ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਫਾਕੇ।
ਫੂਕਦੇ ਨੋਟਾਂ ਨੂੰ,
ਵੱਡਿਆਂ ਘਰਾਂ ਦੇ ਕਾਕੇ।
ਨੰਗ-ਮਲੰਗ ਹੋ ਕੇ,
ਅਕਲ ਆਵੇ ਭੁਆਟਣੀ ਖਾ ਕੇ।
ਪੁੱਛਦੀ ਦੇਵਰ ਨੂੰ……….
ਕੀ ਖੱਟਿਆ,ਉਮਰ ਗੁਆ ਕੇ।
punjabi boliyan lyrics
ਜੇਠ ਜਠਾਣੀ ਮਿੱਟੀ ਲਾਉਦੇ,
ਮੈ ਢੋਦੀ ਸੀ ਗਾਰਾ,
ਜੇ ਮੇਰੀ ਹਾਅ ਲੱਗ ਗਈ,
ਸਿੱਖਰੋ ਡਿੱਗੂ ਚੁਬਾਰਾ,
ਜੇ ਮੇਰੀ …….,
ਥਾਲੀ-ਥਾਲੀ-ਥਾਲੀ
ਮੁਫਤ ਸ਼ਰਾਬ ਵੰਡਦੀ
ਕੁੜੀ ਲੰਘ ਗਈ .
ਮਸਤ ਅੱਖਾਂ ਵਾਲੀ
ਨੀ ਵੱਢ ਕੇ ਬਰੂਹਾਂ ਖਾ ਗਿਆ
ਲਾਈ ਭੁੱਲ ਕੇ ਛੜੇ ਨਾਲ ਯਾਰੀ
ਛੇਤੀ ਆ ਕੁੜੀਏ
ਲੱਗੇ ਜਾਨ ਤੋਂ ਪਿਆਰੀ।
ਥੋਡੀ ਤੂੜੀ ਗਲਦੀ ਸੀ
ਸਾਡੀ ਮੈਸ੍ਹ ਭੁੱਖੀ ਮਰਦੀ ਸੀ
ਬਚੋਲਿਆ ਭਲੇ ਰਲਾਏ ਸਾਕ ਜੀ
ਅਸੀਂ ਤੇਰੇ ਤੇ ਛੱਡੀ ਸੀ
ਪਰ ਤੈਂ ਕੱਚੀ ਵੱਢੀ ਸੀ
ਬਚੋਲਿਆ ਪਾਰੇ ਦੀ ਭਰੀ ਪਰਾਤ ਜੀ
ਸਾਡੇ ਸਾਰੇ ਕਮਾਰੇ ਸੀ
ਧੀ ਵਾਲੇ ਗਰਜਾਂ ਮਾਰੇ ਸੀ
ਦੋਹਾਂ ਪਾਸਿਆਂ ਤੋਂ ਲੈ ਲਈ ਛਾਪ ਜੀ
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਦਾ, ਰਾਇਆ।
ਪਿੰਡ ਵਿੱਚ ਆਇਆ, ਮੇਲ ਸੁਣੀਂਦਾ,
ਹਾਰ ਸ਼ਿੰਗਾਰ ਲਗਾਇਆ।
ਗਹਿਣੇ ਗੱਟੇ ਪਾਏ ਸਭ ਨੇ,
ਰੰਗ ਹੈ ਦੂਣ-ਸਵਾਇਆ।
ਦੇਵਰ ਭਾਬੀ ਨੇ….
ਗਿੱਧਾ ਖੂਬ ਰਚਾਇਆ।
ਜਦੋ ਜਵਾਨੀ ਜੋਰ ਸੀ ਵੇ ਜਾਲਮਾ,
ਵੰਝਲੀ ਵਰਗਾ ਬੋਲ ਸੀ ਵੇ ਜਾਲਮਾ,
ਵੰਝਲੀ ……….,
ਤਾਰੇ-ਤਾਰੇ-ਤਾਰੇ
ਰੰਨਾਂ ਬਾਝੋਂ ਛੜਿਆਂ ਨੂੰ
ਦਿਨ ਕੱਟਣੇ ਹੋ ਗਏ ਭਾਰੇ
ਆਪ ਪਈ ਐਸ਼ ਕਰਦੀ
ਸਾਨੂੰ ਲਾਉਂਦੀ ਝੂਠੇ ਲਾਰੇ
ਇਹਨਾਂ ਛੜਿਆਂ ਨੂੰ
ਨਾ ਝਿੜਵੀਂ ਮੁਟਿਆਰੇ
ਜਾਂਦੀ ਕੁੜੀਏ ਚੱਕ ਲਿਆ ਸੜਕ ਤੋਂ ਡੋਈ
ਨੀ ਪਹਿਲਾਂ ਮੁੰਡਾ ਮਿੱਤਰਾਂ ਦਾ
ਲਾਵਾਂ ਵਾਲੇ ਦਾ ਉਜਰ ਨਾ ਕੋਈ ਨੀ.
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਦਾ, ਘਾਰੇ।
ਜ਼ਿੰਦਗੀ ਸੰਜੋਗਾਂ ਦੀ,
ਵਿਜੋਗੀ ਭਟਕਦੇ ਅੰਬਰ ਵਿੱਚ ਤਾਰੇ।
ਖਿੱਚ ਅਰਮਾਨਾਂ ਦੀ,
ਫਿਰਦੇ ਭਟਕਦੇ ਸਾਰੇ।
ਜੇਠ ਸੁਲਤਾਨ ਬਣਿਆ……….,
ਦਿਓਰ ਚਾਰਦੇ ਬੱਕਰੀਆਂ ਸਾਰੇ।
ਜਦੋ ਜਵਾਨੀ ਜੋਰ ਸੀ ਵੇ ਜਾਲਮਾ,
ਵੰਝਲੀ ਵਰਗਾ ਬੋਲ ਸੀ ਵੇ ਜਾਲਮਾ,
ਵੰਝਲੀ ……….,
ਆਰੀ-ਆਰੀ-ਆਰੀ
ਭੁੱਲ ਕੇ ਲਾ ਬੈਠੀ
ਨੀ ਮੈਂ ਨਾਲ ਛੜੇ ਦੇ ਯਾਰੀ
ਛੜਿਆਂ ਦੇ ਗਈ ਅੱਗ ਨੂੰ
ਉਨ੍ਹਾਂ ਚੱਪਣੀ ਵਗਾਹ ਕੇ ਮਾਰੀ
ਛੜੇ ਦਾ ਗਵਾਂਢ ਬੁਰਾ
ਨੀ ਮੈਂ ਰੋ-ਰੋ ਰਾਤ ਗੁਜ਼ਾਰੀ
ਛੜਿਓ ਮਰਜੋ ਵੇ
ਵੈਣ ਪਾਵੇ ਕਰਤਾਰੀ।
ਮਿੰਦਰਾ ਕਾਹਨੂੰ ਫਿਰੇਂ ਅਦਾਸਿਆ
ਬੇ ਤੈਨੂੰ ਕਿਹੜੀ ਗੱਲ ਦਾ ਝੋਰਾ
ਬੀਬੀ ਜੋਰੋ ਨੇ ਜਾਇਆ ਕਾਕਾ
ਨੀ ਮੇਰਾ ਉਜਰ ਨਾ ਭੋਰਾ
ਜੋਰੋ ਨੇ ਜੰਮਿਆ ਕਾਕਾ
ਨੀ ਮੈਨੂੰ ਖਬਰ ਏ ਭੋਰਾ