਆ ਚਰਖਾ
ਧਰ ਲਿਆ ਢਾਕ ਤੇ
ਹੋਈ ਕੱਤਣੇ ਦੀ ਤਿਆਰੀ
ਧਰ ਕੇ ਚਰਖਾ ਚੜ੍ਹ ਗਈ ਪੌੜੀਆਂ
ਤੰਦ ਨਰਮੇ ਦੇ ਪਾਵੇ
ਆਖੇ ਤੂੰ ਲੱਗ ਜਾ ਨੀ
ਸੱਪ ਲੜ ਕੇ ਮਰ ਜਾਵੇਂ।
ਧਾਈਏ, ਧਾਈਏ, ਧਾਈਏ,
ਧਰਤੀ ਪੱਟ ਸੁਟੀਏ,
ਜਿੱਥੇ ਅਸੀਂ ਮੇਲਣਾ ਜਾਈਏ,
ਧਰਤੀ ਪੱਟ ……,
ਕੰਧਾਂ ਚਿੱਤਮ ਚਿੱਤੀਆਂ ਲਾੜਿਆ
ਵੇ ਕੋਈ ਉੱਤੇ ਘੁੱਗੀਆਂ ਬੇ ਮੋਰ
ਤੂੰ ਤਾਂ ਸਹੁਰੀ ਢੁੱਕ ਗਿਆ
ਪਿੱਛੋਂ ਮਾਂ ਨੂੰ ਲੈ ਗੇ
ਬੇ ਸਿਰੇ ਦਿਆ ਮੂਰਖਾ ਬੇ-ਚੋਰ
ਗਿੱਧਾ ਪਾਈਂ ਨੱਚ ਨੱਚ ਮੁੰਡਿਆ,
ਛੱਡੀਂ ਨਾ ਕੋਈ ਖਾਮੀਂ।
ਨੱਚਣਾ ਕੁੱਦਣਾ ਮਨ ਕਾ ਚਾਓ,
ਗੁਰੂਆਂ ਦੀ ਹੈ ਹਾਮੀ।
ਜੇ ਮੇਲਣੇ, ਆਈ ਗਿੱਧੇ ਵਿੱਚ,
ਤਾਂ ਕੀ ਐ ਬਦਨਾਮੀ ?
ਗਿੱਧਾ ਤਾਂ ਸਜਦਾ……
ਜੇ ਨੱਚੇ ਮੁੰਡੇ ਦੀ ਮਾਮੀ।
ਧੀਆਂ ਵਾਲਾ ਜੇਠ,
ਪੁੱਤਾਂ ਵਾਲਾ ਜੇਠ,
ਮੈਨੂੰ ਆਂਹਦਾ,
ਤੂੰ ਮੇਰੇ ਵੱਲ ਵੇਖ,
ਮੈਨੂੰ ਆਂਹਦਾ ….,
ਤੇਰੇ ਤਾਈਂ ਮੈਂ ਆਈ ਵੀਰਨਾ
ਲੰਮਾ ਧਾਵਾ ਧਰਕੇ
ਸਾਕ ਇੰਦੋ ਦਾ ਦੇ ਦੇ ਵੀਰਨਾ
ਆਪਾਂ ਬਹਿ ਜਾਈਏ ਰਲਕੇ
ਚੰਗਾ ਮੁੰਡਾ ਨਰਮ ਸੁਭਾਅ ਦਾ
ਅੱਖ ‘ਚ ਪਾਇਆ ਨਾ ਰੜਕੇ
ਸਾਕ ਭਤੀਜੀ ਦਾ
ਭੁਆ ਲੈ ਗਈ ਅੜਕੇ।
ਮੇਰੀ ਗੁਆਚੀ ਆਰਸੀ ਜੀਜਾ
ਕੋਈ ਤੇਰੀ ਗੁਆਚੀ ਮਾਂ
ਚਲ ਆਪਾਂ ਦੋਮੇਂ ਭਾਲੀਏ
ਤੂੰ ਕਰ ਛਤਰੀ ਦੀ
ਵੇ ਜੀਜਾ ਆਂਡਲ੍ਹਾ ਵੇ-ਛਾਂ
ਬਾਹਲੀ ਵੱਲ ਵਧਾ ਨਾ ਮੇਲਣੇ,
ਐਥੇ ਡੱਕਾ ਲਾ ਦੇ।
ਤੇਰਾ ਕਿਹਾ ਕਦੇ ਨਾ ਮੋੜਾਂ,
ਦਿਲ ‘ਚੋਂ ਭਰਮ ਗੁਆ ਦੇ।
ਸੱਠ ਵਿੱਘੇ ਭੋਏਂ ਜੱਟ ਦੀ,
ਭਾਵੇਂ ਬੈ ਕਰਵਾ ਦੇ।
ਐਡੀ ਹਮਦਰਦੀ……,
ਆਪੇ ਸਾਕ ਲਿਆ ਦੇ।
ਧੀਆਂ ਵਾਲਾ ਜੇਠ,
ਪੁੱਤਾਂ ਵਾਲਾ ਜੇਠ,
ਆ ਗਿਆ ਨੀ,ਸੁਹਾਗੇ ਹੇਠ,
ਆ ਗਿਆ ……,
ਜੰਡੀਆਂ ਦੀ ਜੰਨ ਢੁੱਕੀ ਰਕਾਨੇ
ਢੁੱਕੀ ਲੜ ਵਣਜਾਰੇ
ਲੜ ਵਣਜਾਰੇ ਪਾਉਣ ਬੋਲੀਆਂ
ਗੱਭਰੂ ਹੋ ਗਏ ਸਾਰੇ
ਘੁੰਡ ਵਾਲੀ ਦੇ ਨੇਤਰ ਸੋਹਣੇ
ਜਿਉਂ ਬੱਦਲਾਂ ਵਿੱਚ ਤਾਰੇ
ਹੇਠਲੀ ਬਰੇਤੀ ਦਾ
ਮੁੱਲ ਦੱਸ ਦੇ ਮੁਟਿਆਰੇ।