ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਸੁਣੀਂਦਾ ਪਿੰਡ ਲਸੋਈ।
ਪੇਕੀਂ ਸੀਗ੍ਹੀ ਨੰਬਰਦਾਰੀ,
ਸਹੁਰੀਂ ਪੁੱਛ ਨਾ ਕੋਈ।
ਬੁਰੇ ਕੰਮ ਦਾ ਬੁਰਾ ਨਤੀਜਾ,
ਕਿਤੇ ਨਾ ਮਿਲਦੀ ਢੋਈ।
ਜਰਗ ਜਲਾਜਣ ਦੇ.
ਰਾਹ ਵਿਚ ਬਹਿ ਕੇ ਰੋਈ।
punjabi boliyan lyrics
ਛੱਲਾ ਓਏ,ਛੱਲਾ ਮੇਰੀ ਚੀਚੀ ਦਾ,
ਰਾਂਝਾ ਓਏ,ਰਾਂਝਾ ਫੁੱਲ ਬਗੀਚੀ ਦਾ,
ਰਾਂਝਾ ……..,
ਮਾਂ ਮੇਰੀ ਨੇ ਚਰਖਾ ਭੇਜਿਆ
ਵਿੱਚ ਲਵਾਈਆਂ ਮੇਖਾਂ
ਮੇਖਾਂ ਤਾਂ ਮੈਂ ਪੱਟ-ਪੱਟ ਸੁੱਟਾਂ
ਜਾਨੀ ਦਾ ਮੂੰਹ ਵੇਖਾਂ
ਜਾਨੀ ਤਾਂ ਮੈਨੂੰ ਮੂੰਹ ਨਾ ਖਾਵੇ
ਕੋਠੇ ਚੜ੍ਹ-ਚੜ੍ਹ ਵੇਖਾਂ
ਕੋਠੇ ਤੋਂ ਦੋ ਉੱਡੀਆਂ ਕੋਇਲਾਂ
ਮਗਰ ਉੱਚੀ ਮੁਰਗਾਈ
ਪੈ ਗਿਆ ਪਿੱਠ ਕਰਕੇ
ਨਾਲ ਕਾਸਨੂੰ ਪਾਈ।
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਦਾ, ਪਾਰੀ।
ਬੀਹੀ ਦੇ ਵਿੱਚ ਛੜਾ ਸੀ ਰਹਿੰਦਾ,
ਨਾਉਂ ਓਹਦਾ ਗਿਰਧਾਰੀ।
ਇੱਕ ਦਿਨ ਮੰਰਵੀਂ ਦਾਲ ਲੈ ਗਿਆ,
ਕਹਿੰਦਾ, ਬੜੀ ਕੁਰਾਰੀ।
ਜੇਠ ਨੇ ਦਾਲ ਮੰਗ ਲੀ..
ਭਾਬੀ ਕੜਛੀ ਬੁੱਲਾਂ ਤੇ ਮਾਰੀ।
ਛੱਲਾ ਓਏ,ਛੱਲਾ ਸੋਨੇ ਦੀਆਂ ਤਾਰਾਂ ਦਾ,
ਰਾਂਝਾ ਓਏ ਰਾਂਝਾ ਪੁੱਤ ਸਰਦਾਰਾਂ ਦਾ,
ਰਾਂਝਾ ਓਏ …….,
ਅੱਖਾਂ ਤੇਰੀਆਂ ਗੋਲ ਬੋਲਣੇ
ਮੂੰਹ ਤੇਰੇ ਤੇ ਛਾਈਆਂ
ਰੂਪ ਗਵਾ ਲਿਆ ਨੀ
ਪਿੰਡ ਦੇ ਮੁੰਡੇ ਨਾਲ ਲਾਈਆਂ।
ਮੀਂਹ ਬਰਸੇ ਬੀਂਡੇ ਬੋਲਦੇ
ਕੋਈ ਚੜ੍ਹਿਆ ਮਹੀਨਾ ਸੌਣ
ਮੇਰੇ ਲਾਏ ਦੋਹੇ ਦਾ
ਬੇ ਦੱਸ ਮੋੜ ਕਰੂਗਾ
ਬੇ ਸਮਝ ਗਿਆਨੀਆਂ ਬੇ ਕੌਣ
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਰਾਈਆ।
ਮਾਮੇ ਕੰਜਰਾਂ ਨੇ,
ਕੁੜੀਆਂ ਪੜ੍ਹਨ ਸਕੂਲੇ ਲਾਈਆਂ।
ਛੁੱਟੀ ਹੋਈ ਐਵਤਾਰ ਦੀ,
ਲੀੜੇ ਧੋਣ ਨਹਿਰ ਤੇ ਆਈਆਂ।
ਕੁੜਤੀ ਤੇ ਮੋਰਨੀਆਂ.
ਗੱਭਰੂ ਪੱਟਣ ਨੂੰ ਪਾਈਆਂ।
ਛੱਲਾ ਓਏ,ਛੱਲਾ ਗਲ ਦੀ ਗਾਨੀ ਆ,
ਰਾਂਝਾ ਓਏ,ਰਾਂਝਾ ਦਿਲ ਦਾ ਜਾਨੀ ਆ,
ਰਾਂਝਾ …….,
ਤੱਤਾ ਪਾਣੀ ਕਰਦੇ ਰਕਾਨੇ
ਧਰਦੇ ਬਾਲਟੀ ਭਰ ਕੇ
ਅਟਣ ਬਟਣ ਦੀ ਸਾਬਣ ਧਰ ਦੇ
ਨਾਲੇ ਤੇਲ ਦੀ ਸ਼ੀਸ਼ੀ
ਅੱਜ ਤੂੰ ਹੋ ਤਕੜੀ
ਦਾਰੂ ਭੌਰ ਦੀ ਪੀਤੀ।
ਪਿੰਡਾਂ ਵਿੱਚੋ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਘਰੀਆਂ।
ਰੰਗ ਵਿੱਚ ਭੰਗ ਪੈ ਗਿਆ,
ਗੱਲਾਂ ਕਰ ਗੀ ਨਹੋਰਨ ਖਰੀਆਂ।
ਹੱਸਦੀ ਨੇ ਫੁੱਲ ਮੰਗਿਆ,
ਦਿਲ ਦੀਆਂ ਸੱਧਰਾਂ ਧਰੀਆਂ।
ਤੇਰੇ ਪਿੱਛੇ ਲੱਗ ਭਾਬੀਏ…….,
ਲਾਹਣਤਾਂ ਦਿਓਰ ਨੇ ਜਰੀਆਂ।
ਛੱਲਾ ਓਏ, ਛੱਲਾ ਗੋਲ ਘੇਰੇ ਦਾ,
ਰਾਂਝਾ ਓਏ,ਰਾਂਝਾ ਮੋਰ ਬਨੇਰੇ ਦਾ,
ਰਾਂਝਾ ……,