ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਕਿਆਰੀ।
ਕਹਿੰਦਾ ਦੱਸ ਸੁੰਦਰਾਂ,
ਤੇਰੀ ਕੈ ਮੁੰਡਿਆਂ ਨਾਲ ਯਾਰੀ।
ਕਹਿੰਦੀ ਨਾ ਪੁੱਛ ਵੇ,
ਪੱਟੀ ਜਾਊ ਸਰਦਾਰੀ।
ਟੁੱਟ ਪੈਣੇ ਵੈਲੀ ਨੇ…..,
ਪੱਟ ਤੇ ਗੰਡਾਸੀ ਮਾਰੀ।
punjabi boliyan lyrics
ਜੇਠ ਜਠਾਣੀ ਮਿੱਟੀ ਲਾਉਦੇ,
ਮੈ ਭਰਦੀ ਸੀ ਪਾਣੀ,
ਨੀ ਮੇਰੀ ਹਾਅ ਲੱਗ ਗਈ,
ਸਿੱਖਰੋ ਡਿੱਗੀ ਜਠਾਣੀ,
ਨੀ ਮੇਰੀ …….,
ਤਾਰਾਂ-ਤਾਰਾਂ-ਤਾਰਾਂ
ਦੇਖ ਕੇ ਛੜਿਆਂ ਨੂੰ
ਕਿਉਂ ਸੜਦੀਆਂ ਮੁਟਿਆਰਾਂ
ਛੜਿਆਂ ਦੇ ਲੇਖ ਸੜਗੇ
ਨਾ ਭਾਲਿਆਂ ਮਿਲਦੀਆਂ ਨਾਰਾਂ
ਜਿਊਂਦੀ ਤੂੰ ਮਰਜੇ
ਕੱਢੀਆਂ ਛੜੇ ਨੂੰ ਗਾਲਾਂ।
ਜਾਂਦੀ ਕੁੜੀਏ ਚੱਕ ਲਿਆ ਸੜਕ ਤੋਂ ਡੋਈ
ਨੀ ਪਹਿਲਾਂ ਮੁੰਡਾ ਮਿੱਤਰਾਂ ਦਾ
ਲਾਵਾਂ ਵਾਲੇ ਦਾ ਉਜਰ ਨਾ ਕੋਈ ਨੀ.
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਘਾਰਵੇ।
ਮੁੰਡਿਆਂ ਦੇ ਵਿੱਚ ਵਿੱਚ ਦੀ,
ਵਾਂਗ ਸੱਪਣੀ ਮੇਹਲਦੀ ਜਾਵੇ।
ਕੰਨਾਂ ਵਿੱਚ ਦੋ ਵਾਲੀਆਂ,
ਇੱਕ ਨੱਕ ਵਿੱਚ ਲੌਂਗ ਸਜਾਵੇ।
ਹੌਲੀ-ਹੌਲੀ ਨੱਚ ਪਤਲੋ,
ਲੱਕ ਨਾ ਜਰਬ ਖਾ ਜਾਵੇ।
ਜਦੋ ਜਵਾਨੀ ਜੋਰ ਸੀ ਵੇ ਜਾਲਮਾ,
ਵੰਝਲੀ ਵਰਗਾ ਬੋਲ ਸੀ ਵੇ ਜਾਲਮਾ,
ਵੰਝਲੀ ……….,
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਰੇਹੜਾ।
ਦੇਹਲੀ ਵਿੱਚ ਡਾਹ ਲਿਆ ਚਰਖਾ,
ਮਹਿਕ ਗਿਆ ਘਰ ਵਿਹੜਾ।
ਪੂਣੀਆਂ ਦੋ ਕੱਤੀਆਂ,
ਟੁੱਟ ਪੈਣੇ ਦਾ ਗਿਆਰਵਾਂ ਗੇੜਾ।
ਨਾਜਕ ਪਤਲੋ ਨੂੰ………..,
ਪਾ ਲਿਆ ਨਾਗ-ਵਲ ਕਿਹੜਾ ?
ਜਦੋਂ ਜਵਾਨੀ ਜੋਰ ਸੀ ਵੇ ਜਾਲਮਾ,
ਤੂੰ ਪਤੰਗ ਮੈ ਡੋਰ ਸੀ ਵੇ ਜਾਲਮਾ,
ਤੂੰ ਪਤੰਗ ……,
ਬਚੋਲਣ ਫਿਰਦੀ ਰੁੱਸੀ ਰੁੱਸੀ
ਹਾਇ ਬੇ ਮੇਰੀ ਜਾਤ ਨਾ ਪੁੱਛੀ
ਬਚੋਲਾ ਫਿਰਦਾ ਰੁੱਸਿਆ ਰੁੱਸਿਆ
ਹਾਇ ਬੇ ਮੇਰਾ ਹਾਲ ਨਾ ਪੁੱਛਿਆ
ਹਾਇ ਬੇ ਮੇਰਾ ਗੋਤ ਨਾ ਪੁੱਛਿਆ
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਆਲਾ।
ਗਾਜਰ ਵਰਗੀ ਦੇਖ ਕੁੜੀ ਦੇ,
ਗੱਲ੍ਹ ਤੇ ਟਿਮਕਣਾ ਕਾਲਾ।
ਗੋਰਾ ਪਤਲਾ ਲੱਕ ਕੁੜੀ ਦਾ,
ਕੱਜਲਾ ਗੂਹੜਾ ਕਾਲਾ।
ਵਿਆਹ ਕੇ ਲੈ ਜੁਗਾ……….,
ਵੱਡਿਆਂ ਨਸੀਬਾਂ ਵਾਲਾ।
ਜਦੋਂ ਜਵਾਨੀ ਚੱਲੀ ਸੀ ਵੇ ਜਾਲਮਾ,
ਤੂੰ ਘੁੰਗਰੂ ਮੈ ਟੱਲੀ ਸੀ ਵੇ ਜਾਲਮਾ,
ਤੂੰ ਘੁੰਗਰੂ ………
ਸਾਡੀ ਗਲੀ ਇੱਕ ਛੜਾ ਸੁਣੀਂਦਾ
ਨਾ ਉਹਦਾ ਜਗਤਾਰੀ
ਇੱਕ ਦਿਨ ਮੈਥੋਂ ਦਾਲ ਲੈ ਗਿਆ
ਕਹਿੰਦਾ ਬੜੀ ਕਰਾਰੀ
ਚੰਦਰੇ ਨੇ ਹੋਰ ਮੰਗ ਲਈ
ਮੈਂ ਵੀ ਕੜਛੀ ਬੁੱਲ੍ਹਾਂ ਤੇ ਮਾਰੀ
ਜਾਂ
ਭੁੱਲ ਕੇ ਨਾ ਲਾਇਓ ਕੁੜੀਓ
ਕਦੇ ਨਾਲ ਨੀ ਛੜੇ ਦੇ ਯਾਰੀ ।