ਆਰੇ! ਆਰੇ! ਆਰੇ!
ਲੰਮਾ ਸਾਰਾ ਘੁੰਡ ਕੱਢ ਕੇ,
ਕਿਥੇ ਚੱਲੀ ਏਂ ਪਤਲੀਏ ਨਾਰੇ।
ਤਿੱਖੀਆਂ ਨਾਸਾਂ ਤੇ,
ਲੌਂਗ ਚਾਂਭੜਾਂ ਮਾਰੇ।
ਮੱਥਾ ਤੇਰਾ ਚੰਨ ਵਰਗਾ,
ਨੈਣ ਜਿਵੇਂ ਅੰਗਿਆਰੇ।
ਹਾਲੀਆਂ ਨੇ ਹਲ ਡੱਕ ਲਏ,
ਤੇਰਾ ਨਖਰਾ ਦੇਖ ਮੁਟਿਆਰੇ।
punjabi boliyan lyrics
ਹੋਰਾਂ ਨੇ ਪੀਤੀ ਕੌਲੀਆਂ ਗਲਾਸਾਂ ਨਾਲ,
ਜੀਜੇ ਨੇ ਪੀਤੀ ਬਾਟੇ ਨਾਲ,
ਚੜਗੀ ਉਏ ਛਰਾਟੇ ਨਾਲ,
ਚੜਗੀ
ਖੇਤ ਗਈ ਸੀ ਕੀ ਕੁਛ ਲਿਆਂਦਾ
ਭਰੀ ਲਿਆਏ ਆਗਾਂ ਦੀ
ਜੋੜੀ ਓਏ
ਜੋੜੀ ਕਾਲੇ ਨਾਗਾਂ ਦੀ।
ਕਾਲੇ ਸੈਂਡਲ ਲਾਲ ਜਰਾਬਾਂ
ਪਹਿਨ ਪਤਲੀਏ ਨਾਰੇ
ਪਹਿਲਾਂ ਤੈਨੂੰ ਖੇਤ ਉਡੀਕਿਆ
ਫੇਰ ਉਡੀਕਿਆ ਵਾੜੇ
ਜੱਦੀਏ ਪਿਆਰ ਦੀਏ
ਯਾਰ ਮਰ ਗਿਆ ਪਾਲੇ।
ਹੁਕਮ ਚੰਦ ਜਾ ਰਿਆ ਸੈ ਢਾਕੇ ਬਾਡਰ ਪੈ
ਪਾਛੈ ਜੋਰੋ ਨੇ ਜਾਮਿਆ ਰਾਮ ਰਤਨ
ਤੰਨੈ ਖੇਲਣੇ ਨੈ ਖਿਲੌਣਾ ਪਾ ਗਿਆ
ਤਾਏ ਗੈਲਿਆਂ ਮਿਲੈ ਸੈ ਇਸਕੀ ਸਕਲ
ਝਾਵਾਂ! ਝਾਵਾਂ! ਝਾਵਾਂ!
ਗੱਡੀ ਵਿਚ ਚੜ੍ਹਦੇ ਨੂੰ,
ਹੱਥੀ ਕੱਢਿਆ ਰੁਮਾਲ ਫੜਾਵਾਂ।
ਦੁਨੀਆਂ ਖੂਹ ’ਚ ਪਵੇ,
ਤੇਰਾ ਦਿਲ ਤੇ ਉਕਰਿਆ ਨਾਵਾਂ।
ਜਿਥੋਂ ਜਿਥੋਂ ਤੂੰ ਲੰਘਦੀ,
ਉਥੇ ਮਹਿਕ ਗਈਆਂ ਨੇ ਰਾਹਵਾਂ।
ਧੂੜ ਤੇਰੇ ਚਰਨਾਂ ਦੀ,
ਚੱਕ ਚੱਕ ਹਿੱਕ ਨੂੰ ਲਾਵਾਂ।
ਸੱਦ ਪਟਵਾਰੀ ਨੂੰ ,
ਜਿੰਦੜੀ ਤੇਰੇ ਨਾਉਂ ਕਰ ਜਾਵਾਂ।
ਹਾੜ ਦਾ ਮਹੀਨਾ,ਚੌਵੇਂ ਮੱਥੇ ਤੇ ਪਸੀਨਾ,
ਵੇ ਕੀ ਧੁੱਪ ਧੁੱਪ ਲਾਈ ਐ,
ਤਾਣ ਛੱਤਰੀ ਵੇ ਜਿਹੜੀ ਲੰਦਨੋ ਮਗਾਈ ਐ,
ਤਾਣ
ਪਤਲਿਆ ਗੱਭਰੂਆ ਵੱਢਦਾ ਬੇਰੀਆਂ
ਚਿਣ ਚਿਣ ਲਾਉਣਾ ਝਾਫੇ
ਹਾਕ ਨਾ ਮਾਰੀਂ ਮੇਰੇ ਸੁਣਦੇ ਮਾਪੇ
ਸੈਣ ਨਾ ਮਾਰੀਂ ਮੈਂ ਆਜੂੰ ਆਪੇ
ਚਿੱਟੇ ਦੰਦਾਂ ਤੇ ਫਿਰਗੀ ਬਰੇਤੀ
ਡੂੰਘੇ ਪੈ ਗਏ ਘਾਸੇ
ਲੌਂਗ ਕਰਾ ਮਿੱਤਰਾ
ਮਛਲੀ ਪਾਉਣਗੇ ਮਾਪੇ ।
ਅੱਕ ਦੀ ਨਾ ਕਰਦਾ
ਢੱਕ ਦੀ ਨਾ ਕਰਦਾ
ਦਾਤਣ ਕਰਦਾ ਕਰੀਰ ਦੀ ਨੀ
ਇਹਨੂੰ ਚੜ੍ਹੀ ਐ ਜਵਾਨੀ ਹੀਰ ਦੀ ਨੀ।
ਤੋਰਾ! ਤੋਰਾ! ਤੋਰਾ!
ਕੰਤ ਮੇਰਾ ਹੈ ਬਹੁਤ ਨਿਆਣਾ,
ਨਹੀਂ ਟਾਹਲੀ ਦਾ ਪੋਰਾ।
ਖਿੱਦੋ ਖੂੰਡੀ ਰਹੇ ਖੇਡਦਾ,
ਕਰੇ ਨਾ ਘਰਾਂ ਦਾ ਫੇਰਾ।
ਕਣਕ ਤਾਂ ਸਾਡੀ ਖਾ ਲੀ ਡਬਰਿਆਂ,
ਸਰ੍ਹੋਂ ਨੂੰ ਖਾ ਗਿਆ ਢੋਰਾ।
ਕੰਤ ਨਿਆਣੇ ਦਾ,
ਲੱਗ ਗਿਆ ਹੱਡਾਂ ਨੂੰ ਝੋਰਾ।
ਹੋਰਾਂ ਨੂੰ ਦਿੱਤੀਆਂ ਪੰਜ ਪੰਜ ਵੰਗਾਂ,
ਸੱਸ ਨੂੰ ਦੇ ਤੀ ਘੜੀ,
ਵੇ ਮਾਂ ਤੇਰੀ ਟਾਇਮ ਦੇਖ ਕੇ ਲੜੀ,
ਵੇ ਮਾਂ …….
ਭੇਤੀ ਚੋਰ ਦੁਪਹਿਰੇ ਲੁੱਟਦੇ
ਪਾੜ ਲਾਉਣ ਪਿਛਵਾੜੇ
ਗਹਿਣੇ ਗੱਟੇ ਕਦੇ ਨਾ ਲੁੱਟਦੇ
ਲਾਹੁੰਦੇ ਕੰਨਾਂ ਦੇ ਵਾਲੇ
ਬਿਨ ਮੁਕਲਾਈਆਂ ਦੇ
ਪਲੰਘ ਘੁੰਗਰੂਆਂ ਵਾਲੇ।